01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਿਊਜ਼ੀਲੈਂਡ ਵਿਰੁੱਧ ਪਹਿਲੇ 3 ਮੈਚਾਂ ਲਈ ਆਕਿਬ ਨਬੀ ਭਾਰਤੀ ਟੀਮ ’ਚ ਸ਼ਾਮਿਲ

ਨਵੀਂ ਦਿੱਲੀ, 31 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 01-11-2026

ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ.)-ਤੇਜ਼ ਗੇਂਦਬਾਜ਼ ਆਕਿਬ ਨਬੀ ਨੂੰ ਨਿਊਜ਼ੀਲੈਂਡ ਵਿਰੁੱਧ ਪਹਿਲੇ 3 ਇਕ ਦਿਨਾਂ ਮੈਚਾਂ ਲਈ ਭਾਰਤੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਪ੍ਰਸਿਧ ਕ੍ਰਿਸ਼ਨਾ ਦੇ ਪੱਟ ਦੀ ਮਾਸਪੇਸ਼ੀ ਦੇ ਖਿਚਾਅ ਕਾਰਨ ਪੰਜ ਮੈਚਾਂ ਦੀ ਇਸ ਲੜੀ ਤੋਂ ਬਾਹਰ ਹੋ ਜਾਣ ਤੋਂ ਬਾਅਦ ਇਹ ਬਦਲਾਅ ਕੀਤਾ ਗਿਆ ਹੈ। ਨਬੀ ਪਹਿਲਾਂ ਹੀ ਚੌਥੇ ਅਤੇ ਪੰਜਵੇਂ ਵਨਡੇ ਲਈ ਟੀਮ ਵਿਚ ਸ਼ਾਮਿਲ ਸਨ ਅਤੇ ਹੁਣ ਉਹ ਪਹਿਲੇ ਮੈਚ ਤੋਂ ਹੀ ਟੀਮ ਲਈ ਉਪਲਬਧ ਹੋਣਗੇ, ਜੋ 4 ਨਵੰਬਰ ਨੂੰ ਆਕਲੈਂਡ ਵਿਚ ਖੇਡਿਆ ਜਾਵੇਗਾ।ਬੀ.ਸੀ.ਸੀ.ਆਈ. ਦੇ ਸਕੱਤਰ ਦੇਵਾਜੀਤ ਸੈਕੀਆ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਇਸ ਤੇਜ਼ ਗੇਂਦਬਾਜ਼ ਨੇ ਹਾਲ ਹੀ ਵਿਚ ਲਿੰਕਨ ਵਿਖੇ ‘ਇੰਡੀਆ ਏ’ ਵਲੋਂ ‘ਨਿਊਜ਼ੀਲੈਂਡ ਏ’ ਵਿਰੁੱਧ ਚਾਰ ਦਿਨਾਂ ਮੈਚ ਖੇਡਿਆ ਸੀ, ਜਿਸ ਵਿਚ ਉਸ ਨੇ ਦੋ ਪਾਰੀਆਂ ਦੌਰਾਨ ਕੁੱਲ ਛੇ ਵਿਕਟਾਂ ਲਈਆਂ ਸਨ।

Ad Position 22
No active advertisement
ਪਿਛਲੀ ਖ਼ਬਰ ਪੈਰਾਮੈਟਾ ਵਿਖੇ ਦੀਵਾਲੀ ਸਮਾਗਮ ਵਿਚ ਪਹੁੰਚੇ ਐਨ.ਐਸ.ਡਬਲਯੂ. ਦੇ ਪ੍ਰੀਮੀਅਰ ਕ੍ਰਿਸ ਮਿਨਸ ਫਾਈਬਰ ਆਪਟਿਕਸ ਦੇ ਪਿਤਾਮਾ ਡਾ... ਅਗਲੀ ਖ਼ਬਰ ਨਿਊਜ਼ੀਲੈਂਡ ਵਿਰੁੱਧ ਪਹਿਲੇ 3 ਮੈਚਾਂ ਲਈ ਆਕਿਬ ਨਬੀ ਭਾਰਤੀ ਟੀਮ ’ਚ ਸ਼ਾਮਿਲ ਜਰਸੀ ਵਿਵਾਦ ਬੇਲੋੜਾ ਸੀ, ਟਿਰਕੀ ਨੂੰ ਇਸ ਬ...
Ad Position 24