08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ ਟੂਰਨਾਮੈਂਟ ਦੀ ਗੱਲ ਕਰਦਿਆਂ...

ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ ਟੂਰਨਾਮੈਂਟ ਦੀ ਗੱਲ ਕਰਦਿਆਂ...

Ad Position 21
No active advertisement
ਅਜੀਤ ਡੈਸਕ 10-11-2026

ਭਾਰਤ 'ਤੇ ਅੰਗਰੇਜ਼ ਸਾਮਰਾਜ ਨੇ ਲੰਬਾ ਸਮਾਂ ਕਾਬਜ਼ ਹੁੰਦਿਆਂ ਭਾਰਤੀਆਂ ਨੂੰ  ਗ਼ੁਲਾਮੀ ਅਧੀਨ ਰੱਖ ਕੇ ਹਰ ਪੱਖੋਂ ਲੁੱਟਿਆ ਤੇ ਭਾਰਤ ਨੂੰ  ਇਸ ਕਦਰ ਕੰਗਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਅਸਲੀ ਵਾਰਿਸ ਅੱਗੇ ਹੀ ਨਾ ਆਉਣ ਪਰ ਅੰਗਰੇਜ਼ਾਂ ਦੇ ਮਾੜੇ ਵਰਤਾਰੇ ਨੂੰ  ਦੇਖ ਕੇ ਸਾਡੀ ਕੌਮ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਸ਼ਹੀਦਾਂ ਨੇ ਆਪਣੀਆਂ ਮਾਣਮੱਤੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ  ਆਜ਼ਾਦ ਕਰਾਉਣ 'ਚ ਅਹਿਮ ਯੋਗਦਾਨ ਪਾਇਆ |

ਗ਼ਦਰ ਲਹਿਰ ਦੇ ਮਹਾਨ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਵਲੋਂ ਛੋਟੀ ਉਮਰੇ ਦੇਸ਼ ਲਈ ਦਿੱਤੀ ਕੁਰਬਾਨੀ ਅੱਗੇ ਜਿਸ ਤਰੀਕੇ ਨਾਲ ਸਿਰ ਝੁਕਾਇਆ ਜਾਂਦਾ ਹੈ, ਉਹ ਉਸ ਦੇ ਜੱਦੀ ਪਿੰਡ ਸਰਾਭਾ (ਜ਼ਿਲ੍ਹਾ ਲੁਧਿਆਣਾ) ਆ ਕੇ ਹੀ ਦੇਖਿਆ ਜਾ ਸਕਦਾ ਹੈ | ਇਕ ਪਾਸੇ ਉਸ ਮਹਾਨ ਯੋਧੇ ਦੀ ਯਾਦ ਵਿਚ ਸਾਲਾਨਾ ਸ਼ਹੀਦੀ ਸਮਾਗਮ ਹੁੰਦੇ ਹਨ, ਦੂਜੇ ਪਾਸੇ ਸਾਡੀ ਨੌਜਵਾਨ ਪੀੜ੍ਹੀ ਨੂੰ  ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਬਚਾਉਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ (ਰਜਿ:) ਵਲੋਂ ਸ਼ਾਨਦਾਰ ਖੇਡ ਮੇਲਾ ਕਰਾਇਆ ਜਾਂਦਾ ਹੈ, ਜਿਸ ਦੀ ਬੋਲਾਂ ਜਾਂ ਅੱਖਰਾਂ ਰਾਹੀ ਭੂਮਿਕਾ ਬੰਨ੍ਹਣੀ ਬੜੀ ਔਖੀ ਜਾਪਦੀ ਹੈ | ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿਚ ਪਿਛਲੇ 78 ਸਾਲਾਂ ਤੋਂ ਕਰਾਇਆ ਜਾਂਦਾ ਗੋਲਡ ਕੱਪ ਟੂਰਨਾਮੈਂਟ ਆਪਣੇ 79ਵੇਂ ਵਰ੍ਹੇ 'ਚ ਦਾਖ਼ਲ ਹੋ ਚੁੱਕਾ ਹੈ, ਜਿਹੜਾ ਕਿ ਹਰ ਸਾਲ ਇਕ ਵਿਲੱਖਣ ਛਾਪ ਛੱਡਦਿਆਂ ਲਗਾਤਾਰ ਅਗਾਂਹ ਵਧਦਾ ਜਾ ਰਿਹਾ ਹੈ | ਇਨ੍ਹਾਂ ਖੇਡਾਂ ਦੀ ਬਦੌਲਤ ਭਾਵੇਂ ਕਿ ਸਮੁੱਚੀ ਕਲੱਬ ਵਲੋਂ ਖਿਡਾਰੀਆਂ ਨੂੰ  ਦਿੱਤੇ ਜਾਂਦੇ ਇਨਸਾਫ਼ ਬਦਲੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਾਥ ਦੇ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਆਲੀਸ਼ਾਨ ਖੇਡ ਸਟੇਡੀਅਮ ਜਿੰਮ ਬਣਾਇਆ, ਜਿਸ ਦਾ ਮੁੱਖ ਸਿਹਰਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ  ਜਾਂਦਾ ਹੈ | ਇਸ ਖੇਡ ਮੇਲੇ ਨੂੰ  ਸਫ਼ਲ ਬਣਾਉਣ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ਼ ਮੈਡੀਕਲ ਇੰਸਟੀਚਿਊਟ ਅਤੇ ਹਸਪਤਾਲ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ, ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਸਹਿਯੋਗ ਹੈ | 16 ਨਵੰਬਰ, 2026 ਨੂੰ  ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹੀਦੀ ਦਿਵਸ ਨੂੰ  ਸਮਰਪਿਤ ਇਸ ਵਾਰ ਦੇ 'ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ 79ਵੇਂ ਤਿੰਨ ਸਾਲਾ ਰਨਿੰਗ ਗੋਲਡ ਕੱਪ ਟੂਰਨਾਮੈਂਟ' ਦੀ ਸਮਾਪਤੀ 16 ਨਵੰਬਰ, 2026 ਨੂੰ  ਸ਼ਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਪਿੰਡ ਸਰਾਭਾ (ਲੁਧਿਆਣਾ) ਵਿਖੇ ਹੋਵੇਗੀ | ਕਲੱਬ ਦੇ ਪ੍ਰਬੰਧਕਾਂ ਅਨੁਸਾਰ 12, 13, 14, 15 ਤੇ 16 ਨਵੰਬਰ ਨੂੰ  ਫੁੱਟਬਾਲ ਆਲ ਓਪਨ, ਹਾਕੀ ਆਲ ਓਪਨ, ਕਬੱਡੀ 45, 65 ਕਿੱਲੋ ਇਕ ਪਿੰਡ (ਦੋ ਖਿਡਾਰੀ ਬਾਹਰੋਂ), ਕਬੱਡੀ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰੋਂ) ਦੇ ਰੌਚਕ ਮੁਕਾਬਲੇ ਹੋਣਗੇ | ਫੁੱਟਬਾਲ ਆਲ ਓਪਨ ਦੀ ਜੇਤੂ ਟੀਮ ਨੂੰ  3 ਲੱਖ 11 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦਕਿ ਉਪ ਜੇਤੂ ਨੂੰ  2 ਲੱਖ 11 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ | ਹਾਕੀ ਆਲ ਓਪਨ ਦੀ ਟੀਮ ਨੂੰ  ਪਹਿਲਾ ਇਨਾਮ 1 ਲੱਖ 51 ਹਜ਼ਾਰ, ਦੂਜਾ 1 ਲੱਖ 1 ਹਜ਼ਾਰ, ਕਬੱਡੀ ਇਕ ਪਿੰਡ ਓਪਨ ਦੀ ਟੀਮ ਨੂੰ  ਪਹਿਲਾ ਇਨਾਮ 1 ਲੱਖ 51 ਹਜ਼ਾਰ ਤੇ ਦੂਜਾ 1 ਲੱਖ 1 ਹਜ਼ਾਰ ਰੁਪਏ ਦਾ ਦਿੱਤਾ ਜਾਵੇਗਾ | 45 ਕਿੱਲੋ 'ਚ ਕਬੱਡੀ ਦੀ ਜੇਤੂ ਟੀਮ ਨੂੰ  12 ਹਜ਼ਾਰ ਤੇ ਉਪ ਜੇਤੂ ਨੂੰ  10 ਹਜ਼ਾਰ ਰੁਪਏ ਅਤੇ 65 ਕਿੱਲੋ 'ਚ ਕਬੱਡੀ ਦੀ ਜੇਤੂ ਟੀਮ ਨੂੰ  25 ਹਜ਼ਾਰ ਤੇ ਉਪ ਜੇਤੂ ਨੂੰ  20 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਫੁੱਟਬਾਲ ਇਕ ਪਿੰਡ ਓਪਨ 'ਚ ਜੇਤੂ ਟੀਮ ਨੂੰ  61 ਹਜ਼ਾਰ ਤੇ ਉਪ ਜੇਤੂ ਨੂੰ  51 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ | ਕਬੱਡੀ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰੋਂ) ਦੀ ਤਿੰਨ ਸਾਲ ਲਗਾਤਾਰ ਜਿੱਤਣ ਵਾਲੀ ਟੀਮ ਨੂੰ  10 ਲੱਖ ਰੁਪਏ ਦੇ ਗੋਲਡ ਕੱਪ ਬਲਦੇਵ ਸਿੰਘ ਯੂ.ਐਸ.ਏ ਤੇ ਸਵ. ਹਰਦੇਵ ਸਿੰਘ ਯੂ.ਐਸ.ਏ. ਦੇ ਪਰਿਵਾਰਾਂ ਵਲੋਂ ਦਿੱਤੇ ਜਾਣਗੇ | ਫੁੱਟਬਾਲ ਆਲ ਓਪਨ ਵਿਚ ਜਿਹੜੀ ਟੀਮ ਲਗਾਤਾਰ ਤਿੰਨ ਸਾਲ ਜਿੱਤੇਗੀ, ਉਸ ਟੀਮ ਨੂੰ  ਪੰਜ ਲੱਖ ਰੁਪਏ ਦੇ ਗੋਲਡ ਕੱਪ ਵਜੋਂ ਵਿਸ਼ੇਸ਼ ਇਨਾਮ ਖੁਸ਼ੀਆ ਸਿੰਘ ਤੇ ਨਿਰਮੈਲ ਸਿੰਘ ਹਵੇਲੀ ਵਾਲਿਆਂ ਦੇ ਪਰਿਵਾਰ ਵਲੋਂ ਦਿੱਤੇ ਜਾਣਗੇ | ਹਾਕੀ, ਫੁੱਟਬਾਲ ਤੇ ਕਬੱਡੀ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰੋਂ) ਦੇ 2-2 ਸਰਬੋਤਮ ਖਿਡਾਰੀਆਂ ਨੂੰ  51-51 ਹਜ਼ਾਰ ਰੁਪਏ ਦੇ ਵਿਸ਼ੇਸ਼ ਇਨਾਮ ਰੱਖੇ ਗਏ ਹਨ | ਖ਼ਾਸ ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਦਾ ਉਦਘਾਟਨ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਰਨਗੇ | ਕਲੱਬ ਵਲੋਂ ਦੂਰ-ਦੁਰਾਡਿਓਾ ਆਉਣ ਵਾਲੇ ਖਿਡਾਰੀਆਂ ਲਈ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ |

 

-ਪ੍ਰਤੀਨਿਧ, ਜੋਧਾਂ (ਲੁਧਿਆਣਾ) |
ਮੋਬਾਈਲ : 94177-30000

Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਪੰਜਾਬ ਦੀ ਹਾਕੀ ਵਿਰਾਸਤ ਕਿਵੇਂ ਬਚੇਗੀ? ਅਗਲੀ ਖ਼ਬਰ ਮਨੀਸ਼ਾ ਦਾ ਭਾਰਤ ਦੀ ਪਹਿਲੀ ਮਹਿਲਾ ਕੁਸ਼ਤੀ ਚੈਂਪੀਅਨ ਬਣਨ ਦਾ ਸਫ਼ਰ
Ad Position 24