23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰੁੱਖ ਰੁੱਖ ਰੁੱਖ

ਰੁੱਖ ਰੁੱਖ ਰੁੱਖ

Ad Position 21
No active advertisement
ਅਜੀਤ ਡੈਸਕ 24-10-2026

ਰੁੱਖ ਨੇ ਸ਼ੁੱਧ ਹਵਾਵਾਂ ਦਿੰਦੇ,

ਪੈਣ ਬੈਠਣ ਨੂੰ  ਛਾਵਾਂ ਦਿੰਦੇ,
ਇਕ ਥਾਂ ਖੜ੍ਹਦੇ ਸਾਲਾਂ ਸਾਲ,
ਅੰਤ ਸਮੇਂ ਤੱਕ ਰਹਿੰਦੇ ਨਾਲ |

ਦਵਾਈਆਂ ਵਿਚ ਰੁੱਖ ਵਰਤੇ ਜਾਂਦੇ,
ਦੇਹੀ ਤੇ ਕਈ ਰੋਗ ਮਿਟਾਂਦੇ,
ਆਪਾ ਵਾਰ ਰਹਿੰਦੇ ਖ਼ੁਸ਼ਹਾਲ,
ਅੰਤ ਸਮੇਂ ਤੱਕ ਰਹਿੰਦੇ ਨਾਲ |

ਅੰਬ ਜਾਮਣ ਅਮਰੂਦ ਅਨਾਰ,
ਤੇਰੀ ਸੇਵਾ ਲਈ ਰਹਿਣ ਤਿਆਰ,
ਭਾਵੇਂ ਹਾੜ ਜਾਂ ਹੋਵੇ ਸਿਆਲ,
ਅੰਤ ਸਮੇਂ ਤੱਕ ਰਹਿੰਦੇ ਨਾਲ |

ਹੋਰ ਬਹੁਤ ਨੇ ਫ਼ਰਜ਼ ਨਿਭਾਉਂਦੇ,
ਇਮਾਰਤ ਲਈ ਕੰਮ ਤੇਰੇ ਆਉਂਦੇ,
ਕੈਲ ਟਾਹਲੀ ਜਾਂ ਹੋਵੇ ਸਾਲ਼,
ਅੰਤ ਸਮੇਂ ਤੱਕ ਰਹਿੰਦੇ ਨਾਲ |

ਰਹਿਣ ਰੁੱਖਾਂ 'ਤੇ ਪੰਛੀ ਪਿਆਰੇ,
ਫਿਰ ਕਿਉਂ ਲੋਕੋ ਬਣੋ ਹਤਿਆਰੇ,
ਵਧੀ ਤਪਸ਼ ਦਾ ਰੱਖੋ ਖਿਆਲ,
ਅੰਤ ਸਮੇਂ ਤੱਕ ਰਹਿੰਦੇ ਨਾਲ |

ਸਰੂਪ ਚੰਦਾ ਤੁਸੀਂ ਕਸਮਾਂ ਖਾਓ,
ਸਾਰੇ ਪੰਜ ਪੰਜ ਰੁੱਖ ਲਗਾਓ,
ਕਰੋ ਇਨ੍ਹਾਂ ਦੀ ਸਾਂਭ-ਸੰਭਾਲ,
ਅੰਤ ਸਮੇਂ ਤੱਕ ਰਹਿੰਦੇ ਨਾਲ |

-(ਬਰਨਾਲਾ) |
ਮੋਬਾਈਲ : 99143-85202

Ad Position 22
No active advertisement
ਪਿਛਲੀ ਖ਼ਬਰ ਬਾਲ ਗੀਤ ਅੱਖੀਆਂ ਤੇ ਅੱਖਰ ਅਗਲੀ ਖ਼ਬਰ 24-10-2026
Ad Position 24