ਨਵੀਂ ਦਿੱਲੀ, 21 ਨਵੰਬਰ (ਇੰਟ.)-ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਲ ਹੋ ਗਏ ਹਨ। ਸਨਿਚਰਵਾਰ ਨੂੰ ਪਾਰਟੀ ਨੇ ਉਨ੍ਹਾਂ ਨੂੰ ਆਪਣੀ ਓ.ਬੀ.ਸੀ. ਮੋਰਚਾ (ਪੱਛੜੀਆਂ ਜਾਤੀਆਂ ਲਈ ਬਣਾਈ ਗਈ ਇਕਾਈ) ਦੀ ਕੌਮੀ ਕਾਰਜਕਾਰਨੀ ’ਚ ਵਿਸ਼ੇਸ਼ ਸੱਦੇ ਵਾਲੇ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਲੇਗ ਸਪਿਨ ਗੇਂਦਬਾਜ਼ ਚਾਹਲ ਉਨ੍ਹਾਂ ਤਿੰਨ ਵਿਅਕਤੀਆਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਬਾਕੀ 2 ਮੈਂਬਰ ਓਡੀਸ਼ਾ ਦੇ ਪ੍ਰੋਫੈਸਰ ਅਦਵੈਤ ਚਰਨ ਗਣਨਾਇਕਅਤੇ ਉੱਤਰ ਪ੍ਰਦੇਸ਼ ਦੀ ਵਕੀਲ ਸੀਮਾ ਸਮ੍ਰਿੱਧੀ ਕੁਸ਼ਵਾਹਾ ਹਨ। ਇਸ ਤੋਂ ਪਹਿਲਾਂ ਚਾਹਲ ਨੇ ਓ.ਬੀ.ਸੀ. ਮੋਰਚਾ ਦੇ ਕੌਮੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਅਮਰ ਪਾਲ ਮੌਰਿਆ ਨਾਲ ਵੀ ਮੁਲਾਕਾਤ ਕੀਤੀ ਸੀ। ਭਾਜਪਾ ਨੇ ਇਸ ਤੋਂ ਇਲਾਵਾ ਕੌਮੀ ਕਾਰਜਕਾਰਨੀ ਦੇ 37 ਮੈਂਬਰਾਂ ਦੇ ਨਾਂਅ ਵੀ ਐਲਾਨੇ ਹਨ। ਪਾਰਟੀ ਨੇ 7 ਕੌਮੀ ਮੀਤ ਪ੍ਰਧਾਨ, 3 ਕੌਮੀ ਜਨਰਲ ਸਕੱਤਰ ਅਤੇ 7 ਕੌਮੀ ਸਕੱਤਰ ਵੀ ਨਿਯੁਕਤ ਕੀਤੇ ਹਨ। ਪਾਰਟੀ ਮੁਤਾਬਕ, ਇਹ ਸਾਰੀਆਂ ਨਿਯੁਕਤੀਆਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਨਿਰਦੇਸ਼ਾਂ ’ਤੇ ਕੀਤੀਆਂ ਗਈਆਂ ਹਨ ਤੇ ਇਹ ਫੈਸਲੇ ਤੁਰੰਤ ਲਾਗੂ ਹੋ ਗਏ ਹਨ।
ਖੇਡ ਸੰਸਾਰ
Free
ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਿਲ
ਨਵੀਂ ਦਿੱਲੀ, 21 ਨਵੰਬਰ (ਇੰਟ.) -ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਲ ਹੋ ਗਏ ਹਨ।
ਅਜੀਤ ਡੈਸਕ
22-11-2026