ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ
ਰੂੜੇਕੇ ਕਲਾਂ, 10 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਦਿਨੀਂ ਕਰਵਾਏ ਗਏ ਖੇਡਾਂ ਵਤਨ ਪੰਜਾਬ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ. ਡੀ ਕਰਮਜੀਤ ਕੌਰ ਦੇਵਾ ਦੀ ਅਗਵਾਈ ਵਿਚ ਸਨਮਾਨਿਤ ਕੀਤਾ ਗਿਆ।
ਸ
ਸੰਤ ਲੌਂਗਪੁਰੀ ਬ੍ਰਿਲੀਐਟ ਸਕੂਲ ਪੱਖੋ ਕਲਾਂ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਤੇ ਹੋਰ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ
11-10-2026
ਰੂੜੇਕੇ ਕਲਾਂ, 10 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਦਿਨੀਂ ਕਰਵਾਏ ਗਏ ਖੇਡਾਂ ਵਤਨ ਪੰਜਾਬ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ ਕਰਮਜੀਤ ਕੌਰ ਦੇਵਾ ਦੀ ਅਗਵਾਈ ਵਿਚ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਖਿਡਾਰੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੋ-ਖੋ ਮੁਕਾਬਲੇ ਵਿਚੋਂ ਸੰਸਥਾ ਦੀ 14 ਸਾਲ ਵਰਗ ਲੜਕੀਆਂ ਦੀ ਟੀਮ ਨੇ ਦੂਜਾ ਅਤੇ ਲੜਕਿਆਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਖਿਡਾਰੀ ਗੁਰਨੂਰ ਸਿੰਘ, ਸ਼ੁਭਦੀਪ ਸਿੰਘ, ਮਹਿਕਦੀਪ ਸਿੰਘ, ਦਵਿੰਦਰ ਸਿੰਘ ਫ਼ਤਿਹ, ਨਵਦੀਪ ਸਿੰਘ, ਹਰਜੋਤ ਸਿੰਘ, ਭਵਦੀਪ ਸਿੰਘ, ਤੇਜਿੰਦਰ ਸਿੰਘ, ਜੰਨਤ ਅਤੇ ਲੜਕੀਆਂ ਪੁਨੀਤ ਕੌਰ, ਹੁਸਨਪੀਤ, ਜਸਪ੍ਰੀਤ, ਨਵਜੋਤ ਕੌਰ, ਗੁਰਨੂਰ ਚਾਹਤਪ੍ਰੀਤ, ਪਰਮਜੀਤ,ਤ੍ਰਿਪਦੀਪ, ਕੁਲਪ੍ਰੀਤ ਕੌਰ ਨੇ ਜਿੱਤ ਹਾਸਿਲ ਕੀਤੀ। ਅਥਲੈਟਿਕਸ ’ਚ ਮਹਿਕਦੀਪ ਸਿੰਘ 600 ਮੀਟਰ ਤੀਜਾ ਸਥਾਨ, ਪਰਮਜੀਤ ਕੌਰ ਨੇ ਲੰਮੀ ਛਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ, ਕੋਚ ਗੁਰਸੇਵਕ ਸਿੰਘ, ਸੁਖਰਾਜ, ਰਵੀ ਰਾਮ, ਮੈਡਮ ਅਮਨਦੀਪ ਕੌਰ, ਕੋਆਰਡੀਨੇਟਰ ਨਰਿੰਦਰ ਕੌਰ ਤੇ ਅਧਿਆਪਕ ਹਾਜ਼ਰ ਸਨ।