07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸ਼ਮੀ ਨੇ ਤੇਜ਼ ਗੇਂਦਬਾਜ਼ੀ ਦੇ ਇਕ ਦੌਰ ਨੂੰ ਨਵੀਂ ਪਛਾਣ ਦਿੱਤੀ-ਬੀ. ਸੀ. ਸੀ.ਆਈ.

ਨਵੀਂ ਦਿੱਲੀ, 7 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 08-11-2026

ਨਵੀਂ ਦਿੱਲੀ, 7 ਨਵੰਬਰ (ਪੀ.ਟੀ.ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਮੁਹੰਮਦ ਸ਼ਮੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਟੈਸਟ ਕ੍ਰਿਕਟ ਵਿਚ ਤੇਜ਼ ਗੇਂਦਬਾਜ਼ੀ ਦੇ ਇਕ ਦੌਰ ਨੂੰ ਨਵੀਂ ਪਛਾਣ ਦਿੱਤੀ ਹੈ। ਸ਼ਮੀ ਨੇ ਸ਼ੁੱਕਰਵਾਰ ਦੇਰ ਰਾਤ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਸੀ। ਬੀ.ਸੀ.ਸੀ.ਆਈ. ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਭਾਰਤੀ ਤੇਜ਼ ਗੇਂਦਬਾਜ਼ੀ ਦੇ ਇਕ ਦੌਰ ਨੂੰ ਨਵੀਂ ਪਛਾਣ ਦੇਣ ਲਈ ਧੰਨਵਾਦ। ਸਾਬਕਾ ਕਪਤਾਨ ਤੇ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਸ਼ਮੀ ਦੇ ਅੰਦਰ ਅਜੇ ਵੀ ਟੈਸਟ ਕ੍ਰਿਕਟ ਖੇਡਣ ਦੀ ਕਾਫ਼ੀ ਸਮਰੱਥਾ ਸੀ। ਉਨ੍ਹਾਂ ਕਿਹਾ ਕਿ ਸ਼ਾਨਦਾਰ ਕਰੀਅਰ ਰਿਹਾ। ਮੈਂ ਖੁਸ਼ਕਿਸਮਤ ਸੀ ਕਿ ਉਸ ਸਮੇਂ ਟੀਮ ਦਾ ਕੋਚ ਸੀ। ਭਾਰਤ ਦੇ ਚੰਗੇ ਪ੍ਰਦਰਸ਼ਨ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਨ੍ਹਾਂ ਤੋਂ ਬਿਨਾਂ ਭਾਰਤ ਦੀ ਤੇਜ਼ ਗੇਂਦਬਾਜ਼ੀ ਇਕਾਈ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦੀ ਸੀ। ਵਿਸ਼ਵ ਕ੍ਰਿਕਟ ਵਿਚ ਉਨ੍ਹਾਂ ਵਰਗਾ ਸੀਮ ਗੇਂਦਬਾਜ਼ ਕੋਈ ਨਹੀਂ ਹੈ। ਜੇਮਸ ਐਂਡਰਸਨ ਦਾ ਨਾਂ ਵੀ ਇਸ ਸੂਚੀ ਵਿਚ ਆਉਂਦਾ ਹੈ। ਸ਼ਮੀ ਜਦੋਂ ਵਿਕਟਾਂ ਨਹੀਂ ਵੀ ਲੈਂਦੇ ਸਨ, ਉਦੋਂ ਵੀ ਉਹ ਵਿਰੋਧੀ ਬੱਲੇਬਾਜ਼ਾਂ ’ਤੇ ਦਬਾਅ ਬਣਾਈ ਰੱਖਦੇ ਸਨ। ਉਨ੍ਹਾਂ ਨੇ ਨਿਊਜ਼ੀਲੈਂਡ ਵਿਚ ਦੂਜੇ ਵਨਡੇ ਮੈਚ ਦੌਰਾਨ ਮੇਜ਼ਬਾਨ ਪ੍ਰਸਾਰਕ ਨਾਲ ਗੱਲਬਾਤ ਕਰਦਿਆਂ ਕਿਹਾ, ਉਨ੍ਹਾਂ ਨੂੰ ਸੰਨਿਆਸ ਲੈਂਦੇ ਦੇਖ ਕੇ ਦੁੱਖ ਹੋਇਆ। ਮੇਰਾ ਮੰਨਣਾ ਹੈ ਕਿ ਉਹ ਅਜੇ 30 ਤੋਂ 40 ਹੋਰ ਵਿਕਟਾਂ ਲੈ ਸਕਦੇ ਸਨ। ਨਿਊਜ਼ੀਲੈਂਡ ਦੇ ਇਸ ਦੌਰੇ ’ਤੇ ਉਨ੍ਹਾਂ ਨੂੰ ਟੈਸਟ ਗੇਂਦਬਾਜ਼ ਵਜੋਂ ਟੀਮ ਵਿਚ ਹੋਣਾ ਚਾਹੀਦਾ ਸੀ।

Ad Position 22
No active advertisement
ਪਿਛਲੀ ਖ਼ਬਰ ਕਪਿਲ ਸ਼ਰਮਾ ਦੇ ਕੈਫੇ ’ਤੇ ਗੋਲੀਬਾਰੀ ਮਾਮਲੇ ’ਚ 2 ਗ੍ਰਿਫ਼ਤਾਰ ਅਗਲੀ ਖ਼ਬਰ ਸੁਖਦੀਪ ਸਿੰਘ ਹੇਅਰ ਨੂੰ ਮਿਲਿਆ ‘ ਲਾਈਫਟਾਈਮ ਅਚੀਵਮੈਂਟ ਐਵਾਰਡ ’
Ad Position 24