18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੈਕਿੰਡ ਲੇਡੀ ਊਸ਼ਾ ਵੈਂਸ ਜੁਲਾਈ ਵਿਚ ਦੇਵੇਗੀ ਆਪਣੇ ਚੌਥੇ ਬੱਚੇ ਨੂੰ ਜਨਮ

Ad Position 21
No active advertisement
ਅਜੀਤ ਡੈਸਕ 22-01-2026
ਸੈਕਰਾਮੈਂਟੋ, 21 ਜਨਵਰੀ (ਹੁਸਨ ਲੜੋਆ ਬੰਗਾ)-ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਪਤਨੀ ਊਸ਼ਾ ਵੈਂਸ ਗਰਭਵਤੀ ਹੈ ਤੇ ਉਹ ਗਰਮੀਆਂ ਵਿਚ ਆਪਣੇ ਚੌਥੇ ਬੱਚੇ ਨੂੰ ਜਨਮ ਦੇਵੇਗੀ | ਪਤੀ-ਪਤਨੀ ਨੇ ਸੋਸ਼ਲ ਮੀਡੀਆ ਉਪਰ ਪੋਸਟ ਕੀਤੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਅਸੀਂ ਇਹ ਖਬਰ ਸਾਂਝੀ ਕਰਦਿਆਂ ਬਹੁਤ ਉਤਸੁਕ ਹਾਂ ਕਿ ਊਸ਼ਾ ਗਰਭਵਤੀ ਹੈ ਤੇ ਉਹ ਜੁਲਾਈ ਦੇ ਅੰਤ ਵਿਚ ਆਪਣੇ ਚੌਥੇ ਬੱਚੇ ਜੋ ਕਿ ਲੜਕਾ ਹੈ, ਨੂੰ ਜਨਮ ਦੇਵੇਗੀ | ਵੈਂਸ ਜੋੜੀ ਦੇ ਪਹਿਲਾਂ 3 ਬੱਚੇ ਈਵਾਨ, ਵਿਵੇਕ ਤੇ ਮੀਰਾਬੈਲ ਹਨ ਜੋ ਅਕਸਰ ਯਾਤਰਾ ਦੌਰਾਨ ਉਨ੍ਹਾਂ ਨਾਲ ਰਹਿੰਦੇ ਹਨ | ਬਿਆਨ ਵਿਚ ਫੌਜ ਦੇ ਡਾਕਟਰਾਂ ਤੇ ਆਪਣੇ ਸਟਾਫ ਦਾ ਧੰਨਵਾਦ ਕੀਤਾ ਹੈ ਜੋ ਊਸ਼ਾ ਵੈਂਸ ਤੇ ਬੱਚੇ ਦੀ ਚੰਗੀ ਤਰ੍ਹਾਂ ਦੇਖ ਭਾਲ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਵੈਂਸ ਦੇ ਉੱਪ ਰਾਸ਼ਟਰਪਤੀ ਬਣਨ ਉਪਰੰਤ 40 ਸਾਲਾ ਊਸ਼ਾ ਵੈਂਸ ਨੇ ਹਾਈ ਪ੍ਰੋਫਾਈਲ ਪਬਲਿਕ ਵਕੀਲ ਵਜੋਂ ਆਪਣੀ ਨੌਕਰੀ ਛੱਡ ਦਿੱਤੀ ਸੀ |
Ad Position 22
No active advertisement
ਪਿਛਲੀ ਖ਼ਬਰ ਆਂਗਨਵਾੜੀ ਮੁਲਾਜ਼ਮ ਵਰਕਰ ਐਂਡ ਹੈਲਪਰ ਯੂਨੀਅਨ ਪੰਜਾਬ (ਸੀਟੂ) ਦੀ ਚੋਣ 'ਚ ਗੁਰਿੰਦਰ ਕੌਰ ਰਾਜੀਆਂ ਪ੍ਰਧਾਨ ਬਣੇ <br/>... ਅਗਲੀ ਖ਼ਬਰ ਐਡੀਲੇਡ ਦਾ ਡਾਕਟਰ ਬਿਲ ਟੋਲਿਸ ਸਟੀਰੌਇਡ ਆਯਾਤ ਮਾਮਲੇ 'ਚ ਅਦਾਲਤ ਪੇਸ਼ ਕੀਤਾ- ਰਜਿਸਟ੍ਰੇਸ਼ਨ ਰੱਦ
Ad Position 24