28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਬਰਨਾਲਾ, 27 ਅਕਤੂਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਅੱਠਵੀਂ ਜਮਾਤ ਅਤੇ ਐਨ. ਸੀ.

Ad Position 21
No active advertisement
ਅਜੀਤ ਡੈਸਕ 28-10-2026
ਬਰਨਾਲਾ, 27 ਅਕਤੂਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਅੱਠਵੀਂ ਜਮਾਤ ਅਤੇ ਐਨ.ਸੀ.ਸੀ. ਕੈਡਟਾਂ ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਵਿੱਦਿਅਕ ਅਤੇ ਇਤਿਹਾਸਕ ਟੂਰ ਲਾਇਆ ਗਿਆ। ਟੂਰ ਦੌਰਾਨ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ । ਇੱਥੇ ਬੱਚਿਆਂ ਨੇ ਵਿਸ਼ਵ ਦੀ ਸਭ ਤੋਂ ਵੱਡੀ ਰਸੋਈ (ਲੰਗਰ ਸੇਵਾ) ਦੇ ਪ੍ਰਬੰਧਨ ਅਤੇ ਅਨੁਸ਼ਾਸਨ ਨੂੰ ਨੇੜਿਉਂ ਦੇਖਿਆ। ਵਿਦਿਆਰਥੀਆਂ ਨੂੰ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੇ ਪ੍ਰਸਿੱਧ ਸਥਾਨ ‘ਸਾਡਾ ਪਿੰਡ’ ਦਾ ਦੌਰਾ ਕਰਵਾਇਆ ਗਿਆ, ਜਿੱਥੇ ਬੱਚਿਆਂ ਨੇ ਪੁਰਾਤਨ ਪੰਜਾਬ ਦੇ ਰਹਿਣ-ਸਹਿਣ, ਕਲਾ ਅਤੇ ਸਭਿਆਚਾਰਕ ਵੰਨਗੀਆਂ ਦਾ ਭਰਪੂਰ ਅਨੰਦ ਮਾਣਿਆ। ਟੂਰ ਦੇ ਆਖ਼ਰੀ ਪੜਾਅ ਵਿਚ ਵਿਦਿਆਰਥੀ ਅਟਾਰੀ-ਵਾਹਗਾ ਬਾਰਡਰ ਪਹੁੰਚੇ। ਉੱਥੇ ਦੇਸ਼ ਦੇ ਜਵਾਨਾਂ ਦੇ ਹੌਸਲੇ, ਹੋਣ ਵਾਲੀ ‘ਬੀਟਿੰਗ ਰੀਟਰੀਟ’ ਦੀ ਰਸਮ ਵੀ ਦੇਖਣ ਗਏ। ਸਕੂਲ ਦੇ ਪ੍ਰਿੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਥਾਣਾ ਭਦੌੜ ਵਿਖੇ ਅਮਰੀਕ ਸਿੰਘ ਗਰੇਵਾਲ ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਡੀ.ਐਸ.ਪੀ. ਦੀ ਅਗਵਾਈ ’ਚ ਕੈਮਿਸਟਾਂ ਨਾਲ ਮੀਟਿੰਗ
Ad Position 24