18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜਾਣੋ ਲੱਸੀ ਦੀ ਅਹਿਮੀਅਤ

Ad Position 21
No active advertisement
ਅਜੀਤ ਡੈਸਕ 20-02-2026

ਪੇਂਡੂ ਪਰਿਵਾਰਾਂ ਵਿਚ ਮੱਠੇ ਨੂੰ ਸਭ ਤੋਂ ਉੱਤਮ ਭੋਜਨ ਮੰਨਿਆ ਜਾਂਦਾ ਹੈ। ਪ੍ਰਾਚੀਨ ਯੁੱਗ ਵਿਚ ਇਸ ਨੂੰ ਕਾਲ ਸ਼ੇਅ, ਗੁਰਸ ਆਦਿ ਨਾਵਾਂ ਨਾਲ ਵੀ ਜਾਣਿਆ ਗਿਆ। ਇਹ ਕੌੜਾ ਅਤੇ ਸਵਾਦੀ ਹੁੰਦੀ ਹੈ। ਤਾਜ਼ੀ ਲੱਸੀ ਵਿਚ ਸੁੰਢ ਅਤੇ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਰੇਸ਼ਾ ਬਿਮਾਰੀ ਦੂਰ ਹੁੰਦੀ ਹੈ।
ਤਾਜ਼ੀ ਲੱਸੀ ਨੂੰ ਸਰੀਰ 'ਤੇ ਮਾਲਿਸ਼ ਕਰਨ ਨਾਲ ਚਮੜੀ ਸਾਫ਼ ਅਤੇ ਮੁਲਾਇਮ ਹੁੰਦੀ ਹੈ। ਖਾਰਸ਼, ਵਰਗੇ ਰੋਗ ਦੂਰ ਹੁੰਦੇ ਹਨ। ਸਿਰ ਦੇ ਵਾਲਾਂ ਨੂੰ ਖੱਟੀ ਲੱਸੀ ਨਾਲ ਧੋਣ ਨਾਲ ਵਾਲ ਸੰਘਣੇ ਅਤੇ ਚਮਕਦਾਰ ਹੋਣਗੇ।
ਤਾਜ਼ੀ ਲੱਸੀ ਪੀਣ ਨਾਲ ਸੰਗ੍ਰਹਿਣੀ ਰੋਗ ਵਿਚ ਲਾਭ ਹੁੰਦਾ ਹੈ। ਤਾਜ਼ੀ ਲੱਸੀ ਵਿਚ ਚੌਲ ਅਤੇ ਮਿਸ਼ਰੀ ਮਿਲਾ ਕੇ ਇਕ ਹਫ਼ਤੇ ਤੱਕ ਸਵੇਰੇ-ਸ਼ਾਮ ਖਾਣ-ਪੀਣ 'ਤੇ ਅੱਧੇ ਸਿਰ ਦੇ ਦਰਦ ਵਿਚ ਅਰਾਮ ਹੁੰਦਾ ਹੈ।
ਲੱਸੀ ਲਗਾਤਾਰ ਇਕ ਮਹੀਨੇ ਤੱਕ ਸਵੇਰੇ ਵਰਤੋਂ ਕਰਨ ਨਾਲ ਘੱਟ ਨੀਂਦ ਆਉਣ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਸ ਵਿਚ ਸੁੰਢ, ਸੇਂਧਾ ਨਮਕ ਮਿਲਾ ਕੇ ਪੀਣ ਨਾਲ ਹਵਾ ਦੇ ਰੋਗਾਂ ਵਿਚ ਲਾਭ ਮਿਲਦਾ ਹੈ।
ਤਾਜ਼ੀ ਲੱਸੀ ਆਦਿ ਸੱਤ ਮਹੀਨੇ ਤੱਕ ਭੋਜਨ ਦੇ ਨਾਲ ਵਰਤੋਂ ਕੀਤੀ ਜਾਵੇ ਤਾਂ ਬਵਾਸੀਰ ਰੋਗ ਵਿਚ ਲਾਭ ਮਿਲਦਾ ਹੈ। ਇਸ ਦੀ ਲਗਾਤਾਰ ਵਰਤੋਂ ਨਾਲ ਖੂਨ ਬਹੁਤ ਸਾਫ਼ ਹੋ ਕੇ ਲਾਲ ਹੁੰਦਾ ਹੈ। ਅੱਖਾਂ ਦੇ ਰੋਗ ਵੀ ਦੂਰ ਹੁੰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਬੁਰੇ ਪ੍ਰਭਾਵ ਪਾਉਂਦਾ ਹੈ ਐਕਸਰੇ ਅਗਲੀ ਖ਼ਬਰ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ ਆਸ਼ਾਵਾਦੀ ਹੋਣਾ
Ad Position 24