ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ
ਸ਼ਹਿਣਾ, 24 ਅਕਤੂਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਵੀ ਹਾਜ਼ਰ ਹੋਏ।
ਸ਼ਹਿਣਾ, 24 ਅਕਤੂਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਵੀ ਹਾਜ਼ਰ ਹੋਏ। ਅੱਜ ਦੀ ਮੀਟਿੰਗ ਪਿਛਲੇ ਦਿਨੀਂ ਟੋਲ ਪਲਾਜ਼ਾ ਮੱਲੀਆਂ ’ਤੇ ਇਕ ਘਟਨਾ ਹੋਈ ਜਿਸ ਵਿਚ ਦੋ ਵਿਅਕਤੀਆਂ ਦੇ ਸੱਟਾਂ ਲੱਗੀਆਂ ਤੇ ਇਕ ਵਿਅਕਤੀ ਦਾ ਇਲਾਜ ਟੋਲ ਪਲਾਜ਼ਾ ਵਾਲਿਆਂ ਨੇ ਕਰਵਾ ਦਿੱਤਾ, ਪਰ ਦੂਜੇ ਜ਼ਖ਼ਮੀ ਰਾਮ ਸਿੰਘ ਜਗਜੀਤਪੁਰਾ ਦਾ ਇਲਾਜ ਨਹੀਂ ਕਰਵਾਇਆ। ਉਸ ਦੇ ਸੱਟਾਂ ਵੀ ਜ਼ਿਆਦਾ ਹਨ। ਇਸ ਸਬੰਧੀ ਟੋਲ ਪਲਾਜ਼ਾ ਮੱਲੀਆਂ ਦੇ ਅਧਿਕਾਰੀਆਂ ਨੂੰ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਸਮੇਤ ਵਫ਼ਦ ਵੀ ਮਿਲੇ, ਪਰ ਪਲਾਜ਼ਾ ਦੇ ਅਧਿਕਾਰੀਆਂ ਨੇ ਇਲਾਜ ਕਰਵਾਉਣ ਲਈ ਕੋਈ ਹਾਮੀ ਨਹੀਂ ਭਰੀ। ਜਿਸ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਦੀ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੀ 28 ਅਕਤੂਬਰ ਨੂੰ ਟੋਲ ਪਲਾਜ਼ਾ ਮੱਲੀਆਂ ਦਾ ਘਿਰਾਓ ਕੀਤਾ ਜਾਵੇਗਾ। ਜ਼ਿਲ੍ਹਾ ਮੀਤ ਪ੍ਰਧਾਨ ਬਲਵੰਤ ਸਿੰਘ ਚੀਮਾ, ਜ਼ਿਲ੍ਹਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਭਦੌੜ, ਬਲਾਕ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ, ਬਲਾਕ ਖ਼ਜ਼ਾਨਚੀ ਹਰਬੰਸ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਗੁਰਨਾਮ ਸਿੰਘ ਸੁਖਪੁਰਾ, ਬਲਾਕ ਮੀਤ ਪ੍ਰਧਾਨ ਹਰਬੰਸ ਸਿੰਘ ਚੀਮਾ, ਬਲਾਕ ਸਕੱਤਰ ਲਛਮਣ ਸਿੰਘ ਉੱਗੋਕੇ, ਗੁਰਮੇਲ ਸਿੰਘ ਜਗਜੀਤਪੁਰਾ ਆਦਿ ਵੀ ਹਾਜ਼ਰ ਸਨ।