ਹਿਬਾ ਖ਼ਾਨ ਨੇ ਮਾਨਸਿਕ ਗਣਿਤ ’ਚ ਬਣਾਇਆ ਵਿਸ਼ਵ ਰਿਕਾਰਡ ਬਣਾਇਆ
ਬਰਨਾਲਾ, 24 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਹਿਬਾ ਖ਼ਾਨ ਨੇ ਮਾਨਸਿਕ ਗਣਿਤ ਯੋਗਤਾ ਸਦਕਾ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਦਾ ਮਾਣ ਵਧਾਇਆ ਹੈ। 12 ਸਾਲਾ ਹਿਬਾ ਨੇ ਅਸਾਧਾਰਨ ਤੇਜ਼ੀ, ਸ਼ੁੱਧਤਾ ਅਤੇ ਇਕਾਗਰਤਾ ਦਾ ਪ੍ਰਦਰਸ਼ਨ ਕਰਦਿਆਂ ਚਾਰ ਅੰਕਾਂ ਵਾਲੀਆਂ ਸੰਖਿਆਵਾਂ ਨੂੰ ਇਕ ਅੰਕ ਵਾਲੀ ਸੰਖਿਆ ਨਾਲ ਭਾਗ ਦੇਣ ਵਾਲੇ 50 ਸਵਾਲ ਮਹਿਜ਼ 58 ਸਕਿੰਟਾਂ ਵਿਚ ਹੱਲ ਕੀਤੇ।
ਹ
ਹੋਣਹਾਰ ਵਿਦਿਆਰਥਣ ਹਿਬਾ ਖ਼ਾਨ ਆਪਣੇ ਸਰਟੀਫਿਕੇਟ ਤੇ ਤਗਮੇ ਨਾਲ। ਅਜੀਤ ਤਸਵੀਰ
25-10-2026
ਬਰਨਾਲਾ, 24 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਹਿਬਾ ਖ਼ਾਨ ਨੇ ਮਾਨਸਿਕ ਗਣਿਤ ਯੋਗਤਾ ਸਦਕਾ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਦਾ ਮਾਣ ਵਧਾਇਆ ਹੈ। 12 ਸਾਲਾ ਹਿਬਾ ਨੇ ਅਸਾਧਾਰਨ ਤੇਜ਼ੀ, ਸ਼ੁੱਧਤਾ ਅਤੇ ਇਕਾਗਰਤਾ ਦਾ ਪ੍ਰਦਰਸ਼ਨ ਕਰਦਿਆਂ ਚਾਰ ਅੰਕਾਂ ਵਾਲੀਆਂ ਸੰਖਿਆਵਾਂ ਨੂੰ ਇਕ ਅੰਕ ਵਾਲੀ ਸੰਖਿਆ ਨਾਲ ਭਾਗ ਦੇਣ ਵਾਲੇ 50 ਸਵਾਲ ਮਹਿਜ਼ 58 ਸਕਿੰਟਾਂ ਵਿਚ ਹੱਲ ਕੀਤੇ। ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਲੋਂ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਉਪਲਬਧੀ ਉਸ ਦੀ ਮਿਹਨਤ, ਨਿਰੰਤਰ ਅਭਿਆਸ ਅਤੇ ਗਣਿਤ ਪ੍ਰਤੀ ਵਿਸ਼ੇਸ਼ ਰੁਚੀ ਦਾ ਪ੍ਰਮਾਣ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਹਿਬਾ ਖ਼ਾਨ ਨੂੰ ਵਧਾਈ ਦਿੱਤੀ ।