01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਭਾਰਤ ਤੇ ਜਾਪਾਨ ਵਿਚਾਲੇ ਪਹਿਲਾ ਇਤਿਹਾਸਕ ਟੀ-20 ਮੁਕਾਬਲਾ 22 ਨੂੰ

ਨਵੀਂ ਦਿੱਲੀ, 4 ਸਤੰਬਰ (ਏਜੰਸੀ)-ਭਾਰਤ-ਜਾਪਾਨ ਰਾਜਨੀਤਿਕ ਸੰਬੰਧਾਂ ਦੇ 75 ਸਾਲ ਪੂਰੇ ਹੋਣ ਦੇ ਸੰਬੰਧ ’ਚ ਭਾਰਤੀ ਪੁਰਸ਼ ਕ੍ਰਿਕਟ ਟੀਮ 22 ਸਤੰਬਰ ਨੂੰ ਜਾਪਾਨ ਖ਼ਿਲਾਫ਼ ਪਹਿਲਾ ਟੀ-20 ਅੰਤਰਰਾਸ਼ਟਰੀ ਮੁਕਾਬਲਾ ਖੇਡੇਗੀ। ਜਾਪਾਨ ਦੇ ਸਾਨੋ ਵਿਚ ਖੇਡਿਆ ਜਾਣ ਵਾਲਾ ਇਹ ਮੈਚ ਭਾਰਤੀ ਟੀਮ ਨੂੰ 19 ਸਤੰਬਰ ਤੋਂ 4 ਅਕਤੂਬਰ ਤੱਕ ਆਈਚੀ-ਨਾਗੋਆ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਸੰਯੋਜਨਾਂ ਨੂੰ ਸੁਧਾਰਨ ਅਤੇ ਗਤੀ ਬਣਾਉਣ ਲਈ ਕੀਮਤੀ ਖੇਡ ਸਮਾਂ ਪ੍ਰਦਾਨ ਕਰੇਗਾ।

Ad Position 21
No active advertisement
ਅਜੀਤ ਡੈਸਕ 05-09-2026
ਨਵੀਂ ਦਿੱਲੀ, 4 ਸਤੰਬਰ (ਏਜੰਸੀ)-ਭਾਰਤ-ਜਾਪਾਨ ਰਾਜਨੀਤਿਕ ਸੰਬੰਧਾਂ ਦੇ 75 ਸਾਲ ਪੂਰੇ ਹੋਣ ਦੇ ਸੰਬੰਧ ’ਚ ਭਾਰਤੀ ਪੁਰਸ਼ ਕ੍ਰਿਕਟ ਟੀਮ 22 ਸਤੰਬਰ ਨੂੰ ਜਾਪਾਨ ਖ਼ਿਲਾਫ਼ ਪਹਿਲਾ ਟੀ-20 ਅੰਤਰਰਾਸ਼ਟਰੀ ਮੁਕਾਬਲਾ ਖੇਡੇਗੀ। ਜਾਪਾਨ ਦੇ ਸਾਨੋ ਵਿਚ ਖੇਡਿਆ ਜਾਣ ਵਾਲਾ ਇਹ ਮੈਚ ਭਾਰਤੀ ਟੀਮ ਨੂੰ 19 ਸਤੰਬਰ ਤੋਂ 4 ਅਕਤੂਬਰ ਤੱਕ ਆਈਚੀ-ਨਾਗੋਆ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਸੰਯੋਜਨਾਂ ਨੂੰ ਸੁਧਾਰਨ ਅਤੇ ਗਤੀ ਬਣਾਉਣ ਲਈ ਕੀਮਤੀ ਖੇਡ ਸਮਾਂ ਪ੍ਰਦਾਨ ਕਰੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ ’ਚ ਕਿਹਾ ਕਿ ਜਾਪਾਨ ਕ੍ਰਿਕਟ ਐਸੋਸੀਏਸ਼ਨ ਅਤੇ ਬੀ.ਸੀ.ਸੀ.ਆਈ. ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦੋਵਾਂ ਦੇਸ਼ਾਂ ਦੀਆਂ ਪੁਰਸ਼ ਟੀਮਾਂ ਭਾਰਤ-ਜਾਪਾਨ ਰਾਜਨੀਤਿਕ ਸੰਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਸਮਾਗਮ ਦੀ ਸ਼ੁਰੂਆਤ ਲਈ ਇਕ ਟੀ-20 ਮੁਕਾਬਲਾ ਖੇਡਣਗੀਆਂ। ਦੋਵੇਂ ਟੀਮਾਂ ਜਾਪਾਨ ਦੇ ਤੋਚੀਗੀ ਪ੍ਰੀਫੈਕਚਰ ਵਿਚ ਸਾਨੋ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ ਵਿਚ ਸੁਜ਼ੂਕੀ ਕੱਪ ਲਈ ਮੁਕਾਬਲਾ ਕਰਨਗੀਆਂ।ਭਾਰਤੀ ਟੀਮ ਦੀ ਅਗਵਾਈ ਸ਼੍ਰੇਅਸ ਅਈਅਰ ਕਰਨਗੇ, ਜਿਸ ਵਿਚ ਉਪ-ਕਪਤਾਨ ਤਿਲਕ ਵਰਮਾ, ਸੰਜੂ ਸੈਮਸਨ ਅਤੇ ਕਿਸ਼ੋਰ ਸਨਸਨੀ ਵੈਭਵ ਸੂਰਿਆਵੰਸ਼ੀ ਵਰਗੇ ਸਿਤਾਰੇ ਸ਼ਾਮਿਲ ਹਨ।ਭਾਰਤ ਏਸ਼ੀਅਨ ਖੇਡਾਂ ਦਾ ਮੌਜੂਦਾ ਚੈਂਪੀਅਨ ਹੈ। ਨਾਕਆਊਟ ਪੜਾਅ ਵਿਚ ਸਿੱਧੇ ਤੌਰ ‘ਤੇ ਜਗ੍ਹਾ ਬਣਾਉਣ ਤੋਂ ਬਾਅਦ ਭਾਰਤ 28 ਸਤੰਬਰ ਨੂੰ ਕੁਆਰਟਰ ਫਾਈਨਲ ਵਿਚ ਆਪਣੀ ਏਸ਼ੀਅਨ ਖੇਡਾਂ ਦੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ਦੀ ਅਨੋਖੀ ‘ਕੰਟੇਨਰ ਰਿਹਾਇਸ਼’ ਲਈ ਭਾਰਤੀ ਖਿਡਾਰੀਆਂ ਨੂੰ ਤਿਆਰ ਕਰ ਰਿਹਾ ਹੈ ‘ਸਾਈ’ ਅਗਲੀ ਖ਼ਬਰ ਰਿਫੌਰਮ ਯੂ.ਕੇ. ਵਲੋਂ ਕਿਰਪਾਨ ਸੰਬੰਧੀ ਕਾਨੂੰਨੀ ਛੋਟ ਖ਼ਤਮ ਕਰਨ ਦਾ ਵਾਅਦਾ
Ad Position 24