18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਿਹਤ ਨੂੰ ਲਾਭ ਪਹੁੰਚਾਉਂਦਾ ਹੈ ਆਸ਼ਾਵਾਦੀ ਹੋਣਾ

Ad Position 21
No active advertisement
ਅਜੀਤ ਡੈਸਕ 20-02-2026

ਮਾਹਿਰਾਂ ਦਾ ਮੰਨਣਾ ਹੈ ਕਿ ਆਸ਼ਾਵਾਦੀ ਵਿਅਕਤੀ ਦੀ ਸਿਹਤ ਨਿਰਾਸ਼ਾਵਾਦੀ ਵਿਅਕਤੀਆਂ ਦੇ ਮੁਕਾਬਲੇ ਵਿਚ ਚੰਗੀ ਹੁੰਦੀ ਹੈ। ਇਹੀ ਨਹੀਂ, ਜੇਕਰ ਆਸ਼ਾਵਾਦੀ ਵਿਅਕਤੀ ਬਿਮਾਰ ਵੀ ਪੈਂਦੇ ਹਨ ਤਾਂ ਨਿਰਾਸ਼ਾਵਾਦੀਆਂ ਦੇ ਮੁਕਾਬਲੇ ਛੇਤੀ ਸਿਹਤਮੰਦ ਹੋ ਜਾਂਦੇ ਹਨ। ਸਾਕਾਰਾਤਮਿਕ ਭਾਵਨਾਵਾਂ ਜਿਵੇਂ ਖੁਸ਼ੀ, ਉਤਸ਼ਾਹ ਆਦਿ ਵਿਅਕਤੀ ਦੇ ਮਨ 'ਤੇ ਚੰਗਾ ਅਸਰ ਪਾਉਂਦੇ ਹਨ ਅਤੇ ਆਸ਼ਾਵਾਦੀ ਵਿਅਕਤੀ ਤਣਾਅ-ਰਹਿਤ ਰਹਿੰਦਾ ਹੈ। ਅੱਜ ਦੇ ਆਧੁਨਿਕ ਜੀਵਨ ਵਿਚ ਕਈ ਰੋਗਾਂ ਦੀ ਜੜ੍ਹ ਤਾਂ ਇਹ ਤਣਾਅ ਹੀ ਹੈ।
ਆਸ਼ਾਵਾਦੀ ਵਿਅਕਤੀ ਤਣਾਅ ਦਾ ਅਨੁਭਵ ਘੱਟ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਤਣਾਅ ਨਾਲ ਸੰਬੰਧਿਤ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਘੱਟ ਕਰਨਾ ਪੈਂਦਾ ਹੈ। ਇਸ ਲਈ ਇਨ੍ਹਾਂ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵੀ ਜ਼ਿਆਦਾ ਚੰਗੀ ਰਹਿੰਦੀ ਹੈ। ਜੀਵਨ ਦੇ ਮੁਸ਼ਕਿਲ ਹਾਲਾਤ ਤੋਂ ਨਿਰਾਸ਼ਾਵਾਦੀ ਵਿਅਕਤੀ ਘਬਰਾ ਜਾਂਦਾ ਹੈ ਤੇ ਉਸ ਦਾ ਸਾਹਮਣਾ ਨਹੀਂ ਕਰਦਾ ਜਦ ਕਿ ਆਸ਼ਾਵਾਦੀ ਵਿਅਕਤੀ ਗੰਭੀਰ ਤੋਂ ਗੰਭੀਰ ਮਾਹੌਲ ਵਿਚ ਵੀ ਆਪਣੀ ਲਗਨ ਤੇ ਹਿੰਮਤ ਜੁਟਾਈ ਰੱਖਦਾ ਹੈ ਅਤੇ ਹਰ ਬਿਮਾਰੀ ਦਾ ਸਾਹਮਣਾ ਵੀ ਹਿੰਮਤ ਨਾਲ ਕਰਦਾ ਹੈ ਅਤੇ ਆਪਣੀ ਬਿਮਾਰੀ 'ਤੇ ਜਿੱਤ ਪਾ ਲੈਂਦਾ ਹੈ।
ਲੰਮੀ ਉਮਰ ਦਾ ਰਾਜ਼ ਹੈ ਸਿਹਤਮੰਦ ਆਦਤਾਂ
ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ ਕਿ ਸਿਹਤਮੰਦ ਆਦਤਾਂ ਵਿਅਕਤੀ ਦੇ ਜੀਵਨ ਨੂੰ ਬਿਮਾਰੀ-ਰਿਹਤ ਬਣਾਉਂਦੀਆਂ ਹਨ ਪਰ ਹਾਲ ਹੀ ਵਿਚ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਸਿਹਤਮੰਦ ਆਦਤਾਂ ਵਿਅਕਤੀ ਦੀ ਉਮਰ ਵੀ ਲੰਮੀ ਕਰਦੀਆਂ ਹਨ। ਇਨ੍ਹਾਂ ਮਾਹਿਰਾਂ ਨੇ ਆਪਣੀ ਖੋਜ ਵਿਚ ਲਗਭਗ 1700 ਵਿਅਕਤੀਆਂ ਦੀਆਂ ਆਦਤਾਂ ਦੀ ਵਿਸਥਾਰਿਤ ਜਾਂਚ ਕੀਤੀ ਅਤੇ ਇਸ ਨਤੀਜੇ 'ਤੇ ਪਹੁੰਚੇ ਕਿ ਜੋ ਲੋਕ ਲਗਾਤਾਰ ਕਸਰਤ ਕਰਦੇ ਹਨ, ਸਹੀ ਖਾਣਪੀਣ ਰੱਖਦੇ ਉਹ ਜ਼ਿਆਦਾ ਉਮਰ ਜਿਊਂਦੇ ਹਨ ਅਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਦਿਲ ਦਾ ਰੋਗ, ਹਾਈ ਬਲੱਡ ਪ੍ਰੈੱਸ਼ਰ ਆਦਿ ਤੋਂ ਸੁਰੱਖਿਅਤ ਰਹਿੰਦੇ ਹਨ, ਜਦ ਕਿ ਗ਼ਲਤ ਜੀਵਨ ਸ਼ੈਲੀ ਤੇ ਸਿਹਤਮੰਦ ਆਦਤਾਂ ਨੂੰ ਨਾ ਅਪਣਾਉਣ ਵਾਲੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਤਾਂ ਬਣਦੇ ਹੀ ਹਨ, ਨਾਲ ਹੀ ਆਪਣੀ ਉਮਰ ਵੀ ਘੱਟ ਕਰ ਲੈਂਦੇ ਹਨ। ਇਸ ਲਈ ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੇ ਲੰਮੀ ਉਮਰ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੀਆਂ ਆਦਤਾਂ ਨੂੰ ਸੁਧਾਰ ਲਓ।

Ad Position 22
No active advertisement
ਪਿਛਲੀ ਖ਼ਬਰ ਜਾਣੋ ਲੱਸੀ ਦੀ ਅਹਿਮੀਅਤ ਅਗਲੀ ਖ਼ਬਰ ਕੋਸ਼ਿਸ਼ ਕਰੋ ਜੀਵਨ ਸੰਗੀਤ ਸਮਝਣ ਦੀ
Ad Position 24