19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਡੇਰਾ ਬਾਬਾ ਪਰਾਗਦਾਸ ਕਾਹਨੇਕੇ ਦੇ ਸੇਵਾਦਾਰ ਬਾਬਾ ਤਰਲੋਚਨ ਦਾਸ ਹੋਏ ਬ੍ਰਹਮਲੀਨ

ਰੂੜੇਕੇ ਕਲਾਂ, 18 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਡੇਰਾ ਬਾਬਾ ਪਰਾਗਦਾਸ ਪਿੰਡ ਕਾਹਨੇਕੇ ਦੇ ਸੇਵਾਦਾਰ ਬਾਬਾ ਤਰਲੋਚਨ ਦਾਸ ਉਰਫ਼ ਗੁਰਦੀਪ ਸਿੰਘ ਫਰਵਾਹੀ ਬ੍ਰਹਮਲੀਨ ਹੋ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਡੇਰਾ ਬਾਬਾ ਪਰਾਗਦਾਸ ਪਿੰਡ ਕਾਹਨੇਕੇ ਵਿਖੇ ਕੀਤਾ ਗਿਆ।

Ad Position 21
No active advertisement
ਬਾਬਾ ਤਰਲੋਚਨ ਦਾਸ ਜੀ ਦੀ ਤਪੱਸਿਆ ਦੀ ਪੁਰਾਣੀ ਤਸਵੀਰ। 19-10-2026
ਰੂੜੇਕੇ ਕਲਾਂ, 18 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਡੇਰਾ ਬਾਬਾ ਪਰਾਗਦਾਸ ਪਿੰਡ ਕਾਹਨੇਕੇ ਦੇ ਸੇਵਾਦਾਰ ਬਾਬਾ ਤਰਲੋਚਨ ਦਾਸ ਉਰਫ਼ ਗੁਰਦੀਪ ਸਿੰਘ ਫਰਵਾਹੀ ਬ੍ਰਹਮਲੀਨ ਹੋ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਡੇਰਾ ਬਾਬਾ ਪਰਾਗਦਾਸ ਪਿੰਡ ਕਾਹਨੇਕੇ ਵਿਖੇ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਰਪੰਚ ਬਬਲਪ੍ਰੀਤ ਸਿੰਘ ਬਬਲਾ, ਪੰਚ ਡਾ: ਰਣਜੀਤ ਸਿੰਘ, ਨਿਰਮਲ ਸਿੰਘ ਗੋਰਾ, ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਬਾਬਾ ਤਰਲੋਚਨ ਦਾਸ ਜੀ ਪਿਛਲੇ ਇਕ ਮਹੀਨੇ ਤੋਂ ਪੀਂਘ ’ਤੇ ਇਕ ਲੱਤ ’ਤੇ ਖੜ੍ਹ ਕੇ ਤਪੱਸਿਆ ਕਰ ਰਹੇ ਸਨ। ਪਿਛਲੇ ਦਿਨੀਂ ਤਪੱਸਿਆ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਅਟੈਕ ਕਾਰਨ ਉਹ ਬ੍ਰਹਮਲੀਨ ਹੋ ਗਏ। ਵੱਡੀ ਗਿਣਤੀ ਸੰਗਤਾਂ ਵਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਵਿਚ ਭਾਗ ਲਿਆ ਗਿਆ। ਇਸ ਮੌਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਕਾਹਨੇਕੇ, ਭੋਲਾ ਸਿੰਘ, ਦਰਸ਼ਨ ਸਿੰਘ, ਗੀਰਾ ਸਿੰਘ, ਜੀਤ ਸਿੰਘ, ਬਲਵੀਰ ਸਿੰਘ, ਜਥੇਦਾਰ ਸੁਖਦੇਵ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ, ਤਾਰੀ ਸਿੰਘ, ਬੂਟਾ ਸਿੰਘ, ਮਿਸਤਰੀ ਭੋਲਾ ਸਿੰਘ, ਅੰਮ੍ਰਿਤਪਾਲ ਸਿੰਘ, ਕਰਮ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖਾਟੂ ਸ਼ਿਆਮ ਮੰਦਰ ਵਿਖੇ ਸ੍ਰੀ ਭਾਗਵਤ ਕਥਾ ਦਾ ਆਯੋਜਨ 21 ਤੋਂ ਅਗਲੀ ਖ਼ਬਰ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੇ ਅਥਲੈਟਿਕਸ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ
Ad Position 24