11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੈਦਲ ਜਾ ਰਹੇ ਨੌਜਵਾਨ ’ਤੇ 15-20 ਨੌਜਵਾਨਾਂ ਨੇ ਕੀਤਾ ਹਥਿਆਰਾਂ ਨਾਲ ਹਮਲਾ

ਬਰਨਾਲਾ, 11 ਨਵੰਬਰ (ਰਾਜ ਪਨੇਸਰ)- ਸਥਾਨਕ ਕਚਹਿਰੀ ਚੌਕ ਨਜ਼ਦੀਕ ਪੈਦਲ ਜਾ ਰਹੇ ਨੌਜਵਾਨ ’ਤੇ 15-20 ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਮੁੱਦਈ ਕ੍ਰਿਸ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਪੱਤੀ ਰੋਡ ਬਰਨਾਲਾ ਨੇ ਦੱਸਿਆ ਕਿ ਉਹ ਪੱਤੀ ਰੋਡ ’ਤੇ ਇਕ ਸੈਲੂਨ ਚਲਾਉਂਦਾ ਹੈ।

Ad Position 21
No active advertisement
ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਕ੍ਰਿਸ ਕੁਮਾਰ। ਅਜੀਤ ਤਸਵੀਰ 12-11-2026
ਬਰਨਾਲਾ, 11 ਨਵੰਬਰ (ਰਾਜ ਪਨੇਸਰ)- ਸਥਾਨਕ ਕਚਹਿਰੀ ਚੌਕ ਨਜ਼ਦੀਕ ਪੈਦਲ ਜਾ ਰਹੇ ਨੌਜਵਾਨ ’ਤੇ 15-20 ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਮੁੱਦਈ ਕ੍ਰਿਸ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਪੱਤੀ ਰੋਡ ਬਰਨਾਲਾ ਨੇ ਦੱਸਿਆ ਕਿ ਉਹ ਪੱਤੀ ਰੋਡ ’ਤੇ ਇਕ ਸੈਲੂਨ ਚਲਾਉਂਦਾ ਹੈ। ਅੱਜ ਆਪਣੇ ਕੰਮਕਾਰ ਲਈ ਕਚਹਿਰੀ ਵੱਲ ਆਇਆ ਹੋਇਆ ਸੀ ਤਾਂ ਜਦੋਂ ਉਹ ਵਾਪਸ ਜਾ ਰਿਹਾ ਸੀ ਤਾਂ 15-20 ਨੌਜਵਾਨ ਕਈ ਮੋਟਰਸਾਈਕਲਾਂ ’ਤੇ ਆਏ ਜਿਨ੍ਹਾਂ ਨੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਦੀ ਟੱਕਰ ਉਸ ਨੂੰ ਮਾਰੀ ਤੇ ਉਹ ਬੁਰੀ ਤਰ੍ਹਾਂ ਨਾਲ ਜ਼ਮੀਨ ’ਤੇ ਡਿਗ ਪਿਆ। ਜਿਸ ਕਾਰਨ ਉਸ ਦੇ ਚਿਹਰੇ ’ਤੇ ਬਹੁਤ ਸੱਟਾਂ ਲੱਗੀਆਂ। ਫਿਰ ਉਨ੍ਹਾਂ ਹਮਲਾਵਰਾਂ ਨੇ ਤੇਜ਼ ਤਰਾਰ ਹਥਿਆਰਾਂ ਨਾਲ ਉਸ ਦੇ ਸਿਰ, ਛਾਤੀ ਤੇ ਢਿੱਡ ’ਤੇ ਅਨੇਕਾਂ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦੋਂ ਨੂੰ ਮੈਂ ਰੌਲਾ ਪਾਉਂਦਾ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਮੈਨੂੰ ਜ਼ਖ਼ਮੀ ਹਲਾਤ ’ਚ ਲੋਕਾਂ ਨੇ ਸਿਵਲ ਹਸਪਤਾਲ ਬਰਨਾਲਾ ’ਚ ਦਾਖ਼ਲ ਕਰਵਾਇਆ। ਉੱਧਰ ਥਾਣਾ ਸਿਟੀ-2 ਦੇ ਐਸ.ਐਚ.ਓ. ਚਰਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਹੁਣੇ ਆਇਆ ਹੈ। ਮੁੱਦਈ ਦੇ ਬਿਆਨ ਲੈ ਕੇ ਕਾਨੂੰਨ ਅਨੁਸਾਰ ਹਮਲਾਵਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਤੀਜੇ ਦਿਨ ਵੀ ਨਹੀਂ ਹੋ ਸਕਿਆ ਮਨਜਿੰਦਰ ਸਿੰਘ ਦਾ ਸਸਕਾਰ, ਦੋਸ਼ੀ ਦੀ ਗ੍ਰਿਫ਼ਤਾਰੀ ’ਤੇ ਪਰਿਵਾਰ ਅੜਿਆ ਅਗਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸੰਬੰਧੀ ਪਹੁੰਚੀ ਪ੍ਰਸ਼ਾਸਨਿਕ ਟੀਮ ਦਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਘਿਰਾਓ
Ad Position 24