06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਤਨਵੀ ਨੇ ਯੂਥ ਉਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਿਆ

ਡਕਰ, 6 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 07-11-2026

ਡਕਰ, 6 ਨਵੰਬਰ (ਪੀ.ਟੀ.ਆਈ.)-ਭਾਰਤ ਦੀ ਤਨਵੀ ਪਾਤਰੀ ਯੂਥ ਓਲੰਪਿਕ ਵਿਚ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਫਾਈਨਲ ਮੁਕਾਬਲੇ ’ਚ ਉਸ ਨੂੰ ਚੀਨ ਦੀ ਖਿਡਾਰਨ ਝਾਂਗ ਯੀ ਸ਼ਿਨ ਨੇ ਹਰਾਇਆ। ਇਹ ਮੁਕਾਬਲਾ 1 ਘੰਟਾ 22 ਮਿੰਟ ਤੱਕ ਚੱਲਿਆ। 15 ਸਾਲ ਦੀ ਤਨਵੀ ਨੂੰ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਨੇ 15-21, 21-13 ਤੇ 26-24 ਦੇ ਸਕੋਰ ਨਾਲ ਹਰਾਇਆ। ਤਨਵੀ ਨੇ ਕਿਹਾ ਕਿ ਇਹ ਜਿੱਤ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਇਸ ਨਾਲ ਮੈਨੂੰ ਅੱਗੇ ਹੋਰ ਵਧੀਆ ਖੇਡਣ ਦੀ ਪ੍ਰੇਰਣਾ ਮਿਲੇਗੀ। ਤਨਵੀ ਤੋਂ ਪਹਿਲਾਂ ਭਾਰਤ ਦੇ ਐੱਚ. ਐੱਸ. ਪ੍ਰਣਯ (2010) ਤੇ ਲਕਸ਼ੈ ਸੇਨ (2018) ਵੀ ਯੂਥ ਓਲੰਪਿਕ ’ਚ ਚਾਂਦੀ ਦਾ ਤਮਗਾ ਜਿੱਤ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਟਰੰਪ ਵ੍ਹਾਈਟ ਹਾਊਸ ’ਚ ਦੀਵਾਲੀ ਦੇ ਜਸ਼ਨ ਵਿਚ ਹੋਣਗੇ ਸ਼ਾਮਿਲ ਅਗਲੀ ਖ਼ਬਰ ਪੰਜਾਬ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ ਤੇ ਕੀਤੇ ਸੁਨਹਿਰੀ ਹਸਤਾਖ਼ਰ
Ad Position 24