08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਨੀਸ਼ਾ ਦਾ ਭਾਰਤ ਦੀ ਪਹਿਲੀ ਮਹਿਲਾ ਕੁਸ਼ਤੀ ਚੈਂਪੀਅਨ ਬਣਨ ਦਾ ਸਫ਼ਰ

ਮਨੀਸ਼ਾ ਦਾ ਭਾਰਤ ਦੀ ਪਹਿਲੀ ਮਹਿਲਾ ਕੁਸ਼ਤੀ ਚੈਂਪੀਅਨ ਬਣਨ ਦਾ ਸਫ਼ਰ

Ad Position 21
No active advertisement
ਅਜੀਤ ਡੈਸਕ 10-11-2026

ਜਿਵੇਂ ਹੀ ਮਨੀਸ਼ਾ ਭਾਨਵਾਲਾ ਨੇ ਜੇਤੂ ਦਾਅ ਮਾਰਿਆ, ਘੜੀ ਛੇ ਮਿੰਟ 'ਤੇ ਰੁਕ ਗਈ ਅਤੇ ਸਕੋਰਬੋਰਡ ਉਸ ਦੇ ਹੱਕ 'ਚ 8-6 ਅੰਕ ਦਿਖਾਉਣ ਲੱਗਾ ਤਾਂ ਉਸ ਦੀਆਂ ਅੱਖਾਂ 'ਚ ਖ਼ੁਸ਼ੀ ਦੇ ਹੰਝੂ ਆ ਗਏ | ਭਾਰਤ ਦੀ ਅੱਜ ਤੱਕ ਦੀ ਪਹਿਲੀ ਮਹਿਲਾ ਵਿਸ਼ਵ ਕੁਸ਼ਤੀ ਚੈਂਪੀਅਨ ਨੇ ਆਪਣੇ ਸਵਰਗੀ ਪਿਤਾ ਸੁਰੇਸ਼ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਸੀ | ਅਸਤਾਨਾ 'ਚ ਸੋਨ ਤਗਮੇ ਲਈ ਦਿਲ ਦੀਆਂ ਧੜਕਣਾਂ ਰੋਕ ਦੇਣ ਵਾਲੇ ਸਖ਼ਤ ਮੁਕਾਬਲੇ 'ਚ ਮਨੀਸ਼ਾ 59 ਕਿਲੋਗ੍ਰਾਮ ਫਾਈਨਲ 'ਚ ਅਮਰੀਕਾ ਦੀ ਪੈਨ-ਅਮਰੀਕਨ ਚੈਂਪੀਅਨ ਅਬੀਗੈਲ ਨੈਟੇ ਤੋਂ 0-6 ਨਾਲ ਪਿੱਛੇ ਸੀ | ਸ਼ੁਰੂਆਤੀ ਘਾਟੇ ਦੇ ਬਾਵਜੂਦ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ 29 ਸਾਲਾ ਪਹਿਲਵਾਨ ਨੇ ਹਾਰ ਨਾ ਮੰਨੀ |  ਭਾਰਤ ਪਿਛਲੇ 16 ਸਾਲਾਂ ਤੋਂ ਸੀਨੀਅਰ ਵਿਸ਼ਵ ਚੈਂਪੀਅਨ ਦੀ ਉਡੀਕ ਕਰ ਰਿਹਾ ਸੀ ਤੇ ਮਨੀਸ਼ਾ ਨੇ ਉਹ ਇੰਤਜ਼ਾਰ ਖਤਮ ਕਰ ਦਿੱਤਾ ਹੈ | 

ਜਿੱਤ ਤੋਂ ਬਾਅਦ ਮਨੀਸ਼ਾ ਨੇ ਕਿਹਾ ਕਿ ਇਹ ਜਿੱਤ ਮੇਰੇ ਪਿਤਾ ਲਈ ਹੈ |  ਮਹਿਲਾ ਕੁਸ਼ਤੀ ਦੇ ਮੁੱਖ ਕੋਚ ਵਰਿੰਦਰ ਦਹੀਆ ਤੇ ਸਹਾਇਤਾ ਸਟਾਫ਼ ਨੇ ਮਨੀਸ਼ਾ ਨੂੰ  ਤਿਰੰਗਾ ਦਿੱਤਾ, ਉਸ ਨੂੰ  ਗਲੇ ਨਾਲ ਲਾਇਆ ਅਤੇ ਮੈਟ ਦੇ ਚਾਰੇ ਪਾਸੇ ਜੇਤੂ ਚੱਕਰ ਲਾਉਣ 'ਚ ਉਸ ਦਾ ਸਾਥ ਦਿੱਤਾ | ਫਿਰ ਮੈਟ 'ਤੇ ਗੋਡੇ ਲਾ ਕੇ ਮਨੀਸ਼ਾ ਰੋਣ ਲੱਗ ਪਈ ਤੇ ਇਨ੍ਹਾਂ ਖੁਸ਼ੀ ਦੇ ਹੰਝੂਆਂ 'ਚ ਸਾਲਾਂ ਦੀ ਕੁਰਬਾਨੀ, ਦੁੱਖ, ਦਿਲ ਟੁੱਟਣਾ ਅਤੇ ਦੱਬੇ ਹੋਏ ਜਜ਼ਬਾਤ ਸਭ ਉੱਭਰ ਆਏ | ਜਦੋਂ ਉਹ ਉੱਠੀ ਤਾਂ ਉਸ ਨੇ ਕੋਚਾਂ ਤੋਂ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੀ ਟੀ-ਸ਼ਰਟ ਮੰਗੀ, ਜਿਸ 'ਤੇ ਉਸ ਦੇ ਪਿਤਾ ਦੀਆਂ ਦੋ ਤਸਵੀਰਾਂ ਸਨ | ਮਨੀਸ਼ਾ ਦੇ ਪਿਤਾ ਨੇ ਹੀ ਉਸ ਨੂੰ  ਕੁਸ਼ਤੀ 'ਚ ਹਿੱਸਾ ਲੈਣ ਲਈ ਪੇ੍ਰਰਿਤ ਤੇ ਉਤਸ਼ਾਹਿਤ ਕੀਤਾ ਸੀ, 14 ਸਾਲ ਪਹਿਲਾਂ ਜਦੋਂ ਉਹ 15 ਸਾਲਾਂ ਦੀ ਸੀ | ਪਰ ਜਦੋਂ 2022 'ਚ ਉਹ ਆਪਣੇ ਪਿੰਡ ਸਿਵਾਹਾ 'ਚ ਘਰੋਂ ਮੰਗੋਲੀਆ ਵਿਖੇ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪਜ਼ ਵਿਚ ਹਿੱਸਾ ਲੈਣ ਲਈ ਨਿਕਲੀ ਤਾਂ ਕੁਝ ਘੰਟੇ ਬਾਅਦ ਹੀ ਉਸ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ | ਇਸ ਹਾਦਸੇ ਕਾਰਨ ਮਨੀਸ਼ਾ ਟੁੱਟ ਗਈ | ਇਹ ਸੋਨ ਤਗਮਾ ਅਜਿਹੀ ਸ਼ਾਨਦਾਰ ਵਾਪਸੀ ਤੋਂ ਹਾਸਲ ਹੋਇਆ ਹੈ, ਜਿਸ ਨੂੰ  ਦਹਾਕਿਆਂ ਤੱਕ ਯਾਦ ਰੱਖਿਆ ਜਾਵੇਗਾ | ਅੰਤਰਾਲ ਤੱਕ ਮੈਚ ਮਨੀਸ਼ਾ ਹੱਥੋਂ ਖਿਸਕਦਾ ਜਾ ਰਿਹਾ ਸੀ ਕਿਉਂਕਿ ਨੈਟੇ ਨੇ 6-0 ਦੀ ਲੀਡ ਬਣਾਈ ਹੋਈ ਸੀ | ਟੇਕਡਾਊਡ, ਸਫ਼ਲ ਚੁਣੌਤੀ ਤੇ ਗਟ ਵਰੈਂਚ (ਪਸਲੀਆਂ ਦੇ ਚਾਰੇ ਪਾਸੇ ਬਾਹਾਂ ਨੂੰ  ਕੱਸ ਲੈਣਾ) ਦੀ ਬਦੌਲਤ ਮਨੀਸ਼ ਨੇ 6-6 ਨਾਲ ਅੰਕ ਬਰਾਬਰ ਕਰ ਲਏ | ਜਦੋਂ ਸਿਰਫ਼ 27 ਸੈਕਿੰਡ ਰਹਿ ਗਏ ਤਾਂ ਮਨੀਸ਼ਾ ਨੇ 2 ਅੰਕਾਂ ਦਾ ਇਕ ਜ਼ਬਰਦਸਤ ਦਾਅ ਲਾਇਆ ਤੇ 8-6 ਨਾਲ ਇਤਿਹਾਸ ਰਚ ਦਿੱਤਾ | ਫ੍ਰੀਸਟਾਈਲ ਪਹਿਲਵਾਨ ਮਨੀਸ਼ਾ ਦਾ ਜਨਮ 10 ਫਰਵਰੀ 1997 ਨੂੰ  ਹੋਇਆ ਤੇ ਉਸ ਨੇ 2025 ਦੀ ਏਸ਼ਿਆਈ ਚੈਂਪੀਅਨਸ਼ਿਪ ਤੇ 2016 ਦੀਆਂ ਦੱਖਣੀ ਏਸ਼ਿਆਈ ਖੇਡਾਂ 'ਚ ਵੀ ਸੋਨ ਤਗਮੇ ਜਿੱਤੇ ਹਨ |                   

-ਇਮੇਜ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ ਟੂਰਨਾਮੈਂਟ ਦੀ ਗੱਲ ਕਰਦਿਆਂ... ਅਗਲੀ ਖ਼ਬਰ ਮਟਰਾਂ ਦੀਆਂ ਕਿਸਮਾਂ ਤੇ ਬਿਜਾਈ ਦੇ ਨੁਕਤੇ
Ad Position 24