ਭਾਰਤ ਸੈਮੀਫਾਈਨਲ ’ਚ, ਚੀਨੀ ਤਾਈਪੇ ਨੂੰ 15-0 ਨਾਲ ਦਰੜਿਆ, ਕਪਤਾਨ ਅਨਮੋਲ ਨੇ ਦਾਗੇ 6 ਗੋਲ
ਮੋਕੀ (ਚੀਨ), 9 ਸਤੰਬਰ (ਏਜੰਸੀ)-ਚੀਨ ਦੇ ਮੋਕੀ ’ਚ ਖੇਡੇ ਜਾ ਰਹੇ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ’ਚ ਮੌਜੂਦਾ ਚੈਂਪੀਅਨ ਭਾਰਤ ਨੇ ‘ਪੂਲ’ ਪੜਾਅ ਦੀ ਸਮਾਪਤੀ ਚੀਨੀ ਤਾਈਪੇ ਨੂੰ 15-0 ਨਾਲ ਕਰਾਰੀ ਮਾਤ ਦੇ ਕੇ ਕਰਦਿਆਂ ਪੁਰਸ਼ਾਂ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਦੂਜੇ ਪਾਸੇ, ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਚੀਨ ਵਿਰੁੱਧ ਗੋਲ ਰਹਿਤ ਡਰਾਅ ਖੇਡਿਆ।
ਮ
ਮੈਚ ਦੌਰਾਨ ਭਾਰਤੀ ਕਪਤਾਨ ਅਨਮੋਲ ਇੱਕਾ। (ਹਾਸ਼ੀਏ ’ ਚ ) ਭਾਰਤੀ ਟੀਮ ਦੀ ਵੱਡੀ ਜਿੱਤ ’ਚ ‘ਮਿਡਫੀਲਡ’ ਵਿਚ ਸ਼ਾਨਦਾਰ ਖੇਡ ਦਿਖਾਉਣ ਬਦਲੇ ‘ਪਲੇਅਰ ਆਫ਼ ਮੈਚ’ ਦੀ ਟਰਾਫ਼ੀ ਹਾਸਿਲ ਕਰਦਾ ਹੋਇਆ ਮਨਮੀਤ ਸਿੰਘ।
10-09-2026
ਮੋਕੀ (ਚੀਨ), 9 ਸਤੰਬਰ (ਏਜੰਸੀ)-ਚੀਨ ਦੇ ਮੋਕੀ ’ਚ ਖੇਡੇ ਜਾ ਰਹੇ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ’ਚ ਮੌਜੂਦਾ ਚੈਂਪੀਅਨ ਭਾਰਤ ਨੇ ‘ਪੂਲ’ ਪੜਾਅ ਦੀ ਸਮਾਪਤੀ ਚੀਨੀ ਤਾਈਪੇ ਨੂੰ 15-0 ਨਾਲ ਕਰਾਰੀ ਮਾਤ ਦੇ ਕੇ ਕਰਦਿਆਂ ਪੁਰਸ਼ਾਂ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ।ਦੂਜੇ ਪਾਸੇ, ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਚੀਨ ਵਿਰੁੱਧ ਗੋਲ ਰਹਿਤ ਡਰਾਅ ਖੇਡਿਆ।ਭਾਰਤੀ ਮਹਿਲਾ ਟੀਮ ਹੁਣ ਜੂਨੀਅਰ ਏਸ਼ੀਆ ਕੱਪ ਦੇ ਕੁਆਰਟਰ ਫਾਈਨਲ ਵਿਚ ਪਾਕਿਸਤਾਨ ਨਾਲ ਭਿੜੇਗੀ।5 ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਟੀਮ ਦਾ ਖਾਤਾ ਆਰੀਅਨ ਜੇਸ ਨੇ 17ਵੇਂ ਮਿੰਟ ’ਚ ਖੋਲ੍ਹਿਆ, ਜਿਸ ਤੋਂ ਠੀਕ ਇਕ ਮਿੰਟ ਬਾਅਦ ਪ੍ਰਭਦੀਪ ਸਿੰਘ ਨੇ ਬੜਤ ਨੂੰ ਦੁੱਗਣਾ ਕਰ ਦਿੱਤਾ। ਗੁਰਸੇਵਕ ਸਿੰਘ ਨੇ 22ਵੇਂ ਮਿੰਟ ’ਚ ਸਕੋਰ 3-0 ਕਰ ਦਿੱਤਾ, ਜਿਸ ਨਾਲ ਭਾਰਤ ਨੇ 5 ਮਿੰਟਾਂ ਦੇ ਵਿਚਕਾਰ 3 ਗੋਲ ਕੀਤੇ। ਇਸ ਤੋਂ ਬਾਅਦ ਮੋਰਚਾ ਅਨਮੋਲ ਨੇ ਸੰਭਾਲਿਆ ਅਤੇ 25ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਦਿੱਤਾ। ਅਰਜੁਨ ਸੰਤੋਸ਼ ਹਰਗੁੜੇ ਨੇ 28ਵੇਂ ਮਿੰਟ ’ਚ ਇਕ ਹੋਰ ਗੋਲ ਕੀਤਾ। ਇਸ ਤੋਂ ਬਾਅਦ ਅਗਲੇ ਹੀ ਮਿੰਟ ’ਚ ਅਨਮੋਲ ਨੇ ਸੈੱਟ-ਪੀਸ ਨਾਲ ਇਕ ਹੋਰ ਗੋਲ ਦਾਗਿਆ। ਅੱਧੇ ਸਮੇਂ ਤੱਕ 6-0 ਨਾਲ ਅੱਗੇ ਰਹਿਣ ਤੋਂ ਬਾਅਦ ਵੀ ਭਾਰਤੀ ਟੀਮ ਨੇ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਤੀਜੇ ਕੁਆਰਟਰ ਦੇ ਸ਼ੁਰੂਆਤੀ ਤਿੰਨ ਮਿੰਟਾਂ ’ਚ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਅਨਮੋਲ ਨੇ ਦੋਵਾਂ ਨੂੰ ਗੋਲ ’ਚ ਬਦਲ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ, ਜਦੋਂਕਿ ਅਜੀਤ ਯਾਦਵ ਨੇ 35ਵੇਂ ਮਿੰਟ ’ਚ ਸਕੋਰਸ਼ੀਟ ’ਤੇ ਆਪਣਾ ਨਾਂਅ ਦਰਜ ਕਰਵਾਇਆ। ਅਨਮੋਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 45ਵੇਂ ਮਿੰਟ ’ਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ।ਇਹ ਭਾਰਤੀ ਕਪਤਾਨ ਦਾ 5ਵਾਂ ਗੋਲ ਸੀ।ਇਸ ਨਾਲ ਤੀਜੇ ਕੁਆਰਟਰ ਦੇ ਅੰਤ ਤੱਕ ਭਾਰਤ ਦਾ ਸਕੋਰ 10-0 ਸੀ। ਮੌਜੂਦਾ ਚੈਂਪੀਅਨ ਨੇ ਅੰਤਿਮ ਮਿੰਟਾਂ ’ਚ ਵੀ ਕੋਈ ਢਿ ੱਲ ਨਹੀਂ ਵਰਤੀ। ਹਰਪਾਲ ਸਿੰਘ ਨੇ 48ਵੇਂ ਮਿੰਟ ’ਚ ਮੈਦਾਨੀ ਗੋਲ ਕਰਕੇ ਸਕੋਰ ਬੋਰਡ ’ਤੇ ਆਪਣਾ ਨਾਂਅ ਦਰਜ਼ ਕਰਵਾਇਆ। ਇਸ ਤੋਂ ਬਾਅਦ ਅਨਮੋਲ ਨੇ 51ਵੇਂ ਮਿੰਟ ’ਚ ਮੈਚ ਦਾ ਆਪਣਾ 6ਵਾਂ ਪੈਨਲਟੀ ਕਾਰਨਰ ਗੋਲ ’ਚ ਬਦਲ ਕੇ ਯਾਦਗਾਰੀ ਵਿਅਕਤੀਗਤ ਪ੍ਰਦਰਸ਼ਨ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਹਰਪਾਲ ਸਿੰਘ ਨੇ ਇਕ ਹੋਰ ਗੋਲ ਕੀਤਾ, ਜਦੋਂਕਿ ਆਰੀਅਨ ਜੇਸ ਨੇ ਦੋ ਹੋਰ ਗੋਲ ਕਰਕੇ ਚੀਨੀ ਤਾਈਪੇ ਦੀ ‘ਡਿਫੈਂਸ’ ਦੀਆਂ ਧੱਜੀਆਂ ਉਡਾ ਦਿੱਤੀਆਂ।