18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗੰਦੇ ਤੇ ਜ਼ਹਿਰੀਲੇ ਪਾਣੀ ਦੀ ਸਮੱਸਿਆ

ਗੰਦੇ ਤੇ ਜ਼ਹਿਰੀਲੇ ਪਾਣੀ ਦੀ ਸਮੱਸਿਆ

Ad Position 21
No active advertisement
ਅਜੀਤ ਡੈਸਕ 19-11-2026

ਮਨੁੱਖੀ ਹੋਂਦ ਲਈ ਪਾਣੀ ਜ਼ਰੂਰੀ ਹੈ | ਇਸ ਤੋਂ ਬਿਨਾਂ ਜੀਵਨ ਨਹੀਂ ਚਿਤਵਿਆ ਜਾ ਸਕਦਾ | ਗੁਰਬਾਣੀ ਵਿਚ ਪਾਣੀ ਨੂੰ  ਪਿਤਾ ਦਾ ਦਰਜਾ ਦਿੱਤਾ ਗਿਆ ਹੈ | ਅੱਜ ਦੇਸ਼ ਅੰਦਰ ਪਾਣੀ ਦਾ ਸੰਕਟ ਬੁਰੀ ਤਰ੍ਹਾਂ ਵਧਦਾ ਜਾ ਰਿਹਾ ਹੈ, ਪਰ ਅਸੀਂ ਬੇਸਮਝਾਂ ਵਾਂਗ ਪਾਣੀ ਨੂੰ  ਮਲੀਨ ਕਰ ਰਹੇ ਹਾਂ | ਕਈ ਨਦੀਆਂ ਦਾ ਪਾਣੀ ਬਹੁਤ ਜ਼ਹਿਰੀਲਾ ਹੋ ਚੁੱਕਿਆ ਹੈ |  ਫੈਕਟਰੀਆਂ ਦੀ ਰਹਿੰਦ-ਖੂਹੰਦ, ਸੀਵਰੇਜ ਦਾ ਪਾਣੀ, ਇਥੋਂ ਤੱਕ ਕਿ ਜੋ ਫ਼ੈਕਟਰੀਆਂ ਦੀ ਜ਼ਹਿਰੀਲੀ ਰਹਿੰਦ-ਖੂੰਹਦ ਨੂੰ  ਨਦੀਆਂ, ਨਾਲਿਆਂ 'ਚ ਸੁੱਟਿਆ ਜਾ ਰਿਹਾ ਹੈ | ਨਦੀਆਂ ਦੇ ਪ੍ਰਦੂਸ਼ਣ ਕਾਰਨ ਵਾਤਾਵਰਨ ਨੂੰ  ਭਾਰੀ ਨੁਕਸਾਨ ਪਹੁੰਚਿਆ ਹੈ | ਇੰਦੋਰ ਸ਼ਹਿਰ ਸੁਰਖੀਆਂ ਵਿਚ ਹੈ ਜਿੱਥੇ ਸੀਵਰੇਜਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲਣ ਕਰਕੇ ਮੌਤਾਂ ਵੀ ਹੋਈਆਂ ਤੇ ਕਈ ਲੋਕ ਸੈਂਕੜੇ ਲੋਕਾਂ ਨੂੰ  ਹਸਪਤਾਲ ਭਰਤੀ ਵੀ ਕਰਵਾਉਣਾ ਪਿਆ | ਲੁਧਿਆਣਾ ਦਾ ਬੁੱਢਾ ਨਾਲਾ ਹਮੇਸ਼ਾ ਸੁਰਖੀਆਂ ਵਿਚ ਰਿਹਾ ਹੈ | ਸਤਲੁਜ, ਬਿਆਸ ਵਿਚ ਪਿੱਛੇ ਜਿਹੇ ਫੈਕਟਰੀਆਂ ਦੀ ਰਹਿੰਦ-ਖੂਹੰਦ ਸੁੱਟਣ ਕਾਰਨ ਸੈਂਕੜੇ ਜੰਗਲੀ ਜੀਵ ਪ੍ਰਭਾਵਿਤ ਹੋਏ ਸਨ | ਸਮਾਜਿਕ, ਧਾਰਮਿਕ ਸੰਸਥਾਵਾਂ ਵਲੋਂ ਸਮੇਂ-ਸਮੇਂ 'ਤੇ ਆਵਾਜ਼ ਉਠਾਉਣ ਤਾਂ ਜਾਂਦੀਆਂ ਹਨ, ਜਿਸ ਨਾਲ ਸਰਕਾਰਾਂ ਹਰਕਤ ਵਿਚ ਵੀ ਆਉਂਦੀਆਂ ਹਨ | ਪਰ ਅਖ਼ੀਰ 'ਚ ਮਾਮਲਾ ਮੁੜ ਅਣਗੌਲਿਆਂ ਹੋ ਕੇ ਰਹਿ ਜਾਂਦਾ ਹੈ | ਦੇਸ਼ ਦੀਆਂ ਕਈ ਪਵਿੱਤਰ ਨਦੀਆਂ ਵੀ ਨਹਾਉਣ ਯੋਗ ਨਹੀਂ ਰਹੀਆਂ | ਸਮੇਂ-ਸਮੇਂ 'ਤੇ ਪ੍ਰਦੂਸ਼ਣ ਮੰਤਰਾਲਾ ਨਦੀਆਂ ਦੇ ਪ੍ਰਦੂਸ਼ਣ ਦੀ ਜਾਂਚ ਤਾਂ ਕਰਦਾ ਹੈ ਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਨੂੰ  ਨੋਟਿਸ ਵੀ ਭੇਜਦਾ ਹੈ, ਪਰ ਰਾਜਨੀਤਕ ਦਬਾਅ ਹੇਠ ਆ ਕੇ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀ ਕਾਗਜਾਂ 'ਚ ਹੀ ਕਾਰਵਾਈ ਕਾਗਜ਼ਾਂ ਤੱਕ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ | ਜਿਸ ਕਾਰਨ ਲੋਕ ਨਾਮੁਰਾਦ ਬਿਮਾਰੀਆਂ ਜਿਵੇਂ ਜਿਗਰ ਦਾ ਕੈਂਸਰ, ਪੀਲੀਆ, ਚਮੜੀ ਦਾ ਕੈਂਸਰ ਦੇ ਸ਼ਿਕਾਰ ਹੋ ਚੁੱਕੇ ਹਨ |

-ਮੁਹਾਲੀ
ਸਟੇਟ ਐਵਾਰਡ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਆਸਿਆਨ-ਸਦਭਾਵਨਾ ਦਾ ਸੰਦੇਸ਼
Ad Position 24