18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਗਰੀਨਲੈਂਡ ਮਸਲੇ 'ਤੇ ਅਮਰੀਕੀ ਦਬਾਅ ਅੱਗੇ ਨਹੀਂ ਝੁਕਾਂਗਾ-ਕੀਟ ਸਟਾਰਮਰ

Ad Position 21
No active advertisement
ਅਜੀਤ ਡੈਸਕ 22-01-2026
ਲੈਸਟਰ (ਇੰਗਲੈਂਡ), 21 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਨੇ ਸੰਸਦ ਵਿਚ ਦਿ੍ੜ੍ਹ ਸ਼ਬਦਾਂ ਵਿਚ ਕਿਹਾ ਹੈ ਕਿ ਗਰੀਨਲੈਂਡ ਦੇ ਮਸਲੇ 'ਤੇ ਅਮਰੀਕਾ ਵਲੋਂ ਬਣਾਏ ਜਾ ਰਹੇ ਦਬਾਅ ਅੱਗੇ ਬਰਤਾਨੀਆ ਕਿਸੇ ਵੀ ਕੀਮਤ 'ਤੇ ਨਹੀਂ ਝੁਕੇਗਾ¢ ਉਨ੍ਹਾਂ ਸਪਸ਼ਟ ਕੀਤਾ ਕਿ ਬਰਤਾਨੀਆ ਆਪਣੀ ਵਿਦੇਸ਼ ਨੀਤੀ ਖੁਦ ਤੈਅ ਕਰਨ ਵਾਲਾ ਖੁਦਮੁਖ਼ਤਿਆਰ ਦੇਸ਼ ਹੈ ਤੇ ਕਿਸੇ ਹੋਰ ਰਾਸ਼ਟਰ ਦੀ ਧਮਕੀ ਜਾਂ ਦਬਾਅ ਸਵੀਕਾਰ ਨਹੀਂ ਕੀਤਾ ਜਾਵੇਗਾ¢ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਨਲੈਂਡ ਦਾ ਭਵਿੱਖ ਉਥੋਂ ਦੇ ਲੋਕਾਂ ਦੀ ਇੱਛਾ ਅਤੇ ਅੰਤਰਰਾਸ਼ਟਰੀ ਕਾਨੂੰਨੀ ਮਰਿਆਦਾਵਾਂ ਦੇ ਅਧੀਨ ਹੀ ਤੈਅ ਹੋਣਾ ਚਾਹੀਦਾ ਹੈ¢ ਕਿਸੇ ਵੱਡੀ ਤਾਕਤ ਵਲੋਂ ਜ਼ਬਰਦਸਤੀ ਫ਼ੈਸਲੇ ਥੋਪਣਾ ਲੋਕਤੰਤਰਿਕ ਅਸੂਲਾਂ ਦੇ ਖ਼ਿਲਾਫ਼ ਹੈ ਅਤੇ ਬਰਤਾਨੀਆ ਅਜਿਹੀ ਸੋਚ ਦਾ ਵਿਰੋਧ ਕਰਦਾ ਰਹੇਗਾ ¢ ਉਨ੍ਹਾਂ ਦੱਸਿਆ ਕਿ ਬਰਤਾਨੀਆ ਹਮੇਸ਼ਾਂ ਗੱਲਬਾਤ, ਆਪਸੀ ਸਨਮਾਨ ਤੇ ਸਹਿਯੋਗ ਦੇ ਰਾਹੀਂ ਅੰਤਰਰਾਸ਼ਟਰੀ ਮਸਲੇ ਸੁਲਝਾਉਣ 'ਚ ਵਿਸ਼ਵਾਸ ਰੱਖਦਾ ਆਇਆ ਹੈ¢ ਗਰੀਨਲੈਂਡ ਨਾਲ ਜੁੜਿਆ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ 'ਚ ਧੀਰਜ, ਸਮਝਦਾਰੀ ਅਤੇ ਸੰਤੁਲਿਤ ਨੀਤੀ ਦੀ ਲੋੜ ਹੈ¢ ਵਿਰੋਧੀ ਧਿਰ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਬਰਤਾਨੀਆ ਦਾ ਮਹੱਤਵਪੂਰਨ ਸਾਥੀ ਹੈ, ਪਰ ਦੋਸਤੀ ਦਾ ਮਤਲਬ ਇਹ ਨਹੀਂ ਕਿ ਬਰਤਾਨੀਆ ਆਪਣੀ ਖੁਦਮੁਖ਼ਤਿਆਰੀ ਜਾਂ ਅਸੂਲਾਂ ਨਾਲ ਸਮਝੌਤਾ ਕਰ ਲਵੇ¢ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਬਰਤਾਨੀਆ ਦੀ ਆਵਾਜ਼ ਅੰਤਰਰਾਸ਼ਟਰੀ ਮੰਚ 'ਤੇ ਸਦਾ ਮਜ਼ਬੂਤ ਰਹੇਗੀ¢ਇਸ ਬਿਆਨ ਤੋਂ ਬਾਅਦ ਸੰਸਦ ਵਿਚ ਸਿਆਸੀ ਗਰਮੀ ਵੇਖਣ ਨੂੰ ਮਿਲੀ ਅਤੇ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਚਰਚਾ ਛੇੜ ਦਿੱਤੀ ਹੈ¢ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਿਆਨ ਸਾਫ਼ ਦਰਸਾਉਂਦਾ ਹੈ ਕਿ ਬਰਤਾਨੀਆ ਭਵਿੱਖ ਵਿਚ ਵੀ ਕਿਸੇ ਤਰ੍ਹਾਂ ਦੇ ਵਿਦੇਸ਼ੀ ਦਬਾਅ ਅੱਗੇ ਨਹੀਂ ਝੁਕੇਗਾ ¢ ਸਰਕਾਰੀ ਸੂਤਰਾਂ ਅਨੁਸਾਰ ਬਰਤਾਨੀਆ ਆਪਣੇ ਸਾਥੀ ਦੇਸ਼ਾਂ ਨਾਲ ਵਪਾਰਕ ਤੇ ਸੁਰੱਖਿਆ ਸਹਿਯੋਗ ਜਾਰੀ ਰੱਖੇਗਾ, ਪਰ ਨਾਲ ਹੀ ਇਹ ਵੀ ਸਪਸ਼ਟ ਹੈ ਕਿ ਹਰ ਫ਼ੈਸਲਾ ਦੇਸ਼ ਦੇ ਹਿੱਤਾਂ, ਕਾਨੂੰਨ ਅਤੇ ਲੋਕਤੰਤਰਕ ਮਰਿਆਦਾਵਾਂ ਦੇ ਅਨੁਸਾਰ ਹੀ ਲਿਆ ਜਾਵੇਗਾ ¢
Ad Position 22
No active advertisement
ਪਿਛਲੀ ਖ਼ਬਰ ਮਾਂ ਦੀ ਮੌਤ ਤੋਂ ਬਾਅਦ ਬਰਤਾਨਵੀ ਮੀਡੀਆ ਨਾਲ ਸੰਬੰਧ ਚੰਗੇ ਨਹੀਂ ਰਹੇ - ਰਾਜਕੁਮਾਰ ਹੈਰੀ ਅਗਲੀ ਖ਼ਬਰ ਲੰਡਨ ਬਣਿਆ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਸ਼ਹਿਰ
Ad Position 24