11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਦਿੜ੍ਹਬਾ ਸੀਟ ਕਾਂਗਰਸ, ਅਕਾਲੀ ਦਲ ਬਾਦਲ ਤੇ ਹੋਰਨਾਂ ਲਈ ਬਣ ਸਕਦੀ ਹੈ ਵੱਡੀ ਚੁਣੌਤੀ * ਹਰਪਾਲ ਸਿੰਘ ਚੀਮਾ ਦੋ ਵਾਰ ਜਿੱਤ ਚੁੱਕੇ ਹਨ ਚੋਣ * ਕਾਂਗਰਸ ਨੂੰ ਨਵੇਂ ਚਿਹਰੇ ਦੀ ਭਾਲ

ਜਸਵੀਰ ਸਿੰਘ ਔਜਲਾ ਦਿੜ੍ਹਬਾ ਮੰਡੀ, 11 ਨਵੰਬਰ- ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਭਾਵੇਂ ਅਜੇ ਸ਼ੁਰੂਆਤੀ ਪੜਾਅ ’ਚ ਹਨ, ਪਰ ਹਲਕਾ ਦਿੜ੍ਹਬਾ ਦੀ ਸੀਟ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋਣ ਲੱਗੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲਗਾਤਾਰ ਦੋ ਵਾਰ ਇਸ ਹਲਕੇ ਤੋਂ ਜਿੱਤ ਦਰਜ ਕਰ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 12-11-2026
ਜਸਵੀਰ ਸਿੰਘ ਔਜਲਾ
ਦਿੜ੍ਹਬਾ ਮੰਡੀ, 11 ਨਵੰਬਰ- ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਭਾਵੇਂ ਅਜੇ ਸ਼ੁਰੂਆਤੀ ਪੜਾਅ ’ਚ ਹਨ, ਪਰ ਹਲਕਾ ਦਿੜ੍ਹਬਾ ਦੀ ਸੀਟ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋਣ ਲੱਗੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲਗਾਤਾਰ ਦੋ ਵਾਰ ਇਸ ਹਲਕੇ ਤੋਂ ਜਿੱਤ ਦਰਜ ਕਰ ਚੁੱਕੇ ਹਨ। ਅਜਿਹੇ ’ਚ 2027 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਸਖ਼ਤ ਚੁਣੌਤੀ ਦੇਣਾ ਵਿਰੋਧੀ ਪਾਰਟੀਆਂ ਲਈ ਵੱਡਾ ਇਮਤਿਹਾਨ ਸਾਬਤ ਹੋ ਸਕਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਤ ਬਲਬੀਰ ਸਿੰਘ ਘੁੰਨਸ ਨੇ ਜਿੱਤ ਦਰਜ ਕੀਤੀ ਸੀ, ਜਦਕਿ 2017 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਨੇ ਪਹਿਲੀ ਵਾਰ ਇਸ ਸੀਟ ’ਤੇ ਜਿੱਤ ਹਾਸਿਲ ਕਰਕੇ ਸਿਆਸੀ ਸਮੀਕਰਨ ਬਦਲ ਦਿੱਤੇ ਸਨ। ਸਾਲ 2022 ਦੀਆਂ ਚੋਣਾਂ ’ਚ ਵੀ ਚੀਮਾ ਨੇ ਵੱਡੇ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਦਿਆਂ ਆਪਣੀ ਸਿਆਸੀ ਪਕੜ ਹੋਰ ਮਜ਼ਬੂਤ ਕੀਤੀ। ਲਗਾਤਾਰ ਦੋ ਜਿੱਤਾਂ ਕਾਰਨ ਹੁਣ ਉਨ੍ਹਾਂ ਦੀ ਤੀਜੀ ਚੋਣ ਨੂੰ ਲੈ ਕੇ ਵੀ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਕਾਂਗਰਸ ਲਈ ਦਿੜ੍ਹਬਾ ਦੀ ਸੀਟ ਜਿੱਤਣਾ ਇਸ ਵਾਰ ਆਸਾਨ ਨਹੀਂ ਦਿਖਾਈ ਦੇ ਰਿਹਾ। ਕਾਂਗਰਸ ਦੇ ਪ੍ਰਮੁੱਖ ਆਗੂ ਅਜੈਬ ਸਿੰਘ ਰਤੋਲਾਂ ਦੇ ਦਿਹਾਂਤ ਤੋਂ ਬਾਅਦ ਪਾਰਟੀ ਨੂੰ ਹਲਕੇ ਵਿੱਚ ਇੱਕ ਨਵੇਂ, ਮਜ਼ਬੂਤ ਅਤੇ ਲੋਕਾਂ ’ਚ ਪਕੜ ਰੱਖਣ ਵਾਲੇ ਚਿਹਰੇ ਦੀ ਭਾਲ ਕਰਨੀ ਪਵੇਗੀ। ਪਿਛਲੀਆਂ ਚੋਣਾਂ ’ਚ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਚੁੱਕੀ ਕਾਂਗਰਸ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਆਪਣਾ ਸਿਆਸੀ ਆਧਾਰ ਮੁੜ ਮਜ਼ਬੂਤ ਕਰਨਾ ਹੋਵੇਗੀ। ਇਹ ਦੇਖਣਾ ਦਿਲਚਸਪ ਰਹੇਗਾ ਕਿ ਪਾਰਟੀ ਕਿਸ ਆਗੂ ’ਤੇ ਭਰੋਸਾ ਜਤਾਉਂਦੀ ਹੈ, ਜੋ ਹਰਪਾਲ ਸਿੰਘ ਚੀਮਾ ਨੂੰ ਚੁਣੌਤੀ ਦੇ ਸਕੇ। ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੀ ਉਮੀਦਵਾਰ ਦੀ ਚੋਣ ਅਹਿਮ ਰਹੇਗੀ। ਪਾਰਟੀ ਵਲੋਂ ਗੁਲਜ਼ਾਰ ਸਿੰਘ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਸੰਭਾਵਨਾ ਸਿਆਸੀ ਚਰਚਾ ਦਾ ਵਿਸ਼ਾ ਬਣ ਸਕਦੀ ਹੈ। ਗੁਲਜ਼ਾਰ ਸਿੰਘ ਪਹਿਲਾਂ ਵੀ ਹਰਪਾਲ ਸਿੰਘ ਚੀਮਾ ਦੇ ਮੁਕਾਬਲੇ ਚੋਣ ਲੜ ਚੁੱਕੇ ਹਨ, ਪਰ 2022 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਵੱਡੇ ਵੋਟਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ਵਿੱਚ ਸਵਾਲ ਇਹ ਹੈ ਕਿ ਕੀ ਗੁਲਜ਼ਾਰ ਸਿੰਘ ਮੁੜ ਚੀਮਾ ਨੂੰ ਸਖ਼ਤ ਟੱਕਰ ਦੇ ਸਕਣਗੇ ਜਾਂ ਅਕਾਲੀ ਦਲ ਨੂੰ ਕਿਸੇ ਨਵੇਂ ਚਿਹਰੇ ਅਤੇ ਨਵੀਂ ਰਣਨੀਤੀ ਬਾਰੇ ਵਿਚਾਰ ਕਰਨਾ ਪਵੇਗਾ। ਇਸ ਤੋਂ ਇਲਾਵਾ ਦਿੜ੍ਹਬਾ ਦੀ ਚੋਣ ਵਿੱਚ ਪੰਥਕ ਧਿਰਾਂ ਦੀ ਸੰਭਾਵੀ ਏਕਤਾ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਅਕਾਲੀ ਦਲ (ਵਾਰਿਸ ਪੰਜਾਬ ਦੇ), ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਕਾਰ ਜੇਕਰ ਕੋਈ ਸਾਂਝਾ ਚੋਣ ਮੋਰਚਾ ਜਾਂ ਗਠਜੋੜ ਬਣਦਾ ਹੈ ਤਾਂ ਇਸ ਦਾ ਹਲਕੇ ਦੇ ਸਿਆਸੀ ਸਮੀਕਰਨਾਂ ’ਤੇ ਅਸਰ ਪੈ ਸਕਦਾ ਹੈ। ਇਨ੍ਹਾਂ ਧਿਰਾਂ ਦੀ ਸਾਂਝ ਨਾਲ ਪੰਥਕ ਵੋਟਾਂ ਦੀ ਵੰਡ ਰੋਕਣ ਅਤੇ ਕਿਸੇ ਸਾਂਝੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ। ਹਾਲਾਂਕਿ ਇਸ ਸਬੰਧੀ ਅਜੇ ਕੋਈ ਅੰਤਿਮ ਫ਼ੈਸਲਾ ਸਾਹਮਣੇ ਨਹੀਂ ਆਇਆ। ਭਾਜਪਾ ਦੀ ਭੂਮਿਕਾ ਵੀ ਆਉਣ ਵਾਲੀਆਂ ਚੋਣਾਂ ਵਿੱਚ ਮਹੱਤਵਪੂਰਨ ਰਹਿ ਸਕਦੀ ਹੈ। ਜੇਕਰ ਪਾਰਟੀ ਹਲਕੇ ਵਿੱਚ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰਦੀ ਹੈ ਤਾਂ ਇਸ ਦਾ ਹੋਰਨਾਂ ਪਾਰਟੀਆਂ ਦੇ ਵੋਟਾਂ ਦੇ ਸਮੀਕਰਨਾਂ ’ਤੇ ਅਸਰ ਪੈ ਸਕਦਾ ਹੈ। ਕੁੱਲ ਮਿਲਾ ਕੇ ਦਿੜ੍ਹਬਾ ਦੀ ਸੀਟ ’ਤੇ 2027 ਦੀ ਚੋਣ ਕਈ ਸਿਆਸੀ ਧਿਰਾਂ ਲਈ ਵੱਕਾਰ ਦਾ ਸਵਾਲ ਬਣ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਰਪਾਲ ਸਿੰਘ ਚੀਮਾ ਆਪਣੀ ਜਿੱਤ ਦੀ ਹੈਟ੍ਰਿਕ ਲਗਾਉਣ ਵਿੱਚ ਕਾਮਯਾਬ ਹੁੰਦੇ ਹਨ ਜਾਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਪੰਥਕ ਧਿਰਾਂ ਦੀ ਕੋਈ ਨਵੀਂ ਰਣਨੀਤੀ ਦਿੜ੍ਹਬਾ ਦੇ ਸਿਆਸੀ ਸਮੀਕਰਨ ਬਦਲਣ ਵਿੱਚ ਸਫ਼ਲ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਨੂੰ ਸਾਰਿਆਂ ਨੂੰ ਭਗਵਾਨ ਵਿਸ਼ਵਕਰਮਾ ਦੇ ਦੱਸੇ ਮਾਰਗ ’ਤੇ ਚੱਲਣਾ ਚਾਹੀਦਾ-ਸੰਤ ਭਗਵਾਨ ਦਾਸ ਅਗਲੀ ਖ਼ਬਰ ‘ਗੁਰਬਾਣੀ ਪਾਠ ਬੋਧ ਸਮਾਗਮ ਅੱਜ ਤੋਂ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਕਰਨਗੇ ਸ਼ਿਰਕਤ
Ad Position 24