ਸ਼ਿਵਾਲਿਕ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਖ਼ਰੀਦਦਾਰੀ ਦੇ ਵਿਹਾਰਕ ਗਿਆਨ ਨਾਲ ਜੋੜਿਆ
ਤਪਾ ਮੰਡੀ, 24 ਅਕਤੂਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਪਲੇਅਵੇ ਤੋਂ ਯੂ. ਕੇ.
ਤਪਾ ਮੰਡੀ, 24 ਅਕਤੂਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਪਲੇਅਵੇ ਤੋਂ ਯੂ.ਕੇ.ਜੀ. ਤੱਕ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਤਹਿਤ ਸਕੂਲ ਵਿਚ ਸਬਜ਼ੀਆਂ, ਫਲਾਂ, ਸਟੇਸ਼ਨਰੀ, ਕੱਪੜਿਆਂ, ਟਾਫ਼ੀਆਂ ਅਤੇ ਖਿਡੌਣਿਆਂ ਦੀਆਂ ਦੁਕਾਨਾਂ ਲਗਾਈਆਂ ਗਈਆਂ। ਇਸ ਗਤੀਵਿਧੀ ਰਾਹੀਂ ਬੱਚਿਆਂ ਨੂੰ ਰੋਜ਼ਾਨਾ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਖ਼ਰੀਦਦਾਰੀ ਕਰਨ ਦਾ ਵਿਹਾਰਕ ਗਿਆਨ ਦਿੱਤਾ ਗਿਆ। ਵਿਦਿਆਰਥੀਆਂ ਨੇ ਆਪਣੀ ਪਸੰਦ ਦੀਆਂ ਚੀਜ਼ਾਂ ਖ਼ਰੀਦਣ, ਉਨ੍ਹਾਂ ਦੀ ਕੀਮਤ ਜਾਣਨ, ਪੈਸਿਆਂ ਦਾ ਸਹੀ ਇਸਤੇਮਾਲ ਕਰਨ ਅਤੇ ਬਿਲਿੰਗ ਕਾਊਂਟਰ ’ਤੇ ਬਿੱਲ ਬਣਵਾਉਣ ਦੀ ਪ੍ਰਕਿਰਿਆ ਬਾਰੇ ਸਿੱਖਿਆ। ਇਸ ਦਿਲਚਸਪ ਅਤੇ ਗਿਆਨਵਰਧਕ ਗਤੀਵਿਧੀ ਦੌਰਾਨ ਬੱਚਿਆਂ ਨੇ ਖ਼ਰੀਦਦਾਰੀ ਦੇ ਨਾਲ-ਨਾਲ ਪੈਸਿਆਂ ਦੀ ਗਿਣਤੀ, ਲੈਣ-ਦੇਣ ਅਤੇ ਰੋਜ਼ਾਨਾ ਜੀਵਨ ਵਿਚ ਆਤਮ-ਨਿਰਭਰ ਬਣਨ ਦੇ ਗੁਣ ਵੀ ਸਿੱਖੇ। ਇਸ ਮੌਕੇ ਪ੍ਰਿੰਸੀਪਲ ਮੋਨਿਕਾ ਗਰਗ ਨੇ ਕਿਹਾ ਕਿ ਸਕੂਲ ਦਾ ਉਦੇਸ਼ ਅਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਜੀਵਨ ਵਿਚ ਕੰਮ ਆਉਣ ਵਾਲੇ ਵਿਹਾਰਕ ਹੁਨਰਾਂ ਨਾਲ ਵੀ ਜਾਣੂ ਕਰਵਾਉਣਾ ਹੈ।