24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਾਲ ਗੀਤ ਅੱਖੀਆਂ ਤੇ ਅੱਖਰ

ਬਾਲ ਗੀਤ ਅੱਖੀਆਂ ਤੇ ਅੱਖਰ

Ad Position 21
No active advertisement
ਅਜੀਤ ਡੈਸਕ 24-10-2026

• ਕਰਮਜੀਤ ਸਿੰਘ ਗਰੇਵਾਲ •

ਅੱਖੀਆਂ ਤੇ ਅੱਖਰਾਂ ਦੀ ਹੋਈ ਮੁਲਾਕਾਤ ਏ
ਕਿੰਨਾ ਹੈ ਸਕੂਨ ਕਿੰਨੀ ਸੋਹਣੀ ਗੱਲਬਾਤ ਏ
ਕਾਲ਼ੇ-ਕਾਲ਼ੇ ਅੱਖਰ ਤੇ ਚਿੱਟੇ-ਚਿੱਟੇ ਵਰਕੇ
ਹੌਲ਼ੀ-ਹੌਲ਼ੀ ਹੱਥਾਂ ਨਾਲ਼ ਪੰਨੇ ਜਦੋਂ ਪਰਤੇ
ਜ਼ਿੰਦਗੀ'ਚ ਮਿਲ਼ੀ ਸਾਨੂੰ ਕਿੰਨੀ ਵੱਡੀ ਦਾਤ ਏ... |

ਪੜ੍ਹ-ਪੜ੍ਹ ਅੱਖਰ ਗਿਆਨ ਜਦੋਂ ਹੋ ਗਿਆ
ਜ਼ਿੰਦਗੀ ਨੂੰ  ਜੀਣਾ ਵੀ ਅਸਾਨ ਉਦੋਂ ਹੋ ਗਿਆ
ਹੋਏ ਨ੍ਹੇਰੇ ਦੂਰ ਆਈ ਨਵੀਂ ਪ੍ਰਭਾਤ ਏ... |

ਉੱਚੇ ਅਹੁਦੇ ਰੁਤਬੇ ਪਿਆਰ ਪੂਰਾ ਮਿਲ਼ਦਾ
ਜੀਵਨ ਦੇ ਵਿਚ ਸਤਿਕਾਰ ਪੂਰਾ ਮਿਲ਼ਦਾ
ਜਿਨ੍ਹਾਂ ਨੂੰ  ਇਹ ਮਿਲ਼ੀ ਹਾਂਜੀ ਕੀਮਤੀ ਸੁਗਾਤ ਏ... |

ਸ਼ਬਦਾਂ ਦਾ ਚੇਹਰਿਆਂ 'ਤੇ ਦੇਖੋ ਕਿੰਨਾ ਨੂਰ ਏ
ਮਿਲ਼ਦਾ ਆਨੰਦ ਅਤੇ ਵੱਖਰਾ ਸਰੂਰ ਏ
ਬਦਲ ਜਹਾਨ ਗਿਆ ਹੋਈ ਕਰਾਮਾਤ ਏ... |

-ਲਲਤੋਂ ਕਲਾਂ, ਲੁਧਿਆਣਾ |
ਮੋਬਾਈਲ : 98728-68913

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਰੁੱਖ • ਹਰੀ ਕਿ੍ਸ਼ਨ ਮਾਇਰ • ਅਗਲੀ ਖ਼ਬਰ ਰੁੱਖ ਰੁੱਖ ਰੁੱਖ
Ad Position 24