24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਨੋਬਲ ਪੁਰਸਕਾਰ ਕੌਣ ਦਿੰਦਾ ਹੈ?

ਨੋਬਲ ਪੁਰਸਕਾਰ ਕੌਣ ਦਿੰਦਾ ਹੈ?

Ad Position 21
No active advertisement
ਅਜੀਤ ਡੈਸਕ 24-10-2026

'ਦੀਦੀ, ਹਾਲ ਹੀ ਵਿਚ ਸਾਲ 2026 ਲਈ ਨੋਬਲ ਪੁਰਸਕਾਰ ਜਿੱਤਣ ਵਾਲਿਆਂ ਦੇ ਨਾਵਾਂ ਦੀ ਘੋਸ਼ਣਾ ਹੋਈ ਹੈ | ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਸਾਲ ਦਰ ਸਾਲ ਇਹ ਪੁਰਸਕਾਰ ਕੌਣ ਦਿੰਦਾ ਹੈ?

ਦਰਅਸਲ ਸਵੀਡਨ ਅਤੇ ਨਾਰਵੇ ਦੀਆਂ ਵੱਖ-ਵੱਖ ਸੰਸਥਾਵਾਂ ਨੋਬਲ ਪੁਰਸਕਾਰ ਐਵਾਰਡ ਦਿੰਦੀਆਂ ਹਨ, ਜਿਵੇਂ ਕਿ ਐਲਫਰਡ ਨੋਬਲ ਨੇ 1895 ਦੀ ਆਪਣੀ ਵਸੀਅਤ 'ਚ ਦਰਜ ਕੀਤਾ ਸੀ |
'ਅਤੇ ਇਹ ਐਲਫਰਡ ਨੋਬਲ ਕੌਣ ਸੀ?
'ਐਲਫਰਡ ਬਰਨਹਾਰਡ ਨੋਬਲ ਸਵੀਡਨ ਦੇ ਰਾਸਾਇਣ ਸ਼ਾਸਤਰੀ, ਖੋਜਕਰਤਾ, ਵਪਾਰੀ, ਇੰਜੀਨੀਅਰ ਅਤੇ ਸਮਾਜ ਸੇਵੀ ਸਨ | ਉਨ੍ਹਾਂ ਦਾ ਜਨਮ ਸਟਾਕਹੋਲਮ ਸਵੀਡਨ 'ਚ 21 ਅਕਤੂਬਰ, 1833 ਨੂੰ  ਹੋਇਆ ਸੀ ਅਤੇ ਦਿਹਾਂਤ 10 ਦਸੰਬਰ, 1896 ਨੂੰ  ਸਨਰੇਮੋ, ਇਟਲੀ 'ਚ ਹੋਇਆ | ਇਹ ਡਾਇਨਾਮਾਈਟ ਦੇ ਖੋਜਕਰਤਾ ਦੇ ਤੌਰ 'ਤੇ ਜਾਣੇ ਜਾਂਦੇ ਹਨ, ਜਿਨ੍ਹਾਂ ਦੀ ਖੋਜ ਉਨ੍ਹਾਂ ਨੇ 1866 ਵਿਚ ਕੀਤੀ ਸੀ | ਆਪਣੇ ਜੀਵਨ 'ਚ ਉਨ੍ਹਾਂ ਕੋਲ 355 ਪੇਟੈਂਟਸ ਸਨ | ਪਰ ਇਸ ਸਭ ਤੋਂ ਵੱਧ ਕੇ ਇਹ ਗੱਲ ਹੈ ਕਿ ਨੋਬਲ ਪੁਰਸਕਾਰ ਸਥਾਪਤ ਕਰਨ ਲਈ ਉਨ੍ਹਾਂ ਨੇ ਆਪਣੀ ਸਾਰੀ ਦੌਲਤ ਦਾਨ ਕਰ ਦਿੱਤੀ ਸੀ, ਜਿਸ ਦੀ ਵਸੀਅਤ ਉਨ੍ਹਾਂ ਨੇ 1895 'ਚ ਤਿਆਰ ਕੀਤੀ ਸੀ | 
'ਨੋਬਲ ਪੁਰਸਕਾਰ ਸਥਾਪਿਤ ਕਰਨ ਦੀ ਪ੍ਰੇਰਨਾ ਉਨ੍ਹਾਂ ਨੂੰ  ਕਿਵੇਂ ਮਿਲੀ?
ਫ਼ੌਜ ਦੇ ਵਿਸਫੋਟਕਾਂ ਦੀ ਖੋਜ ਕਰਨ ਦੀ ਵਜ੍ਹਾ ਕਰਕੇ ਐਲਫਰਡ ਨੋਬਲ ਦੀ ਕਾਫੀ ਆਲੋਚਨਾ ਹੁੰਦੀ ਸੀ | ਉਨ੍ਹਾਂ ਨੇ ਇਨ੍ਹਾਂ ਖੋਜਾਂ ਤੋਂ ਬਹੁਤ ਦੌਲਤ ਕਮਾਈ ਸੀ | ਉਂਜ ਹੋਇਆ ਇਹ ਕਿ 1888 'ਚ ਉਨ੍ਹਾਂ ਦੇ ਭਰਾ ਲੁਡਵਿਗ ਦੀ ਮੌਤ ਹੋਈ ਅਤੇ ਗ਼ਲਤੀ ਨਾਲ ਕਈ ਅਖ਼ਬਾਰਾਂ ਵਿਚ ਸੁਰਖੀ ਸੀ, 'ਮੌਤ ਦਾ ਸੌਦਾਗਰ ਮਰ ਗਿਆ ਹੈ', ਜਦੋਂ ਕਿ ਕਈ ਅਖ਼ਬਾਰਾਂ ਨੇ ਲਿਖਿਆ 'ਡਾ. ਐਲਫਰਡ ਨੋਬਲ, ਜੋ ਤੇਜ਼ੀ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ  ਮਾਰਨ ਦੇ ਤਰੀਕੇ ਲੱਭ ਕਾਫੀ ਅਮੀਰ ਹੋਏ ਸਨ, ਉਨ੍ਹਾਂ ਦਾ ਦਿਹਾਂਤ ਹੋ ਗਿਆ |' ਹਾਲਾਂਕਿ ਡਾਇਨਾਮਾਈਟ ਦੀ ਖੋਜ ਉਨ੍ਹਾਂ ਨੇ ਮਨੁੱਖਾਂ ਦੀ ਮਦਦ ਕਰਨ ਲਈ ਕੀਤੀ ਸੀ, ਪਰ ਇਹ ਮੌਤ ਨਾਲ ਸੰਬੰਧਿਤ ਲੇਖ ਪੜ੍ਹ ਕੇ ਉਨ੍ਹਾਂ ਨੂੰ  ਕਾਫ਼ੀ ਦੁੱਖ ਹੋਇਆ ਕਿ ਲੋਕ ਉਨ੍ਹਾਂ ਨੂੰ  ਇਸ ਤਰ੍ਹਾਂ ਯਾਦ ਕਰਨਗੇ | ਉਹ ਆਪਣੇ ਪਿੱਛੇ ਆਪਣੀ ਵਿਰਾਸਤ ਛੱਡਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਨੋਬਲ ਪੁਰਸਕਾਰਾਂ ਦੀ ਸਥਾਪਨਾ ਕੀਤੀ |'
'ਅੱਛਾ! ਪਰ ਇਹ ਗੱਲ ਤਾਂ ਰਹਿ ਗਈ ਕਿ ਕਿਹੜਾ ਪੁਰਸਕਾਰ ਕਿਹੜੀ ਸੰਸਥਾ ਪ੍ਰਦਾਨ ਕਰਦੀ ਹੈ |'
ਫਿਜ਼ਿਕਸ ਅਤੇ ਕੈਮਿਸਟਰੀ ਦਾ ਨੋਬਲ ਪੁਰਸਕਾਰ ਸਟਾਕਹੋਮ, ਸਵੀਡਨ ਸਥਿਤ ਰਾਇਲ ਸਵੀਡਿਸ਼ ਅਕਾਦਮੀ ਆਫ਼ ਸਾਇੰਸਿਜ਼ ਪ੍ਰਦਾਨ ਕਰਦੀ ਹੈ, ਜਿਸ ਦੇ ਮੈਂਬਰ ਐਲਫਰਡ ਨੋਬਲ ਵੀ ਰਹੇ ਸਨ | ਅਰਥਸ਼ਾਸਤਰ ਦਾ ਪੁਰਸਕਾਰ ਵੀ ਇਹੀ ਸੰਸਥਾ ਦਿੰਦੀ ਹੈ |
'ਓ ਕੇ'
'ਸਟਾਕਹੋਮ, ਸਵੀਡਨ 'ਚ ਹੀ ਇਕ ਹੋਰ ਸੰਸਥਾ ਕਾਰੋਲਿੰਸਕਾ ਇੰਸਟੀਚਿਊਟ ਹੈ ਜੋ ਮੈਡੀਸਨ ਦੇ ਇਨਾਮ ਦੀ ਚੋਣ ਕਰਦੀ ਹੈ | ਸਾਹਿਤ ਦਾ ਪੁਰਸਕਾਰ ਸਵੀਡਿਸ਼ ਅਕਾਦਮੀ, ਸਟਾਕਹੋਮ ਦਿੰਦੀ ਹੈ ਅਤੇ ਸ਼ਾਂਤੀ ਪੁਰਸਕਾਰ ਦੀ ਜ਼ਿੰਮੇਵਾਰੀ ਨਾਰਵੇਜੀਅਨ ਨੋਬਲ ਕਮੇਟੀ, ਓਸਲੋ, ਨਾਰਵੇ ਦੀ ਹੈ | ਕਮੇਟੀ ਦੀ ਚੋਣ ਨਾਰਵੇ ਦੀ ਸੰਸਦ ਸਟੋਰਟਿੰਗ ਕਰਦੀ ਹੈ | ਪੁਰਸਕਾਰਾਂ ਦੇ ਵਿੱਤ ਅਤੇ ਪ੍ਰਸ਼ਾਸਨਿਕ ਪ੍ਰਬੰਧਨ ਦੀ ਜ਼ਿੰਮੇਵਾਰੀ ਨੋਬਲ ਫਾਊਾਡੇਸ਼ਨ ਦੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਕਿਸ ਰਾਜ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਹੈ? ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24