30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭਾਰਤ ਜੇਤੂ ਹੈਟ੍ਰਿਕ ਨਾਲ ਸੈਮੀਫਾਈਨਲ ਵਿਚ

ਜਲੰਧਰ, 30 ਅਕਤੂਬਰ (ਡਾ. ਜਤਿੰਦਰ ਸਾਬੀ)-ਇਥੇ ਚਲ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੌਰਾਨ ਭਾਰਤ ਨੇ ਜਪਾਨ ਵਿਰੁੱਧ ਆਖਰੀ 15 ਮਿੰਟਾਂ ਵਿਚ 3 ਗੋਲ ਦਾਗ ਕੇ 4-1 ਦੀ ਸ਼ਾਨਦਾਰ ਜਿੱਤ ਦਰਜ ਕਰਕੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ।

Ad Position 21
No active advertisement
ਅਜੀਤ ਡੈਸਕ 31-10-2026

ਜਲੰਧਰ, 30 ਅਕਤੂਬਰ (ਡਾ. ਜਤਿੰਦਰ ਸਾਬੀ)-ਇਥੇ ਚਲ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੌਰਾਨ ਭਾਰਤ ਨੇ ਜਪਾਨ ਵਿਰੁੱਧ ਆਖਰੀ 15 ਮਿੰਟਾਂ ਵਿਚ 3 ਗੋਲ ਦਾਗ ਕੇ 4-1 ਦੀ ਸ਼ਾਨਦਾਰ ਜਿੱਤ ਦਰਜ ਕਰਕੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਹਾਲਾਂਕਿ, ਇਹ ਜਿੱਤ ਏਨੀ ਅਸਾਨ ਨਹੀਂ ਸੀ, ਜਿਨ੍ਹਾਂ ਸਕੋਰ ਬੋਰਡ ਦੇਖ ਕੇ ਲੱਗ ਰਹੀ ਹੈ। ਵਿਸ਼ਵ ਦਰਜਾਬੰਦੀ ਵਿਚ ਭਾਰਤ ਤੋਂ 8 ਸਥਾਨ ਹੇਠਾਂ ਜਪਾਨੀ ਟੀਮ ਨੇ ਮੈਚ ਦੌਰਾਨ 5 ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ ਸਖ਼ਤ ਟੱਕਰ ਦਿੱਤੀ। ਜਪਾਨੀ ਖਿਡਾਰੀਆਂ ਨੇ ਸ਼ਾਨਦਾਰ ਰੱਖਿਆਤਮਕ ਅਨੁਸ਼ਾਸਨ ਅਤੇ ਸਕਾਰਾਤਮਕ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿੱਛੇ ਨਹੀਂ ਹਟੇ।ਪਿਛਲੇ ਦੋ ਮੈਚਾਂ ਦੌਰਾਨ ਮੇਜ਼ਬਾਨ ਭਾਰਤ ਦਾ ਜੋ ਦਬਦਬਾ ਦੇਖਣ ਨੂੰ ਮਿਲਿਆ ਸੀ, ਉਹ ਪਹਿਲੇ 45 ਮਿੰਟਾਂ ਦੌਰਾਨ ਕਿਤੇ ਵੀ ਨਜ਼ਰ ਨਹੀਂ ਆਇਆ, ਨਾ ਅੰਕੜਿਆਂ ਵਿਚ ਅਤੇ ਨਾ ਹੀ ਮੈਦਾਨ ‘ਤੇ। ਜਪਾਨ ਦੇ ਦ੍ਰਿੜ੍ਹ ਇਰਾਦੇ ਨੇ ਮੁਕਾਬਲੇ ਨੂੰ ਰੋਮਾਂਚਕ ਬਣਾ ਦਿੱਤਾ ਅਤੇ ਇਹ ਭਾਰਤ ਲਈ ਪਹਿਲੀ ਅਸਲ ਪ੍ਰੀਖਿਆ ਸੀ, ਜਿਥੇ ਭਾਰਤੀ ਖਿਡਾਰੀ ਕਾਫੀ ਜਲਦਬਾਜ਼ੀ ਵਿਚ ਨਜ਼ਰ ਆਏ, ਜਦੋਂਕਿ ਜਪਾਨੀ ਟੀਮ ਨੇ ਬਹੁਤ ਹੀ ਸਬਰ ਦੀ ਖੇਡ ਦਿਖਾਈ। 11ਵੇਂ ਮਿੰਟ ਵਿਚ ਗੋਲ ਦੇ ਬਿਲਕੁਲ ਸਾਹਮਣੇ ਮੌਜੂਦ ਅਭਿਸ਼ੇਕ ਨੇ ਪਿਛਲੀ ਲਾਈਨ (ਬੈਕਲਾਈਨ) ਤੋਂ ਆਏ ਸੁਖਜੀਤ ਸਿੰਘ ਦੇ ਪਾਸ ਨੂੰ ਗੋਲ ਵਿਚ ਬਦਲ ਕੇ ਭਾਰਤ ਦਾ ਖਾਤਾ ਖੋਲ੍ਹਿਆ। ਹਾਲਾਂਕਿ, 4 ਮਿੰਟ ਬਾਅਦ ਹੀ ਸ਼ੋਟਾ ਯਾਮਾਦਾ ਨੇ ਪੈਨਲਟੀ ਸਟ੍ਰੋਕ ਰਾਹੀਂ ਸਕੋਰ ਬਰਾਬਰ ਕਰ ਦਿੱਤਾ, ਜਿਸ ਨੂੰ ਰੋਕਣ ਵਿਚ ਗੋਲਕੀਪਰ ਸੂਰਜ ਕਰਕੇਰਾ ਨਾਕਾਮ ਰਹੇ। ਇਹ ਮੌਕਾ ਜਪਾਨ ਨੂੰ ਮਿਲੇ ਚੌਥੇ ਪੈਨਲਟੀ ਕਾਰਨਰ ਦੌਰਾਨ ਬਣਿਆ ਸੀ, ਜਦੋਂ ਗੋਲ ਵੱਲ ਜਾ ਰਹੀ ਗੇਂਦ ਸੰਜੇ ਦੇ ਮੋਢੇ ਨਾਲ ਟਕਰਾ ਗਈ ਸੀ। ਅਗਲੇ ਅੱਧੇ ਘੰਟੇ ਤੱਕ ਸਕੋਰ ਇਹੀ ਰਿਹਾ, ਜਿਸ ਤੋਂ ਬਾਅਦ ਭਾਰਤ ਨੇ ਆਪਣੀ ਖੇਡ ਵਿਚ ਤੇਜ਼ੀ ਲਿਆਂਦੀ ਅਤੇ ਪੂਰੀ ਤਾਕਤ ਨਾਲ ਹਮਲਾਵਰ ਰੁਖ ਅਪਣਾਇਆ। 46ਵੇਂ ਮਿੰਟ ਵਿਚ ਭਾਰਤ ਨੇ ਮੈਚ ਦਾ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਿਲ ਕੀਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ ਇਕ ਸ਼ਾਨਦਾਰ ‘ਲੋ ਫਲਿੱਕ’ ਦੇ ਕੇ ਭਾਰਤ ਨੂੰ 2-1 ਦੀ ਬੜਤ ਦਿਵਾਈ।ਇਸ ਤੋਂ ਬਾਅਦ ਅਭਿਸ਼ੇਕ ਨੇ 51ਵੇਂ ਮਿੰਟ ਵਿਚ ਇਕ ਸ਼ਾਨਦਾਰ ਮੈਦਾਨੀ ਗੋਲ ਕਰਕੇ ਭਾਰਤ ਦੀ ਬੜਤ 3-1 ਤੱਕ ਵਧਾ ਦਿੱਤੀ। ਮੈਚ ਖਤਮ ਹੋਣ ਤੋਂ ਚਾਰ ਮਿੰਟ ਪਹਿਲਾਂ ਯਾਨੀ 56ਵੇਂ ਮਿੰਟ ਵਿਚ ਵਿਸ਼ਣੂਕਾਂਤ ਸਿੰਘ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਸਟੀਕ ਹਵਾਈ ਪਾਸ ਨੂੰ ਗੋਲ ਵਿਚ ਬਦਲ ਕੇ ਸਕੋਰ 4-1 ਕਰ ਦਿੱਤਾ। ਇਸ ਤੋਂ ਪਹਿਲਾਂ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਲੀਗ ਮੈਚ ਵਿਚ ਮਲੇੇਸ਼ੀਆ ਨੇ ਬੰਗਲਾਦੇਸ਼ ’ਤੇ ਇਕਪਾਸੜ 6-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ, ਜਦੋਂਕਿ ਦੂਜੇ ਮੈਚ ਵਿਚ ਦੱਖਣੀ ਕੋਰੀਆ ਨੇ ਚੀਨ ਨੂੰ 2-1ਗੋਲ ਨਾਲ ਹਰਾਇਆ। ਮਲੇਸ਼ੀਆ ਦੀ ਹਾਕੀ ਟੀਮ ਸ਼ੁਰੂ ਤੋਂ ਬੰਗਲਾਦੇਸ਼ ’ਤੇ ਭਾਰੂ ਰਹੀ। ਜਦੋਂਕਿ ਦੱਖਣੀ ਕੋਰੀਆ ਨੇ ਵੀ ਚੀਨ ਖ਼ਿਲਾਫ਼ ਸ਼ਾਨਦਾਰ ਖੇਡ ਦਿਖਾਈ।

Ad Position 22
No active advertisement
ਪਿਛਲੀ ਖ਼ਬਰ ਰੌਬਿਨ ਉਥੱਪਾ ਬਣੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ ਅਗਲੀ ਖ਼ਬਰ 4 ਦੀ ਸੰਗਰੂਰ ਰੈਲੀ ਦੀਆਂ ਤਿਆਰੀਆਂ ਸੰਬੰਧੀ ਕਾਂਗਰਸੀ ਆਗੂਆਂ ਨਾਲ ਵਿਧਾਇਕ ਪਵਨ ਆਦੀਆਂ ਵਲੋਂ ਮੀਟਿੰਗ
Ad Position 24