25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮਹਿਲਾ ਕੌਂਸਲਰਾਂ ਦੀ ਗੱਲ ਨਹੀਂ ਸੁਣਨੀ ਤਾਂ ਸਰਕਾਰ ਨੂੰ ਰਾਖਵਾਂਕਰਨ ਬੰਦ ਕਰ ਦੇਣਾ ਚਾਹੀਦਾ-ਕੌਂਸਲਰ ਊਸ਼ਾ ਰਾਣੀ ਵਾਰਡ ਨੰਬਰ 29 ’ਚ ਲੰਮੇ ਸਮੇਂ ਤੋਂ ਖ਼ਰਾਬ ਪਈਆਂ ਸਟਰੀਟ ਲਾਈਟਾਂ ਤੋਂ ਖ਼ਫ਼ਾ ਮਹਿਲਾ ਕੌਂਸਲਰ ਨੇ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ

ਬਰਨਾਲਾ, 24 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਵੈਸੇ ਤਾਂ ਤਿਉਹਾਰਾਂ ਦੇ ਦਿਨ ਹੋਣ ਦੇ ਬਾਵਜੂਦ ਵੀ ਸ਼ਹਿਰ ਬਰਨਾਲਾ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ ਸਮੇਤ ਗਲੀਆਂ-ਮੁਹੱਲਿਆਂ ਵਿਚ ਸਟਰੀਟ ਖ਼ਰਾਬ ਜਾਂ ਬੰਦ ਪਈਆਂ ਹਨ ਅਤੇ ਲੋਕਾਂ ਨੂੰ ਰਾਤ ਸਮੇਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵਾਰਡ ਨੰਬਰ 29 ਦੇ ਕੌਂਸਲਰ ਊਸ਼ਾ ਰਾਣੀ ਜੋ ਨਗਰ ਨਿਗਮ ਬਰਨਾਲਾ ਵਲੋਂ ਬਣਾਈ ਗਈ ਸਟਰੀਟ ਲਾਈਟ ਕਮੇਟੀ ਦੇ ਮੈਂਬਰ ਵੀ ਹਨ, ਵਲੋਂ ਵਾਰਡ ਵਿਚ ਵੱਡੇ ਪੱਧਰ ’ਤੇ ਬੰਦ ਤੇ ਖ਼ਰਾਬ ਪਈਆਂ ਸਟਰੀਟ ਲਾਈਟਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ । ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਉੱਪਰ ਮਹਿਲਾ ਕੌਂਸਲਰਾਂ ਦੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਅਧਿਕਾਰੀਆਂ ਵਲੋਂ ਮਹਿਲਾ ਕੌਂਸਲਰਾਂ ਦੀ ਗੱਲ ਹੀ ਸੁਣੀ ਜਾਣੀ ਅਤੇ ਵਾਰ-ਵਾਰ ਕਹਿਣੇ ਦੇ ਬਾਵਜੂਦ ਮਹਿਲਾ ਕੌਂਸਲਰਾਂ ਵਾਲੇ ਵਾਰਡਾਂ ਵਿਚ ਕੰਮ ਨਹੀਂ ਕਰਵਾਏ ਜਾਣੇ ਤਾਂ ਸਰਕਾਰ ਨੂੰ ਮਹਿਲਾਵਾਂ ਦਾ ਰਾਖਵਾਂਕਰਨ ਬੰਦ ਕਰ ਦੇਣਾ ਚਾਹੀਦਾ ਹੈ।

Ad Position 21
No active advertisement
ਊਸ਼ਾ ਰਾਣੀ, ਕੌਂਸਲਰ 25-10-2026
ਬਰਨਾਲਾ, 24 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਵੈਸੇ ਤਾਂ ਤਿਉਹਾਰਾਂ ਦੇ ਦਿਨ ਹੋਣ ਦੇ ਬਾਵਜੂਦ ਵੀ ਸ਼ਹਿਰ ਬਰਨਾਲਾ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ ਸਮੇਤ ਗਲੀਆਂ-ਮੁਹੱਲਿਆਂ ਵਿਚ ਸਟਰੀਟ ਖ਼ਰਾਬ ਜਾਂ ਬੰਦ ਪਈਆਂ ਹਨ ਅਤੇ ਲੋਕਾਂ ਨੂੰ ਰਾਤ ਸਮੇਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵਾਰਡ ਨੰਬਰ 29 ਦੇ ਕੌਂਸਲਰ ਊਸ਼ਾ ਰਾਣੀ ਜੋ ਨਗਰ ਨਿਗਮ ਬਰਨਾਲਾ ਵਲੋਂ ਬਣਾਈ ਗਈ ਸਟਰੀਟ ਲਾਈਟ ਕਮੇਟੀ ਦੇ ਮੈਂਬਰ ਵੀ ਹਨ, ਵਲੋਂ ਵਾਰਡ ਵਿਚ ਵੱਡੇ ਪੱਧਰ ’ਤੇ ਬੰਦ ਤੇ ਖ਼ਰਾਬ ਪਈਆਂ ਸਟਰੀਟ ਲਾਈਟਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ । ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਉੱਪਰ ਮਹਿਲਾ ਕੌਂਸਲਰਾਂ ਦੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਅਧਿਕਾਰੀਆਂ ਵਲੋਂ ਮਹਿਲਾ ਕੌਂਸਲਰਾਂ ਦੀ ਗੱਲ ਹੀ ਸੁਣੀ ਜਾਣੀ ਅਤੇ ਵਾਰ-ਵਾਰ ਕਹਿਣੇ ਦੇ ਬਾਵਜੂਦ ਮਹਿਲਾ ਕੌਂਸਲਰਾਂ ਵਾਲੇ ਵਾਰਡਾਂ ਵਿਚ ਕੰਮ ਨਹੀਂ ਕਰਵਾਏ ਜਾਣੇ ਤਾਂ ਸਰਕਾਰ ਨੂੰ ਮਹਿਲਾਵਾਂ ਦਾ ਰਾਖਵਾਂਕਰਨ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਬਰਨਾਲਾ ਨੂੰ ਵੀ ਲਿਖਤੀ ਰੂਪ ਵਿਚ ਭੇਜਿਆ ਗਿਆ ਹੈ ਕਿ ਉਨ੍ਹਾਂ ਦੇ ਵਾਰਡ ਵਿਚ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸਟਰੀਟ ਲਾਈਆਂ ਖ਼ਰਾਬ ਪਈਆਂ ਹਨ ਅਤੇ ਕਈ ਗਲੀਆਂ ਵਿਚ ਨਵੀਆਂ ਸਟਰੀਟ ਲਾਈਟਾਂ ਲੱਗਣ ਵਾਲੀਆਂ ਹਨ। ਨਗਰ ਨਿਗਮ ਦੇ ਸਟਰੀਟ ਲਾਈਟ ਨਾਲ ਸਬੰਧਿਤ ਕਰਮਚਾਰੀਆਂ ਖ਼ਰਾਬ ਅਤੇ ਨਵੀਆਂ ਲੱਗਣ ਵਾਲੀਆਂ ਸਟਰੀਟ ਲਾਈਟਾਂ ਸਬੰਧੀ ਗਿਣਤੀ ਵੀ ਕਰ ਕੇ ਲੈ ਗਏ ਸਨ ਪਰ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰਾਂ ਮਹਿਲਾਵਾਂ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦੇ ਕੇ ਉੱਚਾ ਚੁੱਕਣ ਦੀਆਂ ਗੱਲਾਂ ਕਰ ਰਹੀਆਂ ਹਨ ਪਰ ਦੂਸਰੇ ਪਾਸੇ ਹੇਠਲੇ ਪੱਧਰ ’ਤੇ ਅਧਿਕਾਰੀਆਂ ਵਲੋਂ ਚੁਣੀਆਂ ਹੋਈਆਂ ਮਹਿਲਾ ਕੌਂਸਲਰਾਂ ਦੀ ਕੀਤੀ ਜਾ ਰਹੀ ਅਣਦੇਖੀ ਮਹਿਲਾਵਾਂ ਦਾ ਸਿੱਧੇ ਤੌਰ ’ਤੇ ਅਪਮਾਨ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ’ਤੇ ਰਾਡਾਂ ਨਾਲ ਹਮਲਾ, ਇਕ ਗੰਭੀਰ ਜ਼ਖ਼ਮੀ ਅਮਰ ਵੇਲ ਵਾਂਗ ਖੁੱਲ੍ਹ ਰਹੇ ਕੈਫੇ ਬਣੇ ਚਰਚਾ ਦਾ ਵਿਸ਼ਾ ਅਗਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਅੰਤਰ-ਸਦਨ ਯੂ.ਐਨ. ਗਿਆਨ ਮੁਕਾਬਲੇ ਕਰਵਾਏ
Ad Position 24