ਨੈੱਟਬਾਲ ਐਸੋਸੀਏਸ਼ਨ ਬਰਨਾਲਾ ਵਲੋਂ ਰਾਜ ਪੱਧਰੀ ਮੁਕਾਬਲਿਆਂ ਦੇ ਟਰਾਇਲ ਲਏ
ਹੰਡਿਆਇਆ, 27 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਪੀ. ਐਮ.
ਹੰਡਿਆਇਆ, 27 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਨੈੱਟਬਾਲ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਵਲੋਂ ਰਾਜ ਪੱਧਰੀ ਮੁਕਾਬਲਿਆਂ ਲਈ ਟੀਮਾਂ ਦੀ ਚੋਣ ਵਾਸਤੇ ਟਰਾਇਲ ਲਏ ਗਏ। ਇਸ ਸਬੰਧੀ ਜ਼ਿਲ੍ਹਾ ਸਕੱਤਰ ਗੁਰਜੋਤ ਸਿੰਘ, ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਨੈੱਟਬਾਲ ਦੇ ਰਾਜ ਪੱਧਰੀ ਮੁਕਾਬਲੇ ਬਾਬਾ ਜੋਗੀਪੀਰ ਸਕੂਲ ਰੱਲਾ ਮਾਨਸਾ ਵਿਖੇ 13 ਨਵੰਬਰ ਨੂੰ ਕਰਵਾਏ ਜਾਣਗੇ। ਜਿਸ ’ਚ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਨੈੱਟਬਾਲ ਟੀਮਾਂ ਦੀ ਚੋਣ ਦੇ ਟਰਾਇਲ ਲਏ ਗਏ। ਜਿਨ੍ਹਾਂ ਵਿਚ ਟ੍ਰਡੀਸ਼ਨਲ ਜੂਨੀਅਰ ਲੜਕੇ-ਲੜਕੀਆਂ, ਮਿਕਸਡ ਸੀਨੀਅਰ ਅਤੇ ਜੂਨੀਅਰ, ਸੀਨੀਅਰ ਲੜਕੀਆਂ ਲੜਕੇ, ਜੂਨੀਅਰ ਫਾਸਟ 5, ਲੜਕੇ-ਲੜਕੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਐਮ.ਸੀ. ਬਸਾਵਾ ਸਿੰਘ ਭਰੀ, ਕੋਚ ਜਸਵੀਰ ਸਿੰਘ ਜੰਟੀ, ਕੋਚ ਹੈਪੀ ਕੁਮਾਰ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਮੀਤ ਸਿੰਘ, ਸੁਖਦੀਪ ਕੌਰ, ਊਸ਼ਾ ਰਾਣੀ ਸਮੇਤ ਖਿਡਾਰੀ ਹਾਜ਼ਰ ਸਨ।