27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਾਬਾ ਸ਼ੇਖ ਫ਼ਰੀਦ ਦੀ ਦਰਵੇਸ਼ ਰੂਹ

ਬਾਬਾ ਸ਼ੇਖ ਫ਼ਰੀਦ ਦੀ ਦਰਵੇਸ਼ ਰੂਹ

Ad Position 21
No active advertisement
ਅਜੀਤ ਡੈਸਕ 27-09-2026

ਬਾਬਾ ਸ਼ੇਖ ਫ਼ਰੀਦ ਸੂਫ਼ੀ ਪੈਗ਼ੰਬਰ, ਦਰਵੇਸ਼ ਰੂਹ, ਚਿਸ਼ਤੀ ਸਿਲਸਿਲੇ ਦੇ ਰੂਹੇ-ਰਵਾਂ ਅਤੇ ਪੰਜਾਬੀ ਦੇ ਆਦਿ ਕਵੀ ਹਨ | ਬਾਬਾ ਫ਼ਰੀਦ ਤੇ ਹੋਰ ਸੂਫ਼ੀਆਂ ਬਾਰੇ ਸਭ ਤੋਂ ਪ੍ਰਮਾਣਿਕ ਮੰਨੀ ਜਾਂਦੀ ਪੁਸਤਕ 'ਸਿਅਰ-ਉਲ-ਔਲੀਆ' ਦੇ ਲੇਖਕ ਮੁਹੰਮਦ ਮੁਬਾਰਕ ਅਲਅਲਵੀ ਕਿਰਮਾਨੀ (ਅਮੀਰ ਖ਼ੁਰਦ) ਨੇ ਉਨ੍ਹਾਂ ਨੂੰ  'ਪੀਰਾਂ ਦਾ ਪੀਰ' ਆਖਿਆ ਹੈ | ਸ਼ਾਂਤ ਸੁਭਾਅ ਵਾਲੇ, ਮਿੱਠ-ਬੋਲੜੇ ਅਤੇ ਸਬਰ-ਸੰਤੋਖੀ, ਇਸ ਰੱਬੀ ਆਤਮਾ ਨੂੰ  ਲੁਕਾਈ ਝੁਕ ਕੇ ਸਿਜਦਾ ਕਰਦੀ ਹੈ | ਨਿਮਰਤਾ ਅਤੇ ਸਾਦਗੀ ਦੇ ਇਸ ਮੁਜੱਸਮੇ ਦਾ ਆਗਮਨ 1173 ਈ. ਨੂੰ  ਮੁਲਤਾਨ ਤੋਂ ਦਸ ਕਿਲੋਮੀਟਰ ਦੂਰ ਪਿੰਡ ਕੋਠੇਵਾਲ 'ਚ ਹੋਇਆ, ਜਿਸ ਨੂੰ  ਹੁਣ ਚਾਵਲੀ ਮਸਾਇਖਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਉਸ ਵੇਲੇ ਇਹ ਸਿੰਧ ਸੂਬੇ ਦਾ ਹਿੱਸਾ ਸੀ |  ਸ਼ੇਖ ਫ਼ਰੀਦ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੇ ਖ਼ਾਨਦਾਨ 'ਚੋਂ ਸਨ | ਉਨ੍ਹਾਂ ਦਾ ਪਿਛੋਕੜ ਕਾਬੁਲ ਦੇ ਬਾਦਸ਼ਾਹ ਫ਼ਾਰੂਖ ਸ਼ਾਹ ਆਦਲ ਨਾਲ ਜੁੜਦਾ ਹੈ | ਦਾਦਾ ਸ਼ੇਖ ਸੁਐਬ, ਗਜ਼ਨੀ ਦੇ ਰਾਜੇ ਦੇ ਭਰਾ ਸਨ | ਜਦੋਂ ਚੰਗੇਜ਼ ਖ਼ਾਨ ਨੇ ਕਾਬੁਲ ਉਜਾੜਿਆ ਤਾਂ ਕਾਜ਼ੀ ਸੁਐਬ ਲਾਹੌਰ ਹੁੰਦੇ ਹੋਏ ਕਸੂਰ ਤੇ ਅੰਤ ਕੋਠੇਵਾਲ ਆ ਟਿਕੇ | ਉਨ੍ਹਾਂ ਨੂੰ  ਇੱਥੋਂ ਦਾ ਕਾਜ਼ੀ ਮੁਕੱਰਰ ਕੀਤਾ ਗਿਆ | ਇੱਥੇ ਹੀ ਪਿਤਾ ਜਮਾਲ-ਉਦ-ਦੀਨ ਤੇ ਬੀਬੀ ਮਰੀਅਮ (ਕਰਸੂਮ ਬੀਬੀ) ਦੇ ਘਰ ਤਿੰਨ ਬੇਟਿਆਂ ਤੇ ਇਕ ਬੇਟੀ ਨੇ ਜਨਮ ਲਿਆ | ਵਿਚਕਾਰਲੇ ਬੇਟੇ ਦਾ ਨਾਮ ਫ਼ਰੀਦ-ਉਦ-ਦੀਨ ਮਸਊਦ ਰੱਖਿਆ ਗਿਆ | ਬਾਬਾ ਫ਼ਰੀਦ ਦੇ ਮਾਤਾ ਬੀਬੀ ਮਰੀਅਮ, ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸਬੰਧਿਤ ਸਈਅਦ ਮੁਹੰਮਦ ਅਬਦੁੱਲਾ ਸ਼ਾਹ ਦੀ ਬੇਟੀ ਸੀ | ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਕੁੱਲ 'ਚੋਂ ਸ਼ੇਖ ਵਜੀਹਉੱਦੀਨ ਨੇ ਮਰੀਅਮ ਨੂੰ  ਗੋਦ ਲਿਆ ਹੋਇਆ ਸੀ | ਹਿੰਦੁਸਤਾਨ ਆਉਣ ਵੇਲੇ ਉਹ ਮਰੀਅਮ ਨੂੰ  ਨਾਲ ਲਿਆਏ ਤੇ ਉਨ੍ਹਾਂ ਦਾ ਨਿਕਾਹ ਜਮਾਲ-ਉਦ-ਦੀਨ ਨਾਲ ਕਰ ਦਿੱਤਾ ਗਿਆ, ਜਿਸ ਮਗਰੋਂ ਸ਼ੇਖ ਫ਼ਰੀਦ ਦਾ ਜਨਮ ਹੋਇਆ | ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ-

ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ¨
ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਈ ਨਾਹਿ¨     
 (ਸਲੋਕ, ਸ਼ੇਖ ਫਰੀਦ ਜੀ, ਅੰਗ:1381)
ਇਹ ਸਲੋਕ ਸਾਫ਼ ਕਰ ਦਿੰਦੇ ਹਨ ਕਿ ਬਾਬਾ ਫ਼ਰੀਦ ਜੀ ਤੇ ਗੁਰੂ ਨਾਨਕ ਦੇਵ ਜੀ ਮੰਨਦੇ ਹਨ ਕਿ ਰੱਬ ਮਨੁੱਖਤਾ 'ਚ ਵਸਦਾ ਹੈ | ਮਨੁੱਖਤਾ ਨੂੰ  ਪਿਆਰ ਕਰਨ ਵਾਲਾ ਹੀ ਰੱਬ ਨੂੰ  ਪਿਆਰ ਕਰਦਾ ਹੈ | ਬਾਬਾ ਫ਼ਰੀਦ ਜੀ ਦੇ ਸਲੋਕ ਆਦਿ ਗ੍ਰੰਥ ਵਿਚ ਸੰਕਲਿਤ ਹਨ, ਜਿਨ੍ਹਾਂ 'ਚੋਂ ਚੋਣਵੇ ਸਲੋਕਾਂ ਦਾ ਵਰਣਨ ਇਥੇ ਕੀਤਾ ਜਾ ਰਿਹਾ ਹੈ | ਆਦਿ ਗ੍ਰੰਥ ਵਿਚ ਸੰਕਲਿਤ ਬਾਣੀ ਦਾ ਵਰਗੀਕਰਨ-
ਸੱਚੇ ਕੌਣ ਹਨ?
ਦਿਲਹੁ ਮੁਹਬਤਿ ਜਿੰਨ ਸੇਈ ਸਚਿਆ¨
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ¨
 (ਅੰਗ:488)
ਰੱਬ ਦਾ ਸਰੂਪ ਕੀ ਹੈ-
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਝਾ ਦੁਧੁ¨
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ¨ 
(ਅੰਗ:1378)
ਸਬਰ ਦੀ ਪਰਿਭਾਸ਼ਾ-
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ¨
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ¨
 (ਅੰਗ:1379)
ਬਿਰਹਾ-
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ¨
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ¨
 (ਅੰਗ:1378)
ਰੱਬ ਦੀ ਰਜ਼ਾ-
ਫਰੀਦਾ ਦੁਖੁ ਸੁੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ¨  
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ¨ 
ਅਮੀਰ ਸ਼੍ਰੇਣੀ ਸਬੰਧੀ :—
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ¨
ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁੱਖ¨
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣ¨
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ¨
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ¨
ਅਮੀਰੀ ਤੇ ਬੇ ਨਿਆਜ਼ੀ :—
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨਾ ਲਾਏ ਚਿਤੁ¨
ਮਿਟੀ ਪਈ ਅਤੋਲਵੀ ਕੋਇ ਨਾ ਹੋਸੀ ਮਿਤੁ¨
ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ¨
ਸਾਈ ਜਾਇ ਸਮਾਲਿ, ਜਿਥੈ ਹੀ ਤਉ ਵੰਞਣਾ¨
ਬੁਰੇ ਦਾ ਭਲਾ ਕਰ :—
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ¨
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ¨
ਫਿੱਕਾ ਨਾ ਬੋਲ :—
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ¨
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ¨
ਬਾਹਰੀ ਭੇਖ ਦਾ ਖੰਡਨ :—
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ¨
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ¨
ਆਪਾ ਪੜਚੋਲ :—
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨਾ ਲੇਖੁ
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰ ਦੇਖੁ¨
ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ¨
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ¨
ਅਹਿੰਸਾ :—
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਰਾ ਨ ਮਾਰੇ ਘੁੰਮਿ¨
ਆਪਨੜੈ ਘਰਿ ਜਾਈਐ ਪੈਰ ਤਿਨ©ਾ ਦੇ ਚੁੰਮਿ¨
ਸੂਫ਼ੀ ਮਤ ਮੁਤਾਬਕ ਰੱਬ ਕਿੱਥੇ ਵੱਸਦਾ?
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ¨
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ¨
ਬਾਬਾ ਫ਼ਰੀਦ ਜੀ ਦੇ ਨਾਮ ਨਾਲ 'ਗੋਦੜੀ' ਦੀ ਦੰਦ ਕਥਾ ਵੀ ਜੁੜੀ ਹੋਈ ਹੈ | ਜਦੋਂ ਉਹ ਮੋਕਲਹਰ (ਫ਼ਰੀਦਕੋਟ) ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਗੋਦੜੀ ਉਤਾਰ ਕੇ ਇਕ ਦਰਖ਼ਤ ਉੱਤੇ ਟੰਗ ਦਿੱਤੀ | ਪਸ਼ੂ ਚਾਰਨ ਵਾਲੇ ਕੁਝ ਮੁੰਡਿਆਂ ਨੇ ਇਸ ਗੋਦੜੀ ਦੀ ਖਿੱਦੋ ਬਣਾ ਕੇ ਖੇਡਣਾ ਸ਼ੁਰੂ ਕਰ ਦਿੱਤਾ | ਜਦੋਂ ਬਾਬਾ ਫ਼ਰੀਦ ਜੀ ਵਾਪਸ ਉੱਥੋਂ ਮੁੜੇ ਤਾਂ ਗੋਦੜੀ ਗਾਇਬ ਸੀ | ਇਸੇ ਦੀ ਯਾਦ ਵਿਚ ਹੁਣ ਗੁਰਦੁਆਰਾ ਗੋਦੜੀ ਸਾਹਿਬ ਬਣਿਆ ਹੋਇਆ ਹੈ | ਇੱਥੇ ਹਰ ਸਾਲ 19 ਤੋਂ 23 ਸਤੰਬਰ ਤੱਕ ਬਾਬਾ ਫ਼ਰੀਦ ਆਗਮਨ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ | 

ਈ-ਮੇਲ : sandhugular@yahoo.com

Ad Position 22
No active advertisement
ਪਿਛਲੀ ਖ਼ਬਰ ਸਿਰੜੀ ਪੱਤਰਕਾਰ ਚੰਦ ਫਤਹਿਪੁਰੀ ਦਾ ਵਿਛੋੜਾ ਅਗਲੀ ਖ਼ਬਰ ਦੁਨੀਆ ਵਿਚ ਫੈਲਣ ਲੱਗਾ ਹੈ ਇਕ ਹੋਰ ਮਾਰੂ ਨਸ਼ਾ-ਜ਼ੌਬੀ
Ad Position 24