20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮੈਰੀਲੈਂਡ ’ਚ ਬਣੇਗਾ 10 ਹਜ਼ਾਰ ਦਰਸ਼ਕਾਂ ਵਾਲਾ ਕ੍ਰਿਕਟ ਸਟੇਡੀਅਮ ਭਾਰਤੀ ਮੂਲ ਦੇ ਸੰਜੇ ਗੋਵਿਲ ਦਾ ਵੱਡਾ ਕਦਮ

ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕਾ ਵਿਚ ਕ੍ਰਿਕਟ ਨੂੰ ਹੋਰ ਹੁਲਾਰਾ ਦੇਣ ਲਈ ਮੈਰੀਲੈਂਡ ਦੇ ਫ੍ਰੈਡਰਿਕ ਸ਼ਹਿਰ ਵਿਚ ਨਵਾਂ ਕ੍ਰਿਕਟ ਸਟੇਡੀਅਮ ਬਣਾਉਣ ਦਾ ਰਾਹ ਸਾਫ਼ ਹੋ ਗਿਆ ਹੈ। ਸੰਜੇ ਗੋਵਿਲ ਦੀ ਮੇਜਰ ਲੀਗ ਕ੍ਰਿਕਟ ਟੀਮ ‘ਵਾਸ਼ਿੰਗਟਨ ਫ੍ਰੀਡਮ’ ਨੂੰ ਲੋੜੀਂਦੀ ਜ਼ਮੀਨੀ ਮਨਜ਼ੂਰੀ ਮਿਲ ਗਈ ਹੈ।

Ad Position 21
No active advertisement
ਭਾਰਤੀ ਕਾਰੋਬਾਰੀ ਸੰਜੇ ਗੋਵਿਲ 20-08-2026
ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕਾ ਵਿਚ ਕ੍ਰਿਕਟ ਨੂੰ ਹੋਰ ਹੁਲਾਰਾ ਦੇਣ ਲਈ ਮੈਰੀਲੈਂਡ ਦੇ ਫ੍ਰੈਡਰਿਕ ਸ਼ਹਿਰ ਵਿਚ ਨਵਾਂ ਕ੍ਰਿਕਟ ਸਟੇਡੀਅਮ ਬਣਾਉਣ ਦਾ ਰਾਹ ਸਾਫ਼ ਹੋ ਗਿਆ ਹੈ। ਸੰਜੇ ਗੋਵਿਲ ਦੀ ਮੇਜਰ ਲੀਗ ਕ੍ਰਿਕਟ ਟੀਮ ‘ਵਾਸ਼ਿੰਗਟਨ ਫ੍ਰੀਡਮ’ ਨੂੰ ਲੋੜੀਂਦੀ ਜ਼ਮੀਨੀ ਮਨਜ਼ੂਰੀ ਮਿਲ ਗਈ ਹੈ। ਨਿੱਜੀ ਖਰਚੇ ਨਾਲ ਬਣਨ ਵਾਲੇ ਇਸ ਮੈਦਾਨ ਵਿਚ ਕਰੀਬ 10 ਹਜ਼ਾਰ ਦਰਸ਼ਕ ਬੈਠ ਸਕਣਗੇ। ਟੀਮ ਲਗਭਗ ਚਾਰ ਸਾਲਾਂ ਤੋਂ ਵਾਸ਼ਿੰਗਟਨ ਡੀ.ਸੀ. ਦੇ ਨੇੜੇ ਆਪਣੇ ਪੱਕੇ ਘਰੇਲੂ ਮੈਦਾਨ ਲਈ ਢੁਕਵੀਂ ਜਗ੍ਹਾ ਦੀ ਭਾਲ ਕਰ ਰਹੀ ਸੀ। ਇਸ ਦੌਰਾਨ 15 ਤੋਂ 20 ਥਾਵਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਫ੍ਰੈਡਰਿਕ ਨੂੰ ਚੁਣਿਆ ਗਿਆ। ਪ੍ਰਬੰਧਕਾਂ ਦੀ ਕੋਸ਼ਿਸ਼ ਹੈ ਕਿ ਸਟੇਡੀਅਮ 2027 ਦੇ ਮੇਜਰ ਲੀਗ ਕ੍ਰਿਕਟ ਸੀਜ਼ਨ ਤੱਕ ਤਿਆਰ ਹੋ ਜਾਵੇ, ਪਰ ਉਦਘਾਟਨ ਦੀ ਪੱਕੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ। ਸੰਜੇ ਗੋਵਿਲ ਨੇ ਮਨਜ਼ੂਰੀ ਲਈ ਸਿਟੀ ਕੌਂਸਲ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ, ਪਰ ਸਟੇਡੀਅਮ ਨੂੰ ਹਕੀਕਤ ’ਚ ਬਦਲਣ ਲਈ ਅਜੇ ਕਈ ਪੜਾਅ ਪੂਰੇ ਕਰਨੇ ਬਾਕੀ ਹਨ।
Ad Position 22
No active advertisement
ਪਿਛਲੀ ਖ਼ਬਰ ਫੁੱਲੋ ਮਿੱਠੀ ਦੇ ਨੌਜਵਾਨ ਦੇ ਖ਼ੁਦਕੁਸ਼ੀ ਮਾਮਲੇ ’ਚ 2 ਔਰਤਾਂ ਸਮੇਤ 4 ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਮਾਨਵ ਦੀਆਂ 10 ਵਿਕਟਾਂ ਬਦੌਲਤ ਭਾਰਤ ਦੀ ਜਿੱਤ
Ad Position 24