12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਜੇ ਤੁਸੀਂ ਵੀ ਰਹਿੰਦੇ ਹੋ ਹਰ ਵੇਲੇ ਥੱਕੇ–ਥੱਕੇ?

ਜੇ ਤੁਸੀਂ ਵੀ ਰਹਿੰਦੇ ਹੋ ਹਰ ਵੇਲੇ ਥੱਕੇ–ਥੱਕੇ?

Ad Position 21
No active advertisement
ਅਜੀਤ ਡੈਸਕ 13-11-2026

 

ਹਰ ਵੇਲੇ ਥੱਕੇ–ਥੱਕੇ ਮਹਿਸੂਸ ਕਰਨਾ ਲੋਕਾਂ ਦੀ ਆਮ ਸ਼ਿਕਾਇਤ ਹੈ | ਪਰ ਇਸ ਨੂੰ  ਅਣਗੌਲਿਆ ਨਹੀਂ ਕਰਨਾ ਚਾਹੀਦਾ | ਥਕਾਵਟ ਰਾਹੀਂ ਸਾਡਾ ਸਰੀਰ ਸੰਕੇਤ ਦਿੰਦਾ ਹੈ ਕਿ ਕੁਝ ਨਾ ਕੁਝ ਅਜਿਹਾ ਜ਼ਰੂਰ ਹੈ ਜਿਸ ਨੂੰ  ਠੀਕ ਕਰਨ ਦੀ ਜ਼ਰੂਰਤ ਹੈ | ਇਹ ਥਕਾਵਟ ਕਿਸੇ ਸਰੀਰਕ, ਮਾਨਸਿਕ ਜਾਂ ਭਾਵਨਾਤਮਿਕ ਕਾਰਨਾਂ ਕਰਕੇ ਜਾਂ ਫਿਰ ਸਾਡੀ ਗ਼ਲਤ ਜੀਵਨਸ਼ੈਲੀ ਕਰਕੇ ਹੋ ਸਕਦੀ ਹੈ | ਸਹੀ ਤਰੀਕੇ ਨਾਲ ਨੀਂਦ ਨਾ ਆਉਣਾ ਥਕਾਵਟ ਦਾ ਇਕ ਵੱਡਾ ਕਾਰਨ ਹੈ | 7–8 ਘੰਟੇ ਦੀ ਨੀਂਦ ਪੂਰੀ ਕਰਨਾ ਹੀ ਕਾਫ਼ੀ ਨਹੀਂ ਹੁੰਦਾ | ਜੇਕਰ ਤੁਸੀਂ ਲੰਮੇ ਸਮੇਂ ਲਈ ਮੋਬਾਈਲ ਨਾਲ ਚਿੰਬੜੇ ਰਹਿੰਦੇ ਹੋ ਜਾਂ ਕੋਈ ਮਾਨਸਿਕ ਪ੍ਰੇਸ਼ਾਨੀ ਹੈ ਤਾਂ ਨੀਂਦ ਪੂਰੀ ਕਰਨ ਤੋਂ ਬਾਅਦ ਵੀ ਸਰੀਰ ਥੱਕਿਆ–ਥੱਕਿਆ ਹੀ ਰਹੇਗਾ | ਭੋਜਨ ਵਿਚ ਕੁਝ ਅਹਿਮ ਤੱਤਾਂ ਜਿਵੇਂ ਲੋਹਾ ਭਾਵ ਆਇਰਨ, ਵਿਟਾਮਿਨ ਬੀ–12 ਜਾਂ ਵਿਟਾਮਿਨ–ਡੀ ਦੀ ਘਾਟ ਵੀ ਸਰੀਰਕ ਕਮਜ਼ੋਰੀ ਜਾਂ ਥਕਾਵਟ ਦਾ ਕਾਰਨ ਬਣ ਸਕਦੀ ਹੈ | ਅਜੋਕੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਸਮੇਂ ਸਿਰ ਭੋਜਨ ਨਾ ਖਾ ਸਕਣਾ ਜਾਂ ਭੋਜਨ ਵਿਚ ਲੰਮਾ ਵਕਫ਼ਾ ਪੈਣਾ ਜਾਂ ਫਿਰ ਡੱਬਾ ਬੰਦ ਭੋਜਨ ਉੱਤੇ ਜ਼ਿਆਦਾ ਨਿਰਭਰ ਕਰਨਾ ਆਦਿ ਵੀ ਥਕਾਵਟ ਦਾ ਕਾਰਨ ਬਣ ਸਕਦੇ ਹਨ | ਡੀਹਾਈਡ੍ਰੇਸ਼ਨ ਭਾਵ ਕਿ ਪਾਣੀ ਦੀ ਘਾਟ ਵੀ ਥਕਾਵਟ ਦਾ ਇਕ ਅਹਿਮ ਕਾਰਨ ਦੱਸੀ ਗਈ ਹੈ | ਕਿਉਂਕਿ ਸਾਡਾ ਸਰੀਰ 60 ਫ਼ੀਸਦ ਪਾਣੀ ਦਾ ਹੀ ਬਣਿਆ ਹੋਇਆ ਹੈ | ਇਸ ਲਈ ਤਰਲ ਪਦਾਰਥਾਂ ਦੀ ਘੱਟ ਵਰਤੋਂ ਸਾਡੇ ਸਰੀਰ ਦੀ ਊਰਜਾ ਨੂੰ  ਘੱਟ ਕਰ ਸਕਦੀ ਹੈ | ਮਾਨਸਿਕ ਤਣਾਅ, ਚਿੰਤਾ ਅਤੇ ਭਾਵਨਾਤਮਿਕ ਬੋਝ ਸਰੀਰ ਦੀ ਊਰਜਾ ਨੂੰ  ਉਨਾ ਹੀ ਘੱਟ ਕਰਦੇ ਹਨ ਜਿੰਨਾ ਕਿ ਇਹ ਦਿਮਾਗ਼ੀ ਸਿਹਤ ਨੂੰ  ਖ਼ਰਾਬ ਕਰਦੇ ਹਨ | ਜਦੋਂ ਸਾਡਾ ਦਿਮਾਗ਼ ਹਰ ਵਕਤ ਕਿਸੇ ਤਣਾਅ ਹੇਠ ਰਹਿੰਦਾ ਹੈ ਜਾਂ ਹਰ ਵੇਲੇ ਬੇਲੋੜਾ ਹੀ ਸੋਚਦਾ ਰਹਿੰਦਾ ਹੈ ਤਾਂ ਇਹ ਸਰੀਰਕ ਥਕਾਵਟ ਦਾ ਕਾਰਨ ਬਣਦਾ ਹੈ | ਸਰੀਰਕ ਕਿਰਿਆਹੀਣਤਾ ਜਾਂ ਲੰਮੇ ਸਮੇਂ ਲਈ ਬੈਠੇ ਰਹਿਣਾ ਵੀ ਥਕਾਵਟ ਨੂੰ  ਜਨਮ ਦਿੰਦਾ ਹੈ | ਸਰੀਰਕ ਕਸਰਤ ਖ਼ੂਨ ਦੇ ਪ੍ਰਵਾਹ ਨੂੰ  ਸੁਚਾਰੂ ਬਣਾ ਕੇ ਸਰੀਰ ਵਿਚ ਆਕਸੀਜਨ ਦੀ ਮਾਤਰਾ ਨੂੰ  ਵਧਾਉੱਦੀ ਹੈ ਜਿਸ ਨਾਲ ਸਰੀਰ ਊਰਜਾ ਨਾਲ ਭਰਪੂਰ ਅਤੇ ਚੁਸਤ ਦਰੁਸਤ ਰਹਿੰਦਾ ਹੈ | ਲੰਮੇ ਸਮੇਂ ਦਾ ਸਕਰੀਨ ਸਮਾਂ ਸਰੀਰ ਦੀ ਊਰਜਾ ਨੂੰ  ਥੱਲੇ ਲੈ ਕੇ ਜਾਂਦਾ ਹੈ ਅਤੇ ਅਸੀਂ ਥੱਕੇ–ਥੱਕੇ ਮਹਿਸੂਸ ਕਰਦੇ ਹਾਂ | ਥਾਇਰਾਇਡ, ਖ਼ੂਨ ਦੀ ਘਾਟ, ਸ਼ੂਗਰ ਅਤੇ ਹਾਰਮੋਨੀ ਤਬਦੀਲੀਆਂ ਵੀ ਥਕਾਵਟ ਲਈ ਜ਼ਿੰਮੇਵਾਰ ਦੱਸੀਆਂ ਗਈਆਂ ਹਨ | 
ਥਕਾਵਟ ਨੂੰ  ਦੂਰ ਕਰਨ ਦੇ ਕੁਝ ਨੁਕਤੇ: ਨੀਂਦ ਦਾ ਸਮਾਂ ਮਿੱਥ ਕੇ ਇਸ ਦਾ ਭਰਪੂਰ ਅਨੰਦ ਲਓ | ਆਇਰਨ, ਪ੍ਰੋਟੀਨ ਅਤੇ ਵਿਟਾਮਿਨਾਂ ਭਰਪੂਰ ਸੰਤੁਲਿਤ ਖ਼ੁਰਾਕ ਲਓ | ਰੋਜ਼ਾਨਾ 7–8 ਗਲਾਸ ਪਾਣੀ ਪੀ ਕੇ ਸਰੀਰ ਨੂੰ  ਹਾਈਡ੍ਰੇਟ ਕਰੋ | ਘੱਟੋ–ਘੱਟ 30 ਮਿੰਟਾਂ ਦੀ ਰੋਜ਼ਾਨਾ ਕਸਰਤ ਕਰੋ | ਮੋਬਾਈਲ, ਟੀਵੀ ਅਤੇ ਕੰਪਿਊਟਰ ਆਦਿ ਨੂੰ  ਲੋੜ ਅਨੁਸਾਰ ਵਰਤ ਕੇ ਬੇਲੋੜੇ ਸਕਰੀਨ ਸਮੇਂ ਨੂੰ  ਘਟਾਇਆ ਜਾਏ | ਮੈਡੀਟੇਸ਼ਨ ਨਾਲ ਗ਼ੈਰਜ਼ਰੂਰੀ ਮਾਨਸਿਕ ਤਣਾਅ ਨੂੰ  ਘਟਾਇਆ ਜਾਏ |
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |

Ad Position 22
No active advertisement
ਪਿਛਲੀ ਖ਼ਬਰ ਸ਼ੂਗਰ ਅਤੇ ਅੱਖਾਂ: ਸਮੇਂ ਸਿਰ ਜਾਂਚ ਨਾਲ ਅੰਨ੍ਹੇਪਣ ਤੋਂ ਬਚਾਅ ਸੰਭਵ ਅਗਲੀ ਖ਼ਬਰ ਇੰਝ ਹਾਸਿਲ ਕਰੋ ਚੁਸਤੀ, ਫੁਰਤੀ ਤੇ ਤੰਦਰੁਸਤੀ
Ad Position 24