11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੈਲਬੌਰਨ 'ਚ ਭਾਰਤੀ ਦੇ ਘਰੋਂ ਗਹਿਣੇ ਚੋਰੀ

Ad Position 21
No active advertisement
ਅਜੀਤ ਡੈਸਕ 20-02-2026
ਮੈਲਬੌਰਨ, 19 ਫਰਵਰੀ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਦੱਖਣ-ਪੂਰਬ 'ਚ ਸਥਿਤ ਇਲਾਕੇ ਕਰੇਨਬਰਨ 'ਚ ਦਿਨ ਦਿਹਾੜੇ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਘਰੋਂ ਵੱਡੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਚੋਰ ਵੱਲੋਂ ਕਰੀਬ 57 ਹਜ਼ਾਰ ਡਾਲਰ ਕੀਮਤ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ | ਗਹਿਣਿਆਂ ਦੇ ਨਾਲ-ਨਾਲ ਬੈਂਕ ਕਾਰਡ ਤੇ ਕਾਰ ਦੀਆਂ ਚਾਬੀਆਂ ਵੀ ਚੋਰੀ ਕੀਤੀਆਂ ਗਈਆਂ | ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਪਰਿਵਾਰ ਘਰ 'ਚ ਮÏਜੂਦ ਨਹੀਂ ਸੀ ਅਤੇ ਚੋਰ ਨੇ ਮÏਕਾ ਦੇਖ ਕੇ ਘਰ 'ਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ | ਪੁਲਿਸ ਵੱਲੋਂ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ, ਪਰ ਪੀੜਤ ਪਰਿਵਾਰ ਨੇ ਉਸ ਵੇਲੇ ਨਿਰਾਸ਼ਾ ਜ਼ਾਹਰ ਕੀਤੀ ਜਦੋਂ ਇਕ ਦਿਨ ਦੇ ਅੰਦਰ ਹੀ ਦੋਸ਼ੀ ਨੂੰ ਜ਼ਮਾਨਤ ਮਿਲ ਗਈ | ਪੁਲਿਸ ਮੁਤਾਬਕ ਮਾਮਲਾ ਗੈਰ-ਹਿੰਸਕ ਹੋਣ ਕਰਕੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ | ਦੂਜੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਹ ਆਪਣੇ ਹੀ ਘਰ 'ਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ 8ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਉੱਡਣ ਦਸਤਿਆਂ ਵਲੋਂ ਦਸਤਕ ਅਗਲੀ ਖ਼ਬਰ ਲਾਸ ਵੇਗਾਸ ਦੇ ਇਕ ਹੋਟਲ 'ਚ ਮਾਂ ਤੇ ਧੀ ਦੀ ਹੱਤਿਆ
Ad Position 24