11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਹਾਰਦਿਕ 18 ਕਰੋੜ ਰੁਪਏ ’ ਚ ਪੰਜਾਬ ਕਿੰਗਜ਼ ’ ਚ ਸ਼ਾਮਿਲ , ਅਰਸ਼ਦੀਪ ਮੁੰਬਈ ਇੰਡੀਅਨਜ਼ ’ ਚ ਗਏ ਆਈ.ਪੀ.ਐਲ. ਦੇ ਇਤਿਹਾਸ ਦੀ ਸਭ ਤੋਂ ਵੱਡੀ ਅਦਲਾ-ਬਦਲੀ

ਨਵੀਂ ਦਿੱਲੀ, 11 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਪੀ.ਟੀ.ਆਈ.)-ਧਮਾਕੇਦਾਰ ਆਲਰਾਊਂਡਰ ਹਾਰਦਿਕ ਪੰਡਿਆ ਹੁਣ ਮੁੰਬਈ ਇੰਡੀਅਨਜ਼ ਨੂੰ ਛੱਡ ਕੇ ਪੰਜਾਬ ਕਿੰਗਜ਼ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਟ੍ਰੇਡ ਫੀਸ ਵਧਾ ਕੇ 18 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਬਦਲੇ ਪੰਜਾਬ ਕਿੰਗਜ਼ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੁੰਬਈ ਇੰਡੀਅਨਜ਼ ਦੇ ਹਵਾਲੇ ਕਰ ਦਿੱਤਾ ਹੈ।ਇਹ ਆਈ.ਪੀ.ਐਲ. ਦੇ ਇਤਿਹਾਸ ’ਚ ਖਿਡਾਰੀਆਂ ਦੀ ਸਭ ਤੋਂ ਵੱਡੀ ਤੇ ਚਰਚਿਤ ਅਦਲਾ-ਬਦਲੀ ਹੈ। ਆਈ.ਪੀ.ਐਲ. ਵਲੋਂ ਜਾਰੀ ਬਿਆਨ ਮੁਤਾਬਕ, ਹਾਰਦਿਕ ਪੰਡਿਆ ਦੀ ਪਹਿਲਾਂ ਵਾਲੀ ਫੀਸ 16.35 ਕਰੋੜ ਰੁਪਏ ਸੀ। ਦੂਜੇ ਪਾਸੇ, ਅਰਸ਼ਦੀਪ ਸਿੰਘ 18 ਕਰੋੜ ਰੁਪਏ ਦੀ ਪੁਰਾਣੀ ਕੀਮਤ ’ਤੇ ਹੀ ਮੁੰਬਈ ਇੰਡੀਅਨਜ਼ ’ਚ ਗਏ ਹਨ। ਹਾਰਦਿਕ ਦੇ ਪੰਜਾਬ ਕਿੰਗਜ਼ ’ਚ ਜਾਣ ਨਾਲ ਮੁੰਬਈ ਇੰਡੀਅਨਜ਼ ਨਾਲ ਉਨ੍ਹਾਂ ਦਾ ਦੂਜਾ ਸਫ਼ਰ ਖਤਮ ਹੋ ਗਿਆ ਹੈ। ਇਸ ਟੀਮ ਨਾਲ ਖੇਡਦਿਆਂ ਉਨ੍ਹਾਂ ਨੇ ਚਾਰ ਆਈ.ਪੀ.ਐਲ. ਖਿਤਾਬ ਜਿੱਤੇ ਸਨ। ਹਾਰਦਿਕ ਪਹਿਲੀ ਵਾਰ 2015 ’ਚ ਮੁੰਬਈ ਇੰਡੀਅਨਜ਼ ਨਾਲ ਜੁੜੇ ਸਨ। 33 ਸਾਲ ਦੇ ਹਾਰਦਿਕ ਨੇ 2015, 2017, 2019 ਅਤੇ 2020 ’ਚ ਟੀਮ ਨੂੰ ਖਿਤਾਬ ਜਿਤਾਉਣ ’ਚ ਬੱਲੇ ਤੇ ਗੇਂਦ ਦੋਵਾਂ ਨਾਲ ਅਹਿਮ ਭੂਮਿਕਾ ਨਿਭਾਈ। ਮੁੰਬਈ ਨਾਲ ਸੱਤ ਸੀਜ਼ਨ ਖੇਡਣ ਤੋਂ ਬਾਅਦ, 2022 ’ਚ ਉਹ 15 ਕਰੋੜ ਰੁਪਏ ਵਿਚ ਗੁਜਰਾਤ ਟਾਈਟਨਜ਼ ’ਚ ਚਲੇ ਗਏ। ਉਨ੍ਹਾਂ ਨੇ ਪਹਿਲੇ ਹੀ ਸੀਜ਼ਨ ’ਚ ਗੁਜਰਾਤ ਨੂੰ ਆਈ.ਪੀ.ਐਲ. ਚੈਂਪੀਅਨ ਬਣਾਇਆ। 2023 ’ਚ ਵੀ ਗੁਜਰਾਤ ਦੀ ਟੀਮ ਫਾਈਨਲ ’ਚ ਪਹੁੰਚੀ ਸੀ। 2024 ’ਚ ਹਾਰਦਿਕ ਮੁੜ ਮੁੰਬਈ ਇੰਡੀਅਨਜ਼ ’ਚ ਆ ਗਏ ਤੇ ਉਨ੍ਹਾਂ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਟੀਮ ਦਾ ਕਪਤਾਨ ਬਣਾਇਆ ਗਿਆ। ਉਨ੍ਹਾਂ ਨੇ ਆਈ.ਪੀ.ਐਲ. ਦੇ 162 ਮੈਚਾਂ ’ਚ 2,955 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 146.28 ਰਿਹਾ ਹੈ। ਇਸ ਤੋਂ ਇਲਾਵਾ ਉਹ 82 ਵਿਕਟਾਂ ਵੀ ਲੈ ਚੁੱਕੇ ਹਨ। ਇਹ ਅੰਕੜੇ ਦੱਸਦੇ ਹਨ ਕਿ ਹਾਰਦਿਕ ਇਕ ਅਜਿਹੇ ਖਿਡਾਰੀ ਹਨ ਜੋ ਇਕੱਲੇ ਆਪਣੇ ਦਮ ’ਤੇ ਮੈਚ ਦਾ ਰੁਖ ਬਦਲ ਸਕਦੇ ਹਨ। ਦੂਜੇ ਪਾਸੇ, ਅਰਸ਼ਦੀਪ ਸਿੰਘ ਅੱਠ ਸੀਜ਼ਨ ਪੰਜਾਬ ਕਿੰਗਜ਼ ਨਾਲ ਖੇਡਣ ਤੋਂ ਬਾਅਦ ਹੁਣ ਮੁੰਬਈ ਇੰਡੀਅਨਜ਼ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ 2019 ’ਚ ਪੰਜਾਬ ਕਿੰਗਜ਼ ਵਲੋਂ ਆਪਣਾ ਆਈ.ਪੀ.ਐਲ. ਡੈਬਿਊ ਕੀਤਾ ਸੀ। ਹੌਲੀ-ਹੌਲੀ ਉਹ ਆਈ.ਪੀ.ਐਲ. ਦੇ ਸਭ ਤੋਂ ਵਧੀਆ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਵਿਚ ਸ਼ਾਮਲ ਹੋ ਗਏ। ਅਰਸ਼ਦੀਪ ਨੇ ਆਈ.ਪੀ.ਐਲ. ਦੇ 96 ਮੈਚਾਂ ਵਿਚ 111 ਵਿਕਟਾਂ ਲਈਆਂ ਹਨ। ਉਹ ਪੰਜਾਬ ਕਿੰਗਜ਼ ਦੇ ਇਤਿਹਾਸ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।

Ad Position 22
No active advertisement
ਪਿਛਲੀ ਖ਼ਬਰ ਸ਼ੇਖ ਹਸੀਨਾ ਨੂੰ ਫਾਂਸੀ ਤੋਂ ਬਚਾਉਣ ਲਈ ਬਰਤਾਨਵੀ ਸੰਸਦ ਮੈਂਬਰਾਂ ਵਲੋਂ ਦਖ਼ਲ ਦੀ ਅਪੀਲ ਅਗਲੀ ਖ਼ਬਰ ਆਈ.ਸੀ.ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪੰਤ ਤੇ ਗਿੱਲ ਟਾਪ 10 ’ਚ
Ad Position 24