04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜੇਤੂ ਸੋਨ ਤਗਮੇ ਨਾਲ ਖੁਸ਼ੀ ਮਨਾਉਂਦੇ ਹੋਏ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ ਰੱਖਿਆ ਬਰਕਰਾਰ

ਨਿਸ਼ਿਨ (ਜਪਾਨ), 3 ਅਕਤੂਬਰ (ਪੀ. ਟੀ.

Ad Position 21
No active advertisement
ਮੈਚ ਦੌਰਾਨ ਬੱਲੇਬਾਜ਼ੀ ਕਰਦਾ ਹੋਇਆ ਹਸਨ ਨਵਾਜ਼। 04-10-2026
ਨਿਸ਼ਿਨ (ਜਪਾਨ), 3 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਏਸ਼ਿਆਈ ਖੇਡਾਂ ਦੇ ਫਾਈਨਲ ਵਿਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਬਰਕਰਾਰ ਰੱਖਿਆ। ਅਭਿਸ਼ੇਕ ਸ਼ਰਮਾ ਨੇ ਸ਼ੁਰੂਆਤ ਵਿਚ ਜ਼ਬਰਦਸਤ ਬੱਲੇਬਾਜ਼ੀ ਕੀਤੀ, ਜਦੋਂਕਿ ਤਿਲਕ ਵਰਮਾ ਨੇ ਅੰਤਿਮ ਪੜਾਅ ‘ ਤੇ ਪਾਕਿਸਤਾਨ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ।ਪਿੱਚ ਮੁਸ਼ਕਲ ਸੀ ਪਰ ਬਾਅਦ ਵਿਚ ਆਸਾਨ ਹੋ ਗਈ। ਦੁਨੀਆ ਦੇ ਨੰਬਰ 1 ਟੀ-20 ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ਵਿਚ 7 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ, ਜਦੋਂਕਿ ਉਪ ਕਪਤਾਨ ਤਿਲਕ ਵਰਮਾ ਨੇ 22 ਗੇਂਦਾਂ ਵਿਚ ਅਜੇਤੂ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ।ਭਾਰਤ ਨੇ 20 ਓਵਰਾਂ ਵਿਚ 6 ਵਿਕਟਾਂ ’ਤੇ 211 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਇਸ ਤੋਂ ਬਾਅਦ ਘੱਟ ਜਾਣੇ-ਪਛਾਣੇ ਹਸਨ ਨਵਾਜ਼ (51 ਗੇਂਦਾਂ ਵਿਚ 96 ਦੌੜਾਂ) ਨੇ ਮੈਚ ਨੂੰ ਰੋਮਾਂਚਕ ਬਣਾਉਣ ਲਈ ਪੂਰੀ ਵਾਹ ਲਗਾ ਦਿੱਤੀ ਪਰ ਅੰਤ ਵਿਚ ਪਾਕਿਸਤਾਨ ਦੀ ਟੀਮ 6 ਵਿਕਟਾਂ ’ਤੇ 192 ਦੌੜਾਂ ਹੀ ਬਣਾ ਸਕੀ। ਨਵਾਜ਼ ਨੇ ਭਾਰਤੀ ਫਿਰਕੀ ਗੇਂਦਬਾਜ਼ਾਂ ਦੀਆਂ ਗੇਂਦਾਂ ’ਤੇ ਖੂਬ ਦੌੜਾਂ ਬਣਾਈਆਂ ਪਰ ਜਸਪ੍ਰੀਤ ਬੁਮਰਾਹ ਦੇ ਤਜਰਬੇ (4 ਓਵਰਾਂ ਵਿਚ 0/33) ਅਤੇ ਵਾਸ਼ਿੰਗਟਨ ਸੁੰਦਰ (4 ਓਵਰਾਂ ਵਿਚ 2/29) ਦੀ ਸ਼ੂਝਬੂਝ ਭਰੀ ਗੇਂਦਬਾਜ਼ੀ ਨੇ ਇਹ ਯਕੀਨੀ ਬਣਾਇਆ ਕਿ ਅੰਤ ਵਿਚ ਕੋਈ ਉਲਟ-ਫੇਰ ਨਾ ਹੋਵੇ। 18ਵਾਂ ਓਵਰ, ਜਿਸ ਵਿਚ ਵਾਸ਼ਿੰਗਟਨ ਨੇ ਸਿਰਫ਼ 8 ਦੌੜਾਂ ਦਿੱਤੀਆਂ, ਫੈਸਲਾਕੁਨ ਸਾਬਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪ੍ਰਣਵੀ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫਰ ਅਗਲੀ ਖ਼ਬਰ ਅਭਿਸ਼ੇਕ ਤੇ ਤਿਲਕ ਨੇ ਪਾਕਿ ਗੇਂਦਬਾਜ਼ੀ ਹਮਲੇ ਦੀਆਂ ਉਡਾਈਆਂ ਧੱਜੀਆਂ
Ad Position 24