ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ੋਭਾ ਯਾਤਰਾ 1 ਦਸੰਬਰ ਨੂੰ ਪੁੱਜੇਗੀ ਬਰਨਾਲਾ
ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਲੋਂ ਦਰਸਾਏ ਬਰਾਬਰੀ, ਦਇਆ ਅਤੇ ਸਮਾਜਿਕ ਨਿਆਂ ਦੇ ਸਦੀਵੀ ਫ਼ਲਸਫ਼ੇ ਨੂੰ ਇਤਿਹਾਸਕ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਸਰਕਾਰ ਵਲੋਂ ਮਿਤੀ 1 ਤੋਂ 3 ਦਸੰਬਰ ਤੱਕ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ (ਰੂਟ 3) ਸਜਾਈ ਜਾਵੇਗੀ। ਬਠਿੰਡਾ ਤੋਂ ਆਉਣ ਵਾਲੀ ਇਹ ਯਾਤਰਾ ਉਸੇ ਦਿਨ ਪਹਿਲੀ ਦਸੰਬਰ ਨੂੰ ਜ਼ਿਲ੍ਹਾ ਬਰਨਾਲਾ ਵਿਚੋਂ ਗੁਜ਼ਰੇਗੀ।
ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਲੋਂ ਦਰਸਾਏ ਬਰਾਬਰੀ, ਦਇਆ ਅਤੇ ਸਮਾਜਿਕ ਨਿਆਂ ਦੇ ਸਦੀਵੀ ਫ਼ਲਸਫ਼ੇ ਨੂੰ ਇਤਿਹਾਸਕ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਸਰਕਾਰ ਵਲੋਂ ਮਿਤੀ 1 ਤੋਂ 3 ਦਸੰਬਰ ਤੱਕ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ (ਰੂਟ 3) ਸਜਾਈ ਜਾਵੇਗੀ। ਬਠਿੰਡਾ ਤੋਂ ਆਉਣ ਵਾਲੀ ਇਹ ਯਾਤਰਾ ਉਸੇ ਦਿਨ ਪਹਿਲੀ ਦਸੰਬਰ ਨੂੰ ਜ਼ਿਲ੍ਹਾ ਬਰਨਾਲਾ ਵਿਚੋਂ ਗੁਜ਼ਰੇਗੀ। ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਦੱਸਿਆ ਕਿ ਪਵਿੱਤਰ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਦੀ ਅਧਿਆਤਮਕ ਅਗਵਾਈ ਸੰਤ ਨਿਰਮਲ ਦਾਸ ਜੀ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲੀ ਦਸੰਬਰ ਨੂੰ ਦੁਪਹਿਰ ਕਰੀਬ 12 ਵਜੇ ਇਹ ਪਵਿੱਤਰ ਸ਼ੋਭਾ ਯਾਤਰਾ ਜ਼ਿਲ੍ਹਾ ਬਰਨਾਲਾ ਵਿਚ ਦਾਖ਼ਲ ਹੋਵੇਗੀ। ਜ਼ਿਲ੍ਹੇ ਵਿਚ ਸ਼ੋਭਾ ਯਾਤਰਾ ਦਾ ਪਹਿਲਾ ਪੜਾਅ ਜੈਨ ਐਕਸ ਸਿਟੀ ਕਾਲੋਨੀ ਨੇੜੇ ਥਾਣਾ ਤਪਾ ਹੋਵੇਗਾ। ਦੂਜਾ ਪੜਾਅ ਹੰਡਿਆਇਆ ਚੌਕ, ਤੀਜਾ ਪੜਾਅ ਕਚਹਿਰੀ ਚੌਕ ਬਰਨਾਲਾ, ਚੌਥਾ ਪੜਾਅ ਸ੍ਰੀ ਗੁਰੂ ਰਵਿਦਾਸ ਜੀ ਚੌਕ (ਆਈ.ਟੀ.ਆਈ. ਚੌਕ) ਬਰਨਾਲਾ ਅਤੇ ਪੰਜਵਾਂ ਪੜਾਅ ਸੇਖਾ ਚੌਕ ਬਰਨਾਲਾ ਹੋਵੇਗਾ। ਅੱਗੇ ਇਹ ਪਵਿੱਤਰ ਸ਼ੋਭਾ ਯਾਤਰਾ ਜ਼ਿਲ੍ਹਾ ਸੰਗਰੂਰ ਵਿਚ ਦਾਖ਼ਲ ਹੋਵੇਗੀ। ਵੱਖ-ਵੱਖ ਪੜਾਵਾਂ ’ਤੇ ਸੰਗਤ ਲਈ ਲੰਗਰ ਦੇ ਪ੍ਰਬੰਧ ਵੀ ਕੀਤੇ ਜਾਣਗੇ। ਉਨ੍ਹਾਂ ਜ਼ਿਲ੍ਹੇ ਦੀ ਸਮੂਹ ਸੰਗਤ ਨੂੰ 1 ਦਸੰਬਰ ਨੂੰ ਜ਼ਿਲ੍ਹੇ ਵਿਚ ਨੇੜਲੇ ਪੜਾਵਾਂ ’ਤੇ ਪੁੱਜਣ ਦਾ ਸੱਦਾ ਦਿੱਤਾ।