ਜਲੰਧਰ, 4 ਅਕਤੂਬਰ ( ਡਾ ਜਤਿੰਦਰ ਸਾਬੀ )- ਏਸ਼ਿਆਈ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਵਿਚੋਂ ਤੀਰਅੰਦਾਜ਼ ਕਮਕੁਮ ਮੋਹੋਦ ਅਤੇ ਪਹਿਲਵਾਨ ਸੁਜੀਤ ਕਲਕਲ ਨੂੰ ਭਾਰਤ ਦੇ ਸਰਬੋਤਮ ਮਹਿਲਾ ਅਤੇ ਪੁਰਸ਼ ਖਿਡਾਰੀ ਚੁਣਿਆ ਗਿਆ ਹੈ। ਭਾਰਤੀ ਉਲੰਪਿਕ ਸੰਘ ਵਲੋਂ ਇਸ ਸਾਲ ਸ਼ੁਰੂ ਕੀਤੀ ਗਈ ਨਵੀਂ ਪਰੰਪਰਾ ਤਹਿਤ ਦੋਵਾਂ ਖਿਡਾਰੀਆਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਕਮਕੁਮ ਮੋਹੋਦ (17) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਸਮੇਤ ਕੁੱਲ 3 ਤਗਮੇ ਜਿੱਤੇ। ਮਹਿਲਾ ਰਿਕਰਵ ਤੀਰਅੰਦਾਜ਼ੀ ’ਚ ਉਸ ਦੇ ਪ੍ਰਦਰਸ਼ਨ ਨੇ ਭਾਰਤ ਨੂੰ ਵੱਡੀ ਕਾਮਯਾਬੀ ਦਿਵਾਈ ਅਤੇ ਦੱਖਣੀ ਕੋਰੀਆ ਦੇ ਲੰਬੇ ਸਮੇਂ ਤੋਂ ਚੱਲ ਰਹੇ ਦਬਦਬੇ ਨੂੰ ਚੁਣੌਤੀ ਦਿੱਤੀ। ਕਮਕੁਮ ਨੂੰ ‘ਜਸਪਾਲ ਰਾਣਾ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਦੂਜੇ ਪਾਸੇ ਪਹਿਲਵਾਨ ਸੁਜੀਤ ਕਲਕਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਂਅ ਕੀਤਾ। ਸੁਜੀਤ ਨੂੰ ‘ਰਾਜਾ ਰਣਧੀਰ ਸਿੰਘ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਉਲੰਪਿਕ ਸੰਘ ਨੇ ਭਾਰਤੀ ਖੇਡ ਜਗਤ ਦੀਆਂ ਦੋ ਮਹਾਨ ਹਸਤੀਆਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਅਤੇ ਖੇਡਾਂ ਵਿਚ ਯੋਗਦਾਨ ਨੂੰ ਸਨਮਾਨ ਦੇਣ ਲਈ ਇਹ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ।
ਖੇਡ ਸੰਸਾਰ
Free
ਕੁਮਕੁਮ ਮੋਹੋਦ ਤੇ ਸੁਜੀਤ ਕਲਕਲ ਬਣੇ ਭਾਰਤ ਦੇ ਸਰਬੋਤਮ ਖਿਡਾਰੀ
ਜਲੰਧਰ, 4 ਅਕਤੂਬਰ ( ਡਾ ਜਤਿੰਦਰ ਸਾਬੀ )- ਏਸ਼ਿਆਈ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਵਿਚੋਂ ਤੀਰਅੰਦਾਜ਼ ਕਮਕੁਮ ਮੋਹੋਦ ਅਤੇ ਪਹਿਲਵਾਨ ਸੁਜੀਤ ਕਲਕਲ ਨੂੰ ਭਾਰਤ ਦੇ ਸਰਬੋਤਮ ਮਹਿਲਾ ਅਤੇ ਪੁਰਸ਼ ਖਿਡਾਰੀ ਚੁਣਿਆ ਗਿਆ ਹੈ। ਭਾਰਤੀ ਉਲੰਪਿਕ ਸੰਘ ਵਲੋਂ ਇਸ ਸਾਲ ਸ਼ੁਰੂ ਕੀਤੀ ਗਈ ਨਵੀਂ ਪਰੰਪਰਾ ਤਹਿਤ ਦੋਵਾਂ ਖਿਡਾਰੀਆਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਕੁਮਕੁਮ ਮੋਹੋਦ ਤੇ ਸੁਜੀਤ ਕਲਕਲ
06-10-2026