ਵੈਨਿਸ (ਇਟਲੀ)1ਅਕਤੂਬਰ (ਹਰਦੀਪ ਸਿੰਘ ਕੰਗ) - ਇਟਲੀ ਦੇ ਵੈਰੋਨਾ ਇਲਾਕੇ ਵਿਚ ਵਸਦੇ ਭਾਰਤੀ ਭਾਈਚਾਰੇ ਦੁਆਰਾ ਬੀਤੀ ਸ਼ਾਮ "ਵੈਰੋਨਾ ਕਿੰਗ"ਵਿਖੇ ਦਿਵਾਲੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ਼ ਮਨਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਭਾਰਤੀ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।ਭਾਰਤੀ ਸੰਸਕ੍ਰਿਤੀ ਅਤੇ ਗੀਤ ਸੰਗੀਤ ਦਾ ਖੂਬ ਦੌਰ ਚੱਲਿਆ ਅਤੇ ਸੁੰਦਰ ਦੀਪਮਾਲਾ ਕਰਕੇ "ਦਿਵਾਲੀ ਦੀ ਉਪਮਾ ਕੀਤੀ।ਸਾਰੇ ਪਰਿਵਾਰਾਂ ਦੁਆਰਾ ਰਲ ਮਿਲ ਕੇ ਮਨਾਏ ਗਏ ਇਸ ਤਿਉਹਾਰ ਨੂੰ ਲੈ ਕੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ।ਭਾਰਤੀ ਭਾਈਚਾਰੇ ਨਾਲ਼ ਸੰਬੰਧਿਤ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਵੀ ਹਾਜ਼ਰ ਹੋਈਆਂ ਅਤੇ ਦਿਵਾਲੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।ਇਸ ਮੌਕੇ ਦੀਪਮਾਲਾ ਅਤੇ ਆਤਿਸ਼ਬਾਜੀ ਨੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ।
ਤਾਜ਼ਾ ਖ਼ਬਰਾਂ
Free
ਇਟਲੀ ਦੇ ਵੈਰੋਨਾ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ "ਦਿਵਾਲੀ ਦਾ ਤਿਉਹਾਰ"
ਵੈਨਿਸ (ਇਟਲੀ)1ਅਕਤੂਬਰ (ਹਰਦੀਪ ਸਿੰਘ ਕੰਗ) - ਇਟਲੀ ਦੇ ਵੈਰੋਨਾ ਇਲਾਕੇ ਵਿਚ ਵਸਦੇ ਭਾਰਤੀ ਭਾਈਚਾਰੇ ਦੁਆਰਾ ਬੀਤੀ ਸ਼ਾਮ "ਵੈਰੋਨਾ ਕਿੰਗ"ਵਿਖੇ ਦਿਵਾਲੀ ਦਾ ਤਿਉਹਾਰ ਬਹੁਤ...
ਅਜੀਤ ਡੈਸਕ
01-11-2026