18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਐਡੀਸ਼ਨਲ ਐਸ.ਐੱਚ.ਓ. ਜਗਰੂਪ ਸਿੰਘ ਨੂੰ ਸੇਵਾ ਮੁਕਤੀ ’ਤੇ ਥਾਣਾ ਟੱਲੇਵਾਲ ਦੇ ਸਟਾਫ਼ ਵਲੋਂ ਨਿੱਘੀ ਵਿਦਾਇਗੀ

ਟੱਲੇਵਾਲ, 18 ਅਕਤੂਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਵਿਖੇ ਤਾਇਨਾਤ ਐਡੀਸ਼ਨਲ ਐਸ. ਐੱਚ.

Ad Position 21
No active advertisement
ਅਜੀਤ ਡੈਸਕ 19-10-2026
ਟੱਲੇਵਾਲ, 18 ਅਕਤੂਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਵਿਖੇ ਤਾਇਨਾਤ ਐਡੀਸ਼ਨਲ ਐਸ.ਐੱਚ.ਓ. ਜਗਰੂਪ ਸਿੰਘ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਥਾਣਾ ਟੱਲੇਵਾਲ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਦੀ ਅਗਵਾਈ ਵਿਚ ਸਮੂਹ ਮੁਲਾਜ਼ਮਾਂ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਇਕ ਵਿਸ਼ੇਸ਼ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਥਾਣਾ ਮੁਖੀ ਅਤੇ ਹੋਰ ਸਟਾਫ਼ ਵਲੋਂ ਸੇਵਾ ਮੁਕਤ ਹੋਏ ਜਗਰੂਪ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਵਿੰਦਰ ਕੌਰ ਨੂੰ ਯਾਦਗਾਰੀ ਚਿੰਨ ਅਤੇ ਤੋਹਫ਼ੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਮੁਲਾਜ਼ਮਾਂ ਨੇ ਉਨ੍ਹਾਂ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਜਗਰੂਪ ਸਿੰਘ ਨੇ ਹਮੇਸ਼ਾ ਇਕ ਪਰਿਵਾਰਕ ਮੈਂਬਰ ਵਾਂਗ ਸਟਾਫ਼ ਦੀ ਅਗਵਾਈ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਮੁਖੀ ਟੱਲੇਵਾਲ ਇੰਸਪੈਕਟਰ ਸਰਬਜੀਤ ਸਿੰਘ ਨੇ ਕਿਹਾ, ਐਡੀਸ਼ਨਲ ਐਸ.ਐੱਚ.ਓ. ਜਗਰੂਪ ਸਿੰਘ ਨੇ ਆਪਣੀ ਡਿਊਟੀ ਹਮੇਸ਼ਾ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ। ਸੇਵਾ ਮੁਕਤ ਹੋਏ ਐਡੀਸ਼ਨਲ ਐਸ.ਐੱਚ.ਓ. ਜਗਰੂਪ ਸਿੰਘ ਨੇ ਸਮੂਹ ਸਟਾਫ਼ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਿਊਟੀ ਦੌਰਾਨ ਉਨ੍ਹਾਂ ਨੂੰ ਜੋ ਪਿਆਰ ਅਤੇ ਸਹਿਯੋਗ ਮਿਲਿਆ ਹੈ, ਉਹ ਉਸ ਨੂੰ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਥਾਣੇਦਾਰ ਜਸਮੇਲ ਸਿੰਘ, ਮੁਨਸ਼ੀ ਅਮਨਦੀਪ ਸਿੰਘ, ਥਾਣੇਦਾਰ ਲਾਭ ਸਿੰਘ, ਜੁਗਰਾਜ ਕਹਿਲ ਤੋਂ ਇਲਾਵਾ ਜਗਰੂਪ ਸਿੰਘ ਦੇ ਸਪੁੱਤਰ ਸਤਨਾਮ ਸਿੰਘ, ਬੇਟੀ ਰਾਜਵੀਰ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਵਿਖੇ ਸੀਮਿੰਟ ਦੀ ਦੁਕਾਨ ਦਾ ਸ਼ਟਰ ਤੋੜ ਕੇ ਨਕਦੀ ਲੈ ਕੇ ਚੋਰ ਫ਼ਰਾਰ ਆਸ-ਪਾਸ ਪਈ ਖ਼ਾਲੀ ਜਗ੍ਹਾ, ਜਿੱਥੇ ਲੱਗੇ ਗ... ਅਗਲੀ ਖ਼ਬਰ ਅਭੈ ਓਸਵਾਲ ਟਾਊਨਸ਼ਿਪ ਵਿਖੇ ਆਧੁਨਿਕ ਸਹੂਲਤਾਂ ਤੇ ਸੁਰੱਖਿਅਤ ਵਾਤਾਵਰਨ ਕਰਵਾਇਆ ਜਾ ਰਿਹਾ ਮੁਹੱਈਆ
Ad Position 24