ਸ੍ਰੀ ਛਿੰਨਮਸਤਿਕਾ ਧਾਮ ਵਿਖੇ 22ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
ਬਰਨਾਲਾ, 22 ਨਵੰਬਰ (ਨਰਿੰਦਰ ਅਰੋੜਾ)-ਸਥਾਨਕ ਰਾਮਗੜ੍ਹੀਆ ਰੋਡ ਵਿਖੇ ਸਥਿਤ ਸ੍ਰੀ ਛਿਨਮਸਤਿਕਾ ਧਾਮ ’ਚ 22ਵਾਂ ਵਿਸ਼ਾਲ ਭਗਵਤੀ ਜਾਗਰਨ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਐਡਵੋਕੇਟ ਗੌਰਵ ਗਰਗ ਨੇ ਦੱਸਿਆ ਕਿ ਹਰ ਸਾਲ ਇਸ ਸਾਲ ਵੀ ਮਾਤਾ ਚਿੰਤਪੁਰਨੀ ਦੇ ਆਸ਼ੀਰਵਾਦ ਅਤੇ ਮੰਦਰ ਦੇ ਸੰਸਥਾਪਕ ਮਾਤਾ ਸੁਸ਼ਮਾ ਦੇਵਾ ਜੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ।
ਬਰਨਾਲਾ, 22 ਨਵੰਬਰ (ਨਰਿੰਦਰ ਅਰੋੜਾ)-ਸਥਾਨਕ ਰਾਮਗੜ੍ਹੀਆ ਰੋਡ ਵਿਖੇ ਸਥਿਤ ਸ੍ਰੀ ਛਿਨਮਸਤਿਕਾ ਧਾਮ ’ਚ 22ਵਾਂ ਵਿਸ਼ਾਲ ਭਗਵਤੀ ਜਾਗਰਨ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਐਡਵੋਕੇਟ ਗੌਰਵ ਗਰਗ ਨੇ ਦੱਸਿਆ ਕਿ ਹਰ ਸਾਲ ਇਸ ਸਾਲ ਵੀ ਮਾਤਾ ਚਿੰਤਪੁਰਨੀ ਦੇ ਆਸ਼ੀਰਵਾਦ ਅਤੇ ਮੰਦਰ ਦੇ ਸੰਸਥਾਪਕ ਮਾਤਾ ਸੁਸ਼ਮਾ ਦੇਵਾ ਜੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਜੋਤੀ ਪ੍ਰਚੰਡ ਮਾਤਾ ਸੁਸ਼ਮਾ ਦੇਵਾ ਜੀ ਵਲੋਂ ਜੈ ਮਾਤਾ ਦੇ ਜੈਕਾਰਿਆਂ ਨਾਲ ਕੀਤੀ ਗਈ। ਕੰਜਕਾਂ ਦਾ ਪੂਜਨ ਕੀਤਾ ਗਿਆ। ਗੁਣਗਾਨ ਅਰਪਿਤ ਲਾਡਲਾ ਵਲੋਂ ਆਪਣਾ ਮਿੱਠੀ ਆਵਾਜ਼ ਦੇ ਵਿਚ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਪ੍ਰਧਾਨ ਸੰਜੀਵ ਸੌਰੀ, ਰਾਜਿੰਦਰ ਗਾਰਗੀ, ਵਰਿੰਦਰ ਵਰਮਾ, ਸ਼ਸ਼ੀ ਚੋਪੜਾ, ਗੁਰਦਰਸ਼ਨ ਬਰਾੜ, ਡਾ: ਨਰੇਸ਼, ਡਾ: ਤਿਰਲੋਕੀ, ਸੁਨੀਲ ਜੈਨ ਆਦਿ ਵਲੋਂ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਗਿਆ।