‘ ਅਮਰੀਕਾ ਦੇ ਗਦਰੀ ਯੋਧੇ’ ਪੁਸਤਕ 15 ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ
ਵੈਨਕੂਵਰ, 13 ਅਗਸਤ (ਮਲਕੀਤ ਸਿੰਘ)-ਗਦਰ ਮੈਮੋਰੀਅਲ ਸੁਸਾਇਟੀ ਆਫ ਬੀ. ਸੀ.
ਵੈਨਕੂਵਰ, 13 ਅਗਸਤ (ਮਲਕੀਤ ਸਿੰਘ)-ਗਦਰ ਮੈਮੋਰੀਅਲ ਸੁਸਾਇਟੀ ਆਫ ਬੀ.ਸੀ. ਕੈਨੇਡਾ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ 15 ਅਗਸਤ ਦਿਨ ਸਨਿਚਰਵਾਰ ਨੂੰ ਸਰੀ ਸਥਿਤ ਖਾਲਸਾ ਲਾਇਬ੍ਰੇਰੀ ਵਿਚ ਉੱਘੇ ਲੇਖਕ ਸੋਹਣ ਸਿੰਘ ਪੂੰਨੀ ਵੱਲੋਂ ਲਿਖੀ ਗਈ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਦਾ ਲੋਕ ਅਰਪਣ ਕੀਤਾ ਜਾਵੇਗਾ ਉੱਘੇ ਬੁੱਧੀਜੀਵੀ ਡਾ: ਗੁਰਵਿੰਦਰ ਸਿੰਘ ਧਾਲੀਵਾਲ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ’ਤੇ ਪੁਸਤਕ ਸਬੰਧੀ ਵਿਚਾਰ ਗੋਸ਼ਟੀ ਵੀ ਹੋਵੇਗੀ ਅਤੇ ਇਸ ਮੌਕੇ ’ਤੇ ਕਰਵਾਏ ਜਾਣ ਵਾਲੇ ਇੱਕ ਸੰਖੇਪ ਸਮਾਰੋਹ ’ਚ ਪ੍ਰਮੁੱਖ ਹਸਤੀਆਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ।