28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੂਬਾ ਪੱਧਰੀ ਕੁਸ਼ਤੀ ਚੈਂਪੀਅਨਸ਼ਿਪ ਸਫਲਤਾ ਪੂਰਵਕ ਸੰਪੰਨ ਹੋਈ

ਸ਼ਹਿਣਾ, 28 ਨਵੰਬਰ (ਸੁਰੇਸ਼ ਗੋਗੀ)-ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਬਰਨਾਲਾ ਵਲੋਂ ਸਦੀਵੀ ਤੌਰ ’ਤੇ ਵਿੱਛੜੇ ਮਾ. ਬਲਦੇਵ ਸਿੰਘ ਸ਼ਹਿਣਾ ਦੀ ਯਾਦ ਵਿਚ ਆਰ.

Ad Position 21
No active advertisement
ਅਜੀਤ ਡੈਸਕ 29-11-2026
ਸ਼ਹਿਣਾ, 28 ਨਵੰਬਰ (ਸੁਰੇਸ਼ ਗੋਗੀ)-ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਬਰਨਾਲਾ ਵਲੋਂ ਸਦੀਵੀ ਤੌਰ ’ਤੇ ਵਿੱਛੜੇ ਮਾ. ਬਲਦੇਵ ਸਿੰਘ ਸ਼ਹਿਣਾ ਦੀ ਯਾਦ ਵਿਚ ਆਰ.ਪੀ ਇੰਟਰਨੈਸ਼ਨਲ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਸੀਨੀਅਰ ਵਰਗ ਲੜਕੇ ਦ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਜ਼ਿਲਿ੍ਹਆਂ ਦੇ 200 ਦੇ ਕਰੀਬ ਕੁਸ਼ਤੀ ਖਿਡਾਰੀਆਂ ਨੇ ਭਾਗ ਲਿਆ। ਕੁਸ਼ਤੀ ਚੈਂਪੀਅਨਸ਼ਿਪ ਦਾ ਉਦਘਾਟਨ ਸ੍ਰੀ ਵਿਵੇਕ ਕੁਮਾਰ ਮੋਦੀ ਏ.ਡੀ.ਸੀ ਬਰਨਾਲਾ ਨੇ ਕੀਤਾ। ਜਦਕਿ ਇਨਾਮ ਵੰਡਣ ਦੀ ਰਸਮ ਪ੍ਰੋ: ਜਗਮੋਹਨ ਸਿੰਘ ਸੂਬਾ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਤੇ ਸ੍ਰੀਮਤੀ ਪਰਮਜੀਤ ਕੌਰ ਸੇਵਾ ਮੁਕਤ ਮੁੱਖ ਅਧਿਆਪਕਾਂ ਸ਼ਹਿਣਾ ਨੇ ਨਿਭਾਈ। ਇਕ ਰੋਜ਼ਾ ਕੁਸ਼ਤੀ ਮੁਕਾਬਲਿਆਂ ਦੇ ਉਦਘਾਟਨ ਸਮੇਂ ਲੋਕ ਸੰਗੀਤ ਮੰਡਲੀ ਭਦੌੜ ਵਲੋਂ ਉਸਾਰੂ ਗੀਤ ਸੰਗੀਤ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਬੂ ਜਲਾਲ, ਜੁਲਫਕਾਰ ਅਲੀ, ਹੈਵਨਪ੍ਰੀਤ ਸਿੰਘ, ਰਾਜ ਮੁਹੰਮਦ ਅਤੇ ਡੀ.ਸੀ. ਸਿੰਘ ਜੰਗੀਆਣਾ ਨੇ ਲੋਕ ਪੱਖੀ ਗੀਤਾਂ ਨਾਲ ਰੰਗ ਬੰਨਿ੍ਹਆ। ਬਾਹਰੋਂ ਆਏ ਖਿਡਾਰੀਆਂ ਤੇ ਦਰਸ਼ਕਾਂ ਲਈ ਖਾਣੇ ਦਾ ਪ੍ਰਬੰਧ ਸਕੂਲ ਦੇ ਐਮ.ਡੀ ਪਵਨ ਕੁਮਾਰ ਧੀਰ ਦੀ ਅਗਵਾਈ ਵਿਚ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਸ਼ਾਨਦਾਰ ਟਰਾਫ਼ੀਆਂ ਤੇ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਕਮਲਵੀਰ ਸਿੰਘ ਸਿੱਧੂ, ਸਕੱਤਰ ਮਾ. ਰਾਮ ਕੁਮਾਰ, ਚਰਨਜੀਤ ਸ਼ਰਮਾ ਵਿੱਤ ਸਕੱਤਰ, ਨਵਨੀਤ ਸਿੰਘ ਸੇਖੋਂ ਮੀਤ ਪ੍ਰਧਾਨ, ਦਲਵਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਪਹਿਲਵਾਨਾਂ ਦੀ ਟੀਮ ਨੇ ਪਹਿਲਾਂ ਸਥਾਨ, ਜਦਕਿ ਬਠਿੰਡਾ ਤੇ ਪਟਿਆਲਾ ਦੀਆਂ ਕੁਸ਼ਤੀ ਟੀਮਾਂ ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਹੋਰਨਾਂ ਤੋਂ ਇਲਾਵਾ ਸ੍ਰੀ ਰਮਨ ਬਖਸੀ ਸੂਬਾ ਪ੍ਰਧਾਨ ਪੰਜਾਬ ਕੁਸ਼ਤੀ ਐਸੋਸੀਏਸ਼ਨ, ਸਹਿਬਾਜ ਸਿੰਘ ਮਾਨਸਾ ਸੂਬਾ ਸਕੱਤਰ, ਜਗਸੀਰ ਸਿੰਘ ਜੱਗੀ ਜ਼ਿਲ੍ਹਾ ਕਮੇਟੀ, ਰਮਨ ਕੁਮਾਰ, ਸ਼ਿਵ ਦਿਆਲ ਜੰਗੀਆਣਾ, ਨਰੈਣ ਦੱਤ ਆਗੂ ਇਨਕਲਾਬੀ ਕੇਂਦਰ, ਪਿ੍ਰੰਸੀਪਲ ਗਰੀਸ ਕੁਮਾਰ, ਮਾ. ਅਮਰਜੀਤ ਸਿੰਘ, ਸੁਰਜੀਤ ਸਿੰਘ, ਡਾ. ਗੁਰਮੇਲ ਸਿੰਘ ਵਿਰਕ, ਪਿ੍ਰੰਸੀਪਲ ਮਾਲਵਿੰਦਰ ਸਿੰਘ, ਪ੍ਰਿੰਸੀਪਲ ਮੇਜਰ ਸਿੰਘ, ਰੁਪੇਸ਼ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ, ਥਾਣਾ ਮੁਖੀ ਮੈਡਮ ਰੈਨੂੰ ਪਰੋਚਾ ਨੇ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ। ਸਟੇਜ ਦੇ ਫ਼ਰਜ਼ ਗੁਰਮੇਲ ਭੁਟਾਲ ਤੇ ਸੁਰਜੀਤ ਸਿੰਘ ਨੇ ਨਿਭਾਏ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਓਪਨ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਜਿੱਤੇ 7 ਤਗਮੇ ਅਗਲੀ ਖ਼ਬਰ ਸਬ-ਇੰਸਪੈਕਟਰ ਇੰਦਰਜੀਤ ਸਿੰਘ ਨੇ ਥਾਣਾ ਤਪਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ
Ad Position 24