ਤਿੰਨ ਵਾਰ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਤੇ ਇਕਲੌਤੇ ਭਾਰਤੀ
ਜਲੰਧਰ, 6 ਅਕਤੂਬਰ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਦੇ ਸਿਰਮੌਰ ਖਿਡਾਰੀਆਂ ਵਿਚ ਸ਼ੁਮਾਰ ਅਤੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੇ ਜਪਾਨ ’ਚ ਹੋਈਆਂ ਏਸ਼ਿਆਈ ਖੇਡਾਂ-2026 ’ਚ ਤੀਜਾ ਸੋਨ ਤਗਮਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਮਨਪ੍ਰੀਤ ਦੀ ਇਹ ਕਾਮਯਾਬੀ ਉਸ ਦੇ ਲੰਮੇ ਅਤੇ ਸ਼ਾਨਦਾਰ ਖੇਡ ਸਫ਼ਰ ਦੀ ਇਕ ਹੋਰ ਸੁਨਹਿਰੀ ਪ੍ਰਾਪਤੀ ਹੈ।ਮਨਪ੍ਰੀਤ ਸਿੰਘ ਨੇ ਇਸ ਤੋਂ ਪਹਿਲਾਂ 2014 ਅਤੇ 2023 ਦੀਆਂ ਏਸ਼ਿਆਈ ਖੇਡਾਂ ਵਿਚ ਵੀ ਭਾਰਤੀ ਹਾਕੀ ਟੀਮ ਨਾਲ ਸੋਨ ਤਗਮੇ ਜਿੱਤ ਚੁੱਕੇ ਹਨ। ਤੀਜੇ ਸੋਨ ਤਗਮੇ ਨਾਲ ਉਨ੍ਹਾਂ ਨੇ ਆਪਣੀ ਖੇਡ ਵਿਰਾਸਤ ਨੂੰ ਹੋਰ ਮਜ਼ਬੂਤ ਕੀਤਾ ਹੈ। ਮੈਦਾਨ ਵਿਚ ਉਨ੍ਹਾਂ ਦਾ ਤਜ਼ਰਬਾ, ਫਿਟਨੈੱਸ, ਜੁਝਾਰੂ ਖੇਡ ਅਤੇ ਟੀਮ ਲਈ ਸਮਰਪਣ ਨੇ ਹਮੇਸ਼ਾ ਭਾਰਤੀ ਟੀਮ ਨੂੰ ਮਜ਼ਬੂਤੀ ਦਿੱਤੀ ਹੈ।ਮਨਪ੍ਰੀਤ ਦੀ ਇਸ ਕਾਮਯਾਬੀ ਦਾ ਇਕ ਭਾਵਨਾਤਮਕ ਪੱਖ ਵੀ ਹੈ। ਪਰਿਵਾਰ, ਖਾਸ ਕਰਕੇ ਉਨ੍ਹਾਂ ਦੀਆਂ ਧੀਆਂ, ਪਿਤਾ ਦੀ ਖੇਡ ਯਾਤਰਾ ਨੂੰ ਮਾਣ ਨਾਲ ਦੇਖਦੀਆਂ ਰਹੀਆਂ ਹਨ। ਵਿਸ਼ਵ ਪੱਧਰੀ ਹਾਕੀ ਮੁਕਾਬਲੇ ਦੌਰਾਨ ਧੀ ਵਲੋਂ ਪਿਤਾ ਲਈ ਕਿਹਾ ਗਏ ਸ਼ਬਦ ‘ਮਾਈ ਪਾਪਾ ਮਾਈ ਹੀਰੋ’ ਮਨਪ੍ਰੀਤ ਦੀ ਸੰਘਰਸ਼ਮਈ ਯਾਤਰਾ ਅਤੇ ਪਰਿਵਾਰਕ ਹੌਸਲੇ ਦੀ ਖੂਬਸੂਰਤ ਤਸਵੀਰ ਪੇਸ਼ ਕਰਦਾ ਹੈ।ਇਕ ਖਿਡਾਰੀ ਲਈ ਦੇਸ਼ ਦੀ ਜਰਸੀ ਪਹਿਨਣਾ ਮਾਣ ਦੀ ਗੱਲ ਹੁੰਦੀ ਹੈ ਪਰ ਇਸ ਮਾਣ ਦੇ ਪਿੱਛੇ ਪਰਿਵਾਰ ਤੋਂ ਦੂਰ ਰਹਿਣਾ, ਲਗਾਤਾਰ ਅਭਿਆਸ ਅਤੇ ਕਈ ਕੁਰਬਾਨੀਆਂ ਵੀ ਹੁੰਦੀਆਂ ਹਨ। ਮਨਪ੍ਰੀਤ ਦੀ ਕਹਾਣੀ ਇਸੇ ਸਮਰਪਣ ਦੀ ਮਿਸਾਲ ਹੈ।ਜਲੰਧਰ ਦੇ ਮਿੱਠਾਪੁਰ ਦੀ ਧਰਤੀ ਨਾਲ ਜੁੜੇ ਮਨਪ੍ਰੀਤ ਸਿੰਘ ਦੀ ਇਸ ਜਿੱਤ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਹਾਕੀ ਲਈ ਦੁਨੀਆ ਭਰ ਵਿਚ ਪ੍ਰਸਿੱਧ ਮਿੱਠਾਪੁਰ ਨੇ ਇਕ ਵਾਰ ਫਿਰ ਆਪਣੇ ਪੁੱਤ ਦੀ ਕਾਮਯਾਬੀ ’ਤੇ ਮਾਣ ਮਹਿਸੂਸ ਕੀਤਾ ਹੈ।ਮਨਪ੍ਰੀਤ ਸਿੰਘ ਦੇ ਜਲੰਧਰ ਪਹੁੰਚਣ ’ਤੇ ਖੇਡ ਪ੍ਰੇਮੀਆਂ, ਨੌਜਵਾਨਾਂ ਅਤੇ ਇਲਾਕਾ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮਿੱਠਾਪੁਰ ਤੋਂ ਨਿਕਲਿਆ ਇਹ ਹਾਕੀ ਸਿਤਾਰਾ ਅੱਜ ਤਿੰਨ ਸੋਨ ਤਗਮਿਆਂ ਨਾਲ ਨਾ ਸਿਰਫ਼ ਆਪਣੇ ਪਰਿਵਾਰ ਅਤੇ ਪਿੰਡ ਦਾ, ਸਗੋਂ ਪੂਰੇ ਪੰਜਾਬ ਅਤੇ ਭਾਰਤ ਦਾ ਮਾਣ ਬਣ ਗਿਆ ਹੈ।
ਖੇਡ ਸੰਸਾਰ
Free
ਏਸ਼ਿਆਈ ਖੇਡਾਂ ’ ਚ ਮਨਪ੍ਰੀਤ ਸਿੰਘ ਦੀ ‘ ਗੋਲਡਨ ਹੈਟ੍ਰਿਕ ’
ਤਿੰਨ ਵਾਰ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਤੇ ਇਕਲੌਤੇ ਭਾਰਤੀ ਜਲੰਧਰ, 6 ਅਕਤੂਬਰ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਦੇ ਸਿਰਮੌਰ ਖਿਡਾਰੀਆਂ ਵਿਚ ਸ਼ੁਮਾਰ ਅਤੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੇ ਜਪਾਨ ’ਚ ਹੋਈਆਂ ਏਸ਼ਿਆਈ ਖੇਡਾਂ-2026 ’ਚ ਤੀਜਾ ਸੋਨ ਤਗਮਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ।
ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜੇਤੂ ਮਨਪ੍ਰੀਤ ਸਿੰਘ ਆਪਣੀ ਧੀ ਨਾਲ ਖ਼ੁਸ਼ੀ ਸਾਂਝੀ ਕਰਦਾ ਹੋਇਆ। ਤਸਵੀਰ: ਮੁਨੀਸ਼
07-10-2026