ਪਿੰਡ ਭਗਤਪੁਰਾ ਵਿਖੇ ਖ਼ਾਲੀ ਰਜਵਾਹੇ ਵਿਚ ਕਾਰ ਡਿੱਗੀ, ਮਾਂ-ਪੁੱਤ ਜ਼ਖ਼ਮੀ
ਸ਼ਹਿਣਾ, 22 ਨਵੰਬਰ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਵਿਖੇ ਇਕ ਆਲਟੋ ਕਾਰ ਸੁੱਕੇ ਰਜਵਾਹੇ ਵਿਚ ਡਿੱਗਣ ਕਾਰਨ ਮਾਂ-ਪੁੱਤ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਾਬਕਾ ਸਰਪੰਚ ਚਮਕੌਰ ਸਿੰਘ ਮਾਨ ਨੇ ਹਸਪਤਾਲ ਪਹੁੰਚਾਇਆ।
ਸ਼ਹਿਣਾ, 22 ਨਵੰਬਰ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਵਿਖੇ ਇਕ ਆਲਟੋ ਕਾਰ ਸੁੱਕੇ ਰਜਵਾਹੇ ਵਿਚ ਡਿੱਗਣ ਕਾਰਨ ਮਾਂ-ਪੁੱਤ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਾਬਕਾ ਸਰਪੰਚ ਚਮਕੌਰ ਸਿੰਘ ਮਾਨ ਨੇ ਹਸਪਤਾਲ ਪਹੁੰਚਾਇਆ। ਸਰਪੰਚ ਚਮਕੌਰ ਸਿੰਘ ਨੇ ਦੱਸਿਆ ਕਿ ਪਿੰਡ ਭੋਤਨਾ ਦੇ ਇੰਦਰਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਆਪਣੀ ਮਾਂ ਕਰਮਜੀਤ ਕੌਰ ਨਾਲ ਮੱਝ ਮੁੱਲ ਲੈਣ ਲਈ ਦੇਖਣ ਆਇਆ ਸੀ ਕਿ ਰਜਵਾਹੇ ਦੇ ਘੋਨੇ ਪੁੱਲ ਤੋਂ ਪੀ.ਬੀ 10 ਸੀ.ਏ 3738 ਰਜਵਾਹੇ ਵਿਚ ਪਲਟ ਗਈ। ਸਰਪੰਚ ਨੇ ਦੱਸਿਆ ਕਿ ਸਾਹਮਣੇ ਘਰ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਘੋਨੇ ਪੁਲ ਦਾ ਕਾਰਨ ਅਤੇ ਮੌੜ ਹੋਣ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਹਨ।