ਅਹਿਮਦਾਬਾਦ, 31 ਅਕਤੂਬਰ (ਪੀ. ਟੀ. ਆਈ.)-ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਇਥੇ ਪਹਿਲੀ ਰਾਸ਼ਟਰਮੰਡਲ ਕਬੱਡੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਭਾਵਸ਼ਾਲੀ ਜਿੱਤਾਂ ਨਾਲ ਰਾਸ਼ਟਰਮੰਡਲ ਚੈਂਪੀਅਨਸ਼ਿਪ ਖ਼ਿਤਾਬ ਜਿੱਤੇ । ਪੁਰਸ਼ ਟੀਮ ਨੇ ਫਾਈਨਲ ਵਿਚ ਸ੍ਰੀਲੰਕਾ ਨੂੰ 54-20 ਨਾਲ ਹਰਾਇਆ, ਜਦੋਂਕਿ ਮਹਿਲਾ ਟੀਮ ਨੇ ਯੁਗਾਂਡਾ ਨੂੰ 35-15 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ । ਦੋਵੇਂ ਭਾਰਤੀ ਟੀਮਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣਾ ਦਬਦਬਾ ਬਣਾਈ ਰੱਖਦਿਆਂ ਅਜੇਤੂ ਰਹੀਆਂ ਤੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ । ਆਦਿਤਿਆ ਸ਼ਿੰਦੇ ਨੇ ‘ਸੁਪਰ 10’ ਨਾਲ ਭਾਰਤ ਦੀ ਅਗਵਾਈ ਕੀਤੀ । ਉਸ ਨੇ 14 ਰੇਡਾਂ ਵਿਚ 10 ਰੇਡ ਅੰਕ ਹਾਸਲ ਕੀਤੇ, ਜਿਨ੍ਹਾਂ ਵਿਚ ਚਾਰ ਬੋਨਸ ਅੰਕ ਸ਼ਾਮਿਲ ਸਨ, ਜਦੋਂਕਿ ਭਰਤ ਹੁੱਡਾ ਨੇ 8 ਰੇਡ ਅੰਕ ਜੋੜੇ । ਮਹਿਲਾ ਫਾਈਨਲ ਵਿਚ ਸਾਕਸ਼ੀ ਨੇ ਸਭ ਤੋਂ ਵੱਧ 9 ਰੇਡ ਅੰਕ ਬਣਾਏ। ਅਨੁ ਨੇ 6 ਰੇਡ ਅੰਕ ਬਣਾਏ, ਜਦੋਂਕਿ ਕਪਤਾਨ ਨਿਧੀ ਸ਼ਰਮਾ ਨੇ 3 ਬੋਨਸ ਅੰਕਾਂ ਸਮੇਤ 5 ਅੰਕਾਂ ਦਾ ਯੋਗਦਾਨ ਪਾਇਆ।
ਖੇਡ ਸੰਸਾਰ
Free
ਰਾਸ਼ਟਰਮੰਡਲ ਚੈਂਪੀਅਨਸ਼ਿਪ-ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਖ਼ਿਤਾਬ ਜਿੱਤੇ
ਅਹਿਮਦਾਬਾਦ, 31 ਅਕਤੂਬਰ (ਪੀ. ਟੀ.
ਅਜੀਤ ਡੈਸਕ
01-11-2026