06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਤੀ ਦੇ ਚੀਨ ਲਈ ਜਾਸੂਸੀ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਹੋਣ 'ਤੇ ਸੰਸਦ ਮੈਂਬਰ ਵੱਲੋਂ ਅਸਤੀਫ਼ਾ

Ad Position 21
No active advertisement
ਅਜੀਤ ਡੈਸਕ 07-03-2026
ਗਲਾਸਗੋ, 6 ਮਾਰਚ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਈਸਟ ਕਿਲਬਰਾਈਡ ਤੇ ਸਦਰੈੱਥਮ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਜੋਆਨੀ ਰੀਡ ਨੇ ਉਸ ਦੇ ਪਤੀ ਡੇਵਿਡ ਟੇਲਰ ਨੂੰ ਚੀਨ ਲਈ ਜਾਸੂਸੀ ਕਰਨ ਦੇ ਸ਼ੱਕ 'ਚ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ | ਡੇਵਿਡ ਇਕ ਕਾਰੋਬਾਰੀ ਹੈ ਤੇ ਸਾਬਕਾ ਲੇਬਰ ਪਾਰਟੀ ਦਾ ਸਲਾਹਕਾਰ ਰਿਹਾ ਹੈ | ਬੁੱਧਵਾਰ ਨੂੰ ਚੀਨੀ ਵਿਦੇਸ਼ੀ ਖੁਫੀਆ ਏਜੰਸੀ ਦੀ ਸਹਾਇਤਾ ਕਰਨ ਦੇ ਸ਼ੱਕ 'ਚ ਗਿ੍ਫ਼ਤਾਰ ਕੀਤੇ ਗਏ ਤਿੰਨ ਆਦਮੀਆਂ 'ਚੋਂ ਇਕ ਹੈ | ਸੰਸਦ ਮੈਂਬਰ ਰੀਡ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੁਲਿਸ ਦੁਆਰਾ ਕੀਤੀ ਜਾ ਰਹੀ ਜਾਂਚ ਅਧੀਨ ਨਹੀਂ ਹੈ ਤੇ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਹੈ, ਪਰ ਉਹ ਜਾਂਚ ਪੂਰੀ ਹੋਣ ਤੱਕ ਸੰਸਦ ਮੈਂਬਰ ਦੀਆਂ ਸੇਵਾਵਾਂ ਨਹੀਂ ਨਿਭਾਏਗੀ | ਲੇਬਰ ਪਾਰਟੀ ਨੇ ਟੇਲਰ ਵਿਰੁੱਧ ਦੋਸ਼ਾਂ ਨੂੰ ਅਵਿਸ਼ਵਾਸ਼ਯੋਗ ਤੌਰ 'ਤੇ ਗੰਭੀਰ ਦੱਸਿਆ ਹੈ | ਪਾਰਟੀ ਨੇ ਰੀਡ ਤੇ ਟੇਲਰ ਦੋਵਾਂ ਨੂੰ ਲੇਬਰ ਪਾਰਟੀ ਦੁਆਰਾ ਪ੍ਰਸ਼ਾਸਕੀ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ | ਰੀਡ ਹਾਊਸ ਆਫ ਕਾਮਨਜ਼ 'ਚ ਇਕ ਅਜ਼ਾਦ ਸੰਸਦ ਮੈਂਬਰ ਵਜੋਂ ਬੈਠੇਗੀ ਜਦੋਂ ਕਿ ਉਹ ਪਾਰਟੀ ਵੱਲੋਂ ਮੁਅੱਤਲ ਹੈ |



Ad Position 22
No active advertisement
ਪਿਛਲੀ ਖ਼ਬਰ ਸਰੀ ਪੁਲਿਸ ਮੁਖੀ ਲਵਿੰਸਕੀ ਵੱਲੋਂ ਫਿਰÏਤੀਆਂ, ਧਮਕੀਆਂ ਤੇ ਸੁਰੱਖਿਆ ਦੇ ਮਸਲਿਆਂ ਬਾਰੇ ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ... ਅਗਲੀ ਖ਼ਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਆਸਟ੍ਰੇਲੀਆ ਫੇਰੀ ਦੌਰਾਨ ਭਾਰਤ ਦਾ ਜ਼ਿਕਰ <br/>
Ad Position 24