19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਅਮਿਤ ਸ਼ਾਹ ਦੇ ਕੱਲ੍ਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ

ਚੰਡੀਗੜ੍ਹ, 19 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ 20 ਅਕਤੂਬਰ ਨੂੰ ਪੰਜਾਬ ਦੇ ਦੌਰੇ ਦੌਰਾਨ...

Ad Position 21
No active advertisement
ਅਜੀਤ ਡੈਸਕ 19-10-2026

ਚੰਡੀਗੜ੍ਹ, 19 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ 20 ਅਕਤੂਬਰ ਨੂੰ ਪੰਜਾਬ ਦੇ ਦੌਰੇ ਦੌਰਾਨ ਗੁਰਦਾਸਪੁਰ, ਸੰਗਰੂਰ, ਮਾਨਸਾ ਅਤੇ ਲੁਧਿਆਣਾ ਜਾਣਗੇ। ਇਸ ਦੌਰਾਨ ਉਹ ਵੱਖ-ਵੱਖ ਥਾਵਾਂ 'ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ, ਜਦਕਿ ਲੁਧਿਆਣਾ ਵਿਖੇ ਦੁਸ਼ਹਿਰਾ ਸਮਾਰੋਹ ਵਿਚ ਸ਼ਿਰਕਤ ਕਰਨਾ ਵੀ ਉਨ੍ਹਾਂ ਦੇ ਪ੍ਰੋਗਰਾਮ ਦਾ ਹਿੱਸਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਸੋਧੇ ਹੋਏ ਦੌਰਾ ਪ੍ਰੋਗਰਾਮ ਅਨੁਸਾਰ, ਉਨ੍ਹਾਂ ਦਾ ਦੌਰਾ ਸਵੇਰ ਤੋਂ ਸ਼ਾਮ ਤੱਕ ਰੁਝੇਵਿਆਂ ਭਰਿਆ ਰਹੇਗਾ।

ਗ੍ਰਹਿ ਮੰਤਰਾਲੇ ਵਲੋਂ ਜਾਰੀ ਪ੍ਰੋਗਰਾਮ ਮੁਤਾਬਕ ਅਮਿਤ ਸ਼ਾਹ ਸਵੇਰੇ 10.35 ਵਜੇ ਦਿੱਲੀ ਸਥਿਤ 6-ਏ, ਕ੍ਰਿਸ਼ਨਾ ਮੈਨਨ ਮਾਰਗ ਤੋਂ ਰਵਾਨਾ ਹੋਣਗੇ ਅਤੇ 10.55 ਵਜੇ ਪਾਲਮ ਸਥਿਤ ਹਵਾਈ ਸੈਨਾ ਦੇ ਤਕਨੀਕੀ ਹਵਾਈ ਅੱਡੇ 'ਤੇ ਪਹੁੰਚਣਗੇ। ਉੱਥੋਂ ਹਵਾਈ ਜਹਾਜ਼ ਰਾਹੀਂ ਰਵਾਨਾ ਹੋ ਕੇ ਉਹ ਦੁਪਹਿਰ 12 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜੇ ਪਿੰਡ ਮਾੜੀ ਪਨਵਾਂ ਜਾਣਗੇ, ਜਿੱਥੇ ਦੁਪਹਿਰ 12.45 ਤੋਂ 1 ਵਜੇ ਤੱਕ ਸ਼ਹੀਦ ਭਗਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਸਮਾਂ ਰਾਖਵਾਂ ਰੱਖਿਆ ਗਿਆ ਹੈ।

ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸੜਕੀ ਮਾਰਗ ਰਾਹੀਂ ਗੁਰਦਾਸਪੁਰ ਦੇ ਹੈਲੀਪੈਡ 'ਤੇ ਪਹੁੰਚਣਗੇ ਅਤੇ ਉੱਥੋਂ ਹੈਲੀਕਾਪਟਰ ਰਾਹੀਂ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਸਥਿਤ ਅਨਾਜ ਮੰਡੀ ਜਾਣਗੇ। ਇੱਥੋਂ ਉਹ ਤੂਰ ਬੰਜਾਰਾ ਪਿੰਡ ਵਿਖੇ ਪਹੁੰਚਣਗੇ, ਜਿੱਥੇ ਦੁਪਹਿਰ 2.30 ਤੋਂ 2.45 ਵਜੇ ਤੱਕ ਸ਼ਹੀਦ ਜਗਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ।

ਸੰਗਰੂਰ ਤੋਂ ਬਾਅਦ ਅਮਿਤ ਸ਼ਾਹ ਮਾਨਸਾ ਪਹੁੰਚਣਗੇ। ਨਿਰਧਾਰਤ ਪ੍ਰੋਗਰਾਮ ਅਨੁਸਾਰ, ਉਹ ਦੁਪਹਿਰ 3.35 ਵਜੇ ਵਾਰਡ ਨੰਬਰ 21, ਵਾਟਰ ਵਰਕਸ ਰੋਡ ਵਿਖੇ ਪਹੁੰਚਣਗੇ, ਜਿੱਥੇ 3.35 ਤੋਂ 3.50 ਵਜੇ ਤੱਕ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਸਮਾਂ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਹ ਨਵੀਂ ਅਨਾਜ ਮੰਡੀ, ਮਾਨਸਾ ਵਿਖੇ ਜਾਣਗੇ ਅਤੇ ਉੱਥੋਂ ਅਗਲੇ ਪੜਾਅ ਲਈ ਰਵਾਨਾ ਹੋਣਗੇ।

ਦੌਰੇ ਦੇ ਆਖ਼ਰੀ ਪੜਾਅ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਲੁਧਿਆਣਾ ਪਹੁੰਚਣਗੇ। ਉਹ ਸ਼ਾਮ 4.35 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵਿਖੇ ਪਹੁੰਚਣਗੇ, ਜਿੱਥੇ 4.35 ਤੋਂ 4.55 ਵਜੇ ਤੱਕ ਉਨ੍ਹਾਂ ਦਾ ਪ੍ਰੋਗਰਾਮ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਹ ਰਾਮਲੀਲਾ ਮੈਦਾਨ, ਦਰੇਸੀ ਰੋਡ, ਲੁਧਿਆਣਾ ਵਿਖੇ ਸ਼ਾਮ 5.05 ਵਜੇ ਪਹੁੰਚਣਗੇ ਅਤੇ 5.05 ਤੋਂ 5.35 ਵਜੇ ਤੱਕ ਦੁਸ਼ਹਿਰਾ ਸਮਾਰੋਹ ਵਿਚ ਸ਼ਿਰਕਤ ਕਰਨਗੇ। ਇਸ ਮਗਰੋਂ ਉਹ ਸੜਕੀ ਮਾਰਗ ਰਾਹੀਂ ਹਲਵਾਰਾ ਹਵਾਈ ਅੱਡੇ ਪਹੁੰਚਣਗੇ ਅਤੇ ਸ਼ਾਮ 6.10 ਵਜੇ ਦਿੱਲੀ ਲਈ ਰਵਾਨਾ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਜਿਸ ਦੇ ਬਣਾਏ ਬੁੱਤ ਵੀ ਬੋਲਦੇ ਨੇ! ਪੱਥਰਾਂ 'ਚ ਜਾਨ ਪਾਉਣ ਵਾਲਾ ਆਹ ਕਲਾਕਾਰ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਰਾਜਾਸਾਂਸੀ ਵਿਚ ਰੋਸ ਪ੍ਰਦਰਸ਼ਨ
Ad Position 24