11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪ੍ਰਧਾਨ ਮੰਤਰੀ ਸਟਾਰਮਰ ਦੇ ਚੀਨ ਦੌਰੇ 'ਤੇ ਅੰਤਰਰਾਸ਼ਟਰੀ ਚਰਚਾ ਤੇਜ਼

Ad Position 21
No active advertisement
ਅਜੀਤ ਡੈਸਕ 30-01-2026
ਲੈਸਟਰ (ਇੰਗਲੈਂਡ), 29 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦਾ ਚੀਨ ਦੌਰਾ ਇਸ ਸਮੇਂ ਅੰਤਰਰਾਸ਼ਟਰੀ ਪੱਧਰ 'ਤੇ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਅਮਰੀਕਾ ਦੀ ਰਾਜਨੀਤੀ 'ਚ ਉਥਲ-ਪੁਥਲ ਦੀ ਸਥਿਤੀ ਬਣੀ ਹੋਈ ਹੈ ਤੇ ਵਿਸ਼ਵ ਤਾਕਤਾਂ ਵਿਚਕਾਰ ਤਣਾਅ ਵਧ ਰਿਹਾ ਹੈ | ਰਿਪੋਰਟਾਂ ਮੁਤਾਬਕ ਸਟਾਰਮਰ ਦਾ ਇਹ ਦੌਰਾ ਚੀਨ ਲਈ ਇਕ ਵੱਡਾ ਮÏਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਚੀਨ ਲਗਾਤਾਰ ਆਪਣੇ ਆਪ ਨੂੰ ਦੁਨੀਆ ਅੱਗੇ ਇਕ ਭਰੋਸੇਯੋਗ ਤੇ ਸਥਿਰ ਤਾਕਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਪਿਛੋਕੜ 'ਚ ਬਰਤਾਨਵੀ ਪ੍ਰਧਾਨ ਮੰਤਰੀ ਦਾ ਦੌਰਾ ਚੀਨ ਲਈ ਰਾਜਨੀਤਿਕ ਤੌਰ 'ਤੇ ਲਾਭਕਾਰੀ ਸਾਬਤ ਹੋ ਸਕਦਾ ਹੈ | ਦੂਜੇ ਪਾਸੇ, ਬਰਤਾਨੀਆ ਅੰਦਰ ਵੀ ਇਸ ਦੌਰੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ | ਕੁਝ ਲੋਕਾਂ ਦਾ ਮੰਨਣਾ ਹੈ ਕਿ ਬਰਤਾਨੀਆ ਨੂੰ ਅਮਰੀਕਾ ਨਾਲ ਰਵਾਇਤੀ ਸਾਂਝ ਨੂੰ ਧਿਆਨ 'ਚ ਰੱਖਦੇ ਹੋਏ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਕੋਲੰਬੀਆ 'ਚ ਜਹਾਜ਼ ਹਾਦਸੇ 'ਚ ਸੰਸਦ ਮੈਂਬਰ ਸਮੇਤ 15 ਲੋਕਾਂ ਦੀ ਮÏਤ <br/> ਅਗਲੀ ਖ਼ਬਰ ਬਰਤਾਨਵੀ ਨਾਗਰਿਕ ਬਿਨਾਂ ਵੀਜ਼ਾ ਕਰ ਸਕਣਗੇ ਚੀਨ ਦੀ ਯਾਤਰਾ-ਕੀਰ ਸਟਾਰਮਰ
Ad Position 24