27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਿੱਡ-ਡੇ-ਮੀਲ ਵਰਕਰ ਯੂਨੀਅਨ ਦਾ ਵਫਦ ਡਿਪਟੀ ਡੀ.ਓ. ਨੂੰ ਮਿਲ਼ਿਆ

ਸੁਨਾਮ ਊਧਮ ਸਿੰਘ ਵਾਲਾ, 27 ਅਕਤੂਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਮਿੱਡ-ਡੇ-ਮੀਲ ਵਰਕਰ ਯੂਨੀਅਨ (ਸੀਟੂ) ਦਾ ਇਕ ਵਫਦ ਜਥੇਬੰਦੀ ਦੀ ਸੂਬਾ ਸਕੱਤਰ ਜਸਮੇਲ ਕੌਰ ਬੀਰ ਕਲ੍ਹਾਂ ਦੀ ਅਗਵਾਈ ਵਿਚ ਜ਼ਿਲ੍ਹਾ ਡਿਪਟੀ ਡੀ. ਓ.

Ad Position 21
No active advertisement
ਅਜੀਤ ਡੈਸਕ 28-10-2026
ਸੁਨਾਮ ਊਧਮ ਸਿੰਘ ਵਾਲਾ, 27 ਅਕਤੂਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਮਿੱਡ-ਡੇ-ਮੀਲ ਵਰਕਰ ਯੂਨੀਅਨ (ਸੀਟੂ) ਦਾ ਇਕ ਵਫਦ ਜਥੇਬੰਦੀ ਦੀ ਸੂਬਾ ਸਕੱਤਰ ਜਸਮੇਲ ਕੌਰ ਬੀਰ ਕਲ੍ਹਾਂ ਦੀ ਅਗਵਾਈ ਵਿਚ ਜ਼ਿਲ੍ਹਾ ਡਿਪਟੀ ਡੀ.ਓ. ਰੁਪਿੰਦਰ ਕੌਰ ਨੂੰ ਮਿਲਿਆ । ਇਸ ਸਮੇਂ ਜਥੇਬੰਦੀ ਦੇ ਆਗੂਆਂ ਵਲੋਂ ਡਿਪਟੀ ਡੀ.ਓ. ਰੁਪਿੰਦਰ ਕੌਰ ਨੂੰ ਇਕ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ ਕਿ ਸੀਟੂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 3 ਨਵੰਬਰ ਨੂੰ ਧੂਰੀ ਵਿਖੇ ਸੂਬਾ ਪੱਧਰੀ ਰੋਸ ਰੋਲੀ ਕੀਤੀ ਜਾ ਰਹੀ ਹੈ। ਜਿਸ ਵਿਚ ਸੂਬਾ ਭਰ ਦੀਆਂ ਮੀਲ ਵਰਕਰਾਂ ਆਪਣੇ ਕੰਮ ਠੱਪ ਕਰਕੇ ਰੈਲੀ ਵਿਚ ਸ਼ਾਮਲ ਹੋਣਗੀਆਂ। ਜਸਮੇਲ ਕੌਰ ਨੇ ਕਿਹਾ ਕਿ ਮਿੱਡ-ਡੇ-ਮੀਲ ਵਰਕਰਾਂ ਵਿਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਸੱਤਾ ਵਿਚ ਆਉਣ ਸਮੇਂ ਕੀਤੇ ਗਏ ਆਪਣੇ ਚੋਣ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 3 ਨਵੰਬਰ ਦੀ ਧੂਰੀ ਰੈਲੀ ਤੋਂ ਬਾਅਦ ਇਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਸੀਟੂ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਦਸ ਹਜਾਰ ਤੋਂ ਵੱਧ ਕਾਰਕੁਨ ਇਸ ਰੈਲੀ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਭੱਠਾ ਮਜ਼ਦੂਰ ਆਗੂ ਮੱਖਣ ਜਖੇਪਲ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਰਾਸਤੀ ਮੇਲੇ ਨੇ ਪੇਂਡੂ ਸੱਭਿਆਚਾਰ ਅਤੇ ਅਮੀਰ ਵਿਰਸੇ ਦੀ ਬਿਖੇਰੀ ਅਲੌਕਿਕ ਝਲਕ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਕੁਕਿੰਗ ਮੁਕਾਬਲੇ ਕਰਵਾਏ
Ad Position 24