ਝਬਾਲ (ਤਰਨਤਾਰਨ), 28 ਅਕਤੂਬਰ (ਸਰਬਜੀਤ ਸਿੰਘ) - ਪਰਮਿੰਦਰ ਸਿੰਘ ਝੋਟਾ ਦੇ ਹੱਕ ਵਿਚ ਮਾਨਸਾ ਵਿਖੇ ਲਗਾਏ ਧਰਨੇ ਦੇ ਹੱਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਵਿਚ ਸਾਰੇ ਪੁਲਸ ਥਾਣਿਆਂ ਅੱਗੇ ਧਰਨੇ ਲਗਾਉਣ ਦੀ ਦਿਤੀ ਕਾਲ ਤਹਿਤ ਅੱਜ ਝਬਾਲ ਥਾਣੇ ਅੱਗੇ ਭਾਰਤੀ ਕਿਸਾਨ ਯੂਨੀਅਨ ਬਲਾਕ ਝਬਾਲ ਦੇ ਆਗੂਆਂ ਵਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਦੇ ਆਦੇਸ਼ਾਂ ਤੇ ਜ਼ਿਲਾ ਜਨਰਲ ਜਨਰਲ ਸਕੱਤਰ ਬਾਬਾ ਬਲਜਿੰਦਰ ਸਿੰਘ ਕਾਲਾ,ਜ਼ਿਲਾ ਆਗੂ ਸੁਖਬੀਰ ਸਿੰਘ ਗੱਗੋਬੂਹਾ, ਬਲਾਕ ਪ੍ਰਧਾਨ ਧਿਆਨ ਸਿੰਘ ਮੰਨਣ ਦੀ ਅਗਵਾਈ ਵਿਚ ਧਰਨਾ ਲਗਾਕੇ ਨਾਹਰੇਬਾਜੀ ਕੀਤੀ।