ਬਿਜਲੀ ਬੰਦ ਰਹੇਗੀ
ਟੱਲੇਵਾਲ, 29 ਨਵੰਬਰ (ਸੋਨੀ ਚੀਮਾ)-220 ਕੇ. ਵੀ.
ਟੱਲੇਵਾਲ, 29 ਨਵੰਬਰ (ਸੋਨੀ ਚੀਮਾ)-220 ਕੇ.ਵੀ. ਗਰਿੱਡ ਹਿੰਮਤਪੁਰਾ ਵਿਖੇ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਦੀਵਾਨਾ ਗਰਿੱਡ ਤੋਂ ਦੋ ਦਿਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਐੱਸ.ਡੀ.ਓ. ਸਬ ਡਵੀਜ਼ਨ ਲੱਖਾ ਨੇ ਜਾਣਕਾਰੀ ਦਿੰਦਿਆਂ ਕਿ ਅੱਜ 30 ਨਵੰਬਰ ਨੂੰ 220 ਕੇ.ਵੀ. ਗਰਿੱਡ ਹਿੰਮਤਪੁਰਾ ਵਿਖੇ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਜਿੱਥੇ ਦੀਵਾਨਾ ਗਰਿੱਡ ਅਧੀਨ ਆਉਂਦੇ ਪਿੰਡ ਛੀਨੀਵਾਲ ਖੁਰਦ, ਨਰੈਣਗੜ੍ਹ ਸੋਹੀਆਂ, ਦੀਵਾਨਾ ਅਤੇ ਗਹਿਲ ਵਿਖੇ ਬਿਜਲੀ ਸਪਲਾਈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬੰਦ ਰਹੇਗੀ, ਉੱਥੇ 1 ਦਸੰਬਰ ਨੂੰ ਦੀਵਾਨਾ ਗਰਿੱਡ ਵਿਖੇ ਵੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਉਕਤ ਪਿੰਡਾਂ ਦੀ ਬਿਜਲੀ ਸਪਲਾਈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਬੰਦ ਰਹੇਗੀ।