18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕੋਸ਼ਿਸ਼ ਕਰੋ ਜੀਵਨ ਸੰਗੀਤ ਸਮਝਣ ਦੀ

Ad Position 21
No active advertisement
ਅਜੀਤ ਡੈਸਕ 20-02-2026

ਜੀਵਨ ਦੀ ਭੱਜ-ਦੌੜ ਅਤੇ ਵਪਾਰ ਦੀਆਂ ਉਲਝਣਾਂ ਵਿਚ ਉਲਝ ਕੇ ਅੱਜ ਅਸੀਂ ਆਪਣੇ ਜੀਵਨ ਨੂੰ ਏਨਾ ਅਕਾਊ, ਸੰਗੀਤਹੀਣ ਅਤੇ ਅਸ਼ਾਂਤੀ ਵਾਲਾ ਬਣਾ ਲਿਆ ਹੈ ਕਿ ਜੀਵਨ ਦਾ ਸਾਰਾ ਸੰਗੀਤ ਕਿਤੇ ਗਵਾਚ ਜਿਹਾ ਗਿਆ ਹੈ। ਇਸ ਨੱਠ-ਭੱਜ ਵਿਚ ਅਸੀਂ ਸਿਰਫ਼ ਮਸ਼ੀਨ ਬਣ ਕੇ ਰਹਿ ਗਏ ਹਾਂ। ਜੋ ਸਾਡੇ ਵਿਚ ਖ਼ੁਦ ਵਿਚ ਮੌਜੂਦ ਹੈ, ਉਸ ਨੂੰ ਅਸੀਂ ਸ਼ਾਂਤੀ, ਅਨੰਦ ਅਤੇ ਪਰਿਪੂਰਨਤਾ ਦੇ ਰੂਪ ਵਿਚ ਇਧਰ ਉਧਰ ਲੱਭਦੇ ਫਿਰਦੇ ਰਹੇ ਹਾਂ।
ਕੀ ਇਹ ਸਭ ਸਾਡੇ ਅੰਦਰ ਹੀ ਮੌਜੂਦ ਨਹੀਂ ਹੈ ਪਰ ਅਸੀਂ ਭਟਕ ਰਹੇ ਹਾਂ ਇਸ ਦੀ ਭਾਲ ਵਿਚ ਕਿਸੇ ਕਸਤੂਰੀ ਮ੍ਰਿਗ ਵਾਂਗ। ਮ੍ਰਿਗ ਦੀ ਤਰ੍ਹਾਂ ਕਸਤੂਰੀ ਦੀ ਮਹਿਕ ਖ਼ੁਦ ਵਿਚ ਮੌਜੂਦ ਹੋਣ 'ਤੇ ਵੀ ਅਸੀਂ ਇਸ ਸਾਗਰ ਦੀਆਂ ਲਹਿਰਾਂ ਅਤੇ ਹਿਲੋਰਿਆਂ ਨੂੰ ਪਛਾਣ ਨਹੀਂ ਪਾ ਰਹੇ ਹਾਂ ਜਦ ਕਿ ਇਸ ਨੂੰ ਪਛਾਣ ਕੇ ਬਹੁਤ ਹੀ ਸੌਖਿਆਂ ਨਾਲ ਜੀਵਨ ਨੂੰ ਸੰਗੀਤ ਵਾਲਾ ਬਣਾਇਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਜੀਵਨ ਦੇ ਪ੍ਰਵਾਹ ਨੂੰ ਸੰਤੁਲਿਤ ਬਣਾਉਣ ਲਈ ਪੰਚਭੂਤ ਤੱਤਾਂ (ਧਰਤੀ, ਅਗਨੀ, ਜਲ, ਆਕਾਸ਼ ਅਤੇ ਹਵਾ) ਅਨੁਸਾਰ ਜੀਵਨ ਨੂੰ ਸਰਗਰਮ ਬਣਾਓ। ਦਿਨ-ਰਾਤ ਦੇ ਹਿਸਾਬ ਨਾਲ ਜੀਵਨ ਸ਼ੈਲੀ ਨੂੰ ਅਨੁਸ਼ਾਸਿਤ ਕਰੋ। ਦਿਨ ਨੂੰ ਰੁਝੇਵਿਆਂ ਲਈ ਤੇ ਰਾਤ ਨੂੰ ਆਰਾਮ ਲਈ ਰੱਖੋ। ਕੰਮ ਦੀ ਭੱਜ-ਨੱਠ ਵਿਚ ਖ਼ੁਦ ਨੂੰ ਮਸ਼ੀਨ ਨਾ ਬਣਨ ਦਿਉ। ਆਤਮਚਿੰਤਨ ਲਈ ਵੀ ਸਮਾਂ ਕੱਢੋ।
ਈਸ਼ਵਰ ਪ੍ਰਤੀ ਹਰ ਚੰਗੇ-ਬੁਰੇ ਕੰਮ ਨੂੰ ਲੈ ਕੇ ਆਭਾਰ ਪ੍ਰਗਟਾਉਣਾ ਵੀ ਜੀਵਨ ਸੰਗੀਤ ਦਾ ਇਕ ਸੁਰ ਹੈ। ਜਿਸ ਈਸ਼ਵਰ ਨੇ ਸਰੀਰ ਦਿੱਤਾ ਹੈ, ਉਸ ਲਈ ਉਸ ਦੇ ਪ੍ਰਤੀ ਕ੍ਰਿਤਗਿਅਤਾ ਜ਼ਰੂਰ ਪ੍ਰਗਟ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਛੋਟੀ ਜਿਹੀ ਅਰਦਾਸ ਕਰੋ, 'ਹੇ ਮਹਾਨ ਸ਼ਕਤੀ, ਹੇ ਜੀਵਨ ਸਰੋਤ, ਹੇ ਰਚੇਤਾ! ਮੈਨੂੰ ਜੀਵਨ ਦੇਣ ਲਈ ਧੰਨਵਾਦ, ਮੈਨੂੰ ਉਹ ਦੇ ਜਿਸ ਦੀ ਜ਼ਰੂਰਤ ਹੋਵੇ, ਉਹ ਨਹੀਂ ਜੋ ਮੈਂ ਮੰਗਾਂ', ਤੁਹਾਨੂੰ ਈਸ਼ਵਰ ਦੇ ਨੇੜੇ ਕਰਦੀ ਹੈ।
ਜੇਕਰ ਆਪਣੇ ਜੀਵਨ ਨੂੰ ਸਦਭਾਵਨਾ ਤੇ ਸੰਗੀਤ ਨਾਲ ਪੂਰਨ ਬਣਾਉਣਾ ਹੈ ਤੇ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕੁਦਰਤ ਨਾਲ ਮਿਲਣਾ ਵੀ ਸਾਡੇ ਜੀਵਨ ਦਾ ਸੰਗੀਤ ਹੈ। ਮਨ ਹੀ ਮਨ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨਾਲ ਗੱਲਬਾਤ ਕਰੋ। ਤਾਜ਼ੀ ਹਵਾ ਦੇ ਸਪਰਸ਼ਾਂ ਨੂੰ ਮਹਿਸੂਸ ਕਰੋ। ਸੁੰਦਰ ਦਰੱਖਤਾਂ ਅਤੇ ਫੁੱਲਾਂ ਦੀ ਸੁਗੰਧ ਦੇ ਸੰਗੀਤ ਦਾ ਅਨੰਦ ਲਓ। ਤੁਸੀਂ ਦੇਖੋਗੇ ਕਿ ਕੁਦਰਤ ਤੁਹਾਨੂੰ ਕੁਝ ਕਹਿ ਰਹੀ ਹੈ, ਜਿਸ ਨਾਲ ਤੁਹਾਡੇ ਮਨ ਨੂੰ ਅਪਾਰ ਸਕੂਨ ਹਾਸਿਲ ਹੋ ਰਿਹਾ ਹੈ। ਇਸ ਤਰ੍ਹਾਂ ਹੋਣ 'ਤੇ ਅਸੀਂ ਕੁਦਰਤ ਨਾਲ ਜੁੜਾਂਗੇ ਅਤੇ ਹੌਲੀ-ਹੌਲੀ ਜ਼ਿੰਦਗੀ ਸਾਨੂੰ ਸੰਗੀਤ ਸੁਣਾਉਂਦੀ ਜਾਵੇਗੀ।
ਧਿਆਨ ਅਤੇ ਭੋਜਨ ਵੀ ਸਾਡੇ ਜੀਵਨ ਨੂੰ ਸ਼ਾਂਤੀ ਦੇ ਰਸਤੇ 'ਤੇ ਚਲਾਉਣ ਵਾਲੇ ਦੋ ਮਹੱਤਵਪੂਰਨ ਘਟਕ ਹਨ। ਖ਼ੁਦ ਨੂੰ ਚਿੰਤਾ-ਰਹਿਤ ਅਤੇ ਹੌਸਲਾ ਰੱਖਣ ਬਣਾਉਣ ਲਈ ਹਰ ਰੋਜ਼ ਲਗਭਗ 15 ਤੋਂ 20 ਮਿੰਟ ਤੱਕ ਖ਼ੁਦ 'ਤੇ ਧਿਆਨ ਕੇਂਦਰਿਤ ਕਰੋ। ਮਨ ਵਿਚ ਇਸ ਦੌਰਾਨ ਆਉਣ ਵਾਲੇ ਵਿਕਾਰਾਂ ਤੇ ਵਿਚਾਰਾਂ ਨੂੰ ਗੰਭੀਰਤਾ ਨਾਲ ਨਾ ਲਓ। ਬਸ ਧਿਆਨ-ਮਗਨ ਰਹੋ। ਇਸ ਤਰ੍ਹਾਂ ਹੋਣ 'ਤੇ ਤੁਸੀਂ ਖ਼ੁਦ ਦੇਖੋਗੇ ਕਿ ਤੁਹਾਡੀ ਸਫ਼ਲਤਾ ਦੀ ਮੰਜ਼ਿਲ ਤੁਹਾਡੇ ਕਰੀਬ ਆ ਗਈ ਹੈ। ਹਮੇਸ਼ਾ ਸਿਹਤਮੰਦ ਅਤੇ ਹਲਕਾ ਭੋਜਨ ਕਰੋ।
ਜੀਵਨ ਨੂੰ ਸੁਮਧੁਰ, ਨਿਸਛਲ ਬਣਾਉਣ ਦੀ ਆਖਰੀ ਕੜੀ ਹੈ, ਜੋ ਵੀ ਕਰੋ ਇਮਾਨਦਾਰੀ ਨਾਲ ਕਰੋ। ਮਨ ਵਿਚ ਕੰਮ ਨੂੰ ਬੋਝ ਨਹੀਂ ਸਗੋਂ ਯੋਗਦਾਨ ਸਮਝੋ। ਇਸ ਤਰ੍ਹਾਂ ਦੀ ਸਥਿਤੀ ਵਿਚ ਜੇਕਰ ਗੁੱਸਾ ਵੀ ਆਵੇ ਤਾਂ ਉਸ 'ਤੇ ਧਿਆਨ ਨਾ ਦਿਉ। ਉਪਰੋਕ ਸੂਤਰਾਂ ਨੂੰ ਆਪਣੇ ਜੀਵਨ ਵਿਚ ਸ਼ਾਮਿਲ ਕਰਕੇ ਅਸੀਂ ਆਪਣਾ ਜੀਵਨ ਸ਼ਾਂਤੀ, ਸਕੂਨ ਤੇ ਸੰਪੂਰਨਤਾ ਨਾਲ ਭਰ ਕੇ ਪੂਰੇ ਜੀਵਨ ਨੂੰ ਸੰਵਾਰ ਸਕਦੇ ਹਾਂ।
ਜੇਕਰ ਹਰ ਦਿਨ ਇਸ ਤਰ੍ਹਾਂ ਦਾ ਹੋ ਜਾਵੇ ਤਾਂ ਯਕੀਨ ਮੰਨੋ ਕਿ ਤੁਹਾਡੇ ਜੀਵਨ ਵਿਚ ਹਰ ਪਲ ਸੰਗੀਤ ਹੀ ਸੰਗੀਤ ਬਿਖਰੇਗਾ। ਬਸ ਜ਼ਰੂਰਤ ਹੈ ਇਸ ਗੱਲ ਦੀ ਕਿ ਤੁਸੀਂ ਖ਼ੁਦ ਦੇ ਕੰਮਾਂ 'ਤੇ ਪੂਰਨ ਕੇਂਦਰਿਤ ਰਹੋ ਅਤੇ ਆਪਣੇ ਮਨੋਯੋਗ ਨੂੰ ਇਕਾਤਮਕ ਵਾਲਾ ਬਣਾਓ। ਇਸ ਤਰ੍ਹਾਂ ਕਰਕੇ ਅਸੀਂ ਆਪਣੇ ਜੀਵਨ ਨੂੰ ਮਧੁਰ, ਲੈਅਬੱਧ ਅਤੇ ਪਰਿਪੂਰਨ ਬਣਾ ਸਕਾਂਗੇ।

Ad Position 22
No active advertisement
ਪਿਛਲੀ ਖ਼ਬਰ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ ਆਸ਼ਾਵਾਦੀ ਹੋਣਾ ਅਗਲੀ ਖ਼ਬਰ ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ
Ad Position 24